ਪਠਾਨਕੋਟ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਕੰਟਰੋਲਰ, ਖੁਰਾਕ ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਪਠਾਨਕੋਟ ਵਲੋਂ ਜਿਲਾ ਪਠਾਨਕੋਟ ਅੰਦਰ ਡੀਪੂ ਹੋਲਡਰਾਂ ਨੂੰ ਮਾਰਕਫੈਡ ਵਲੋ ਤਿਆਰ ਕੀਤੀਆਂ ਜਾਂਦੀਆਂ ਘਰੇਲੂ ਰੋਜਾਨਾ ਵਰਤੋ ਦੀਆਂ ਵਸਤੂਆਂ ਵੇਚਣ ਲਈ ਥੋਕ ਅਤੇ ਪਰਚੂਨ ਦੀ ਡੀਲਰਸ਼ਿਪ ਦਿੱਤੀ ਜਾਣੀ ਹੈ।ਇਹ ਜਾਣਕਾਰੀ ਮਨਜਿੰਦਰ ਸਿੰਘ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਜ਼ਿਲਾ ਪਠਾਨਕੋਟ ਦੇ ਸਮੂਹ ਡੀਪੂ ਹੋਲਡਰਜ਼, ਜ਼ੋ ਥੋਕ ਜਾਂ ਪਰਚੂਨ ਦੀ ਡੀਲਰਸ਼ਿਪ ਲੈਣ ਦੇ ਚਾਹਵਾਨ ਹਨ, ਉਹ 15 ਨਵੰਬਰ ਤੱਕ ਜਿਲਾ ਕੰਟਰੋਲਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਪਠਾਨਕੋਟ ਦੇ ਦਫਤਰ ਵਿਖੇ ਆਪਣਾ ਬਿਨੈ ਪੱਤਰ ਜਮਾਂ ਕਰਵਾ ਸਕਦੇ ਹਨ।ਉਨਾਂ ਇਹ ਵੀ ਦੱਸਿਆ ਕਿ ਨਿਸ਼ਚਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰਾਂ ਤੇ ਵਿਚਾਰ ਨਹੀ ਕੀਤਾ ਜਾਵੇਗਾ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media