ਜੰਡਿਆਲਾ ਗੁਰੂ, 3 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) ਹੈਡਕਾਂਸਟੇਬਲ ਦੀ ਸੇਵਾ ਨਿਭਾਅ ਚੁੱਕੇ ਬਲਦੇਵ ਸਿੰਘ ਵਾਸੀ ਫਤਿਹਪੁਰ ਰਾਜਪੂਤਾਂ ਦੀ ਰਿਟਾਇਰਮੈਂਟ ਤੇ ਸਾਥੀ ਪੁਲਿਸ ਕਰਮੀਆਂ ਵਲੋਂ ਅੱਜ ਦਿਹਾਤੀ ਪੁਲਿਸ ਲਾਈਨ ਵਿਖੇ ਵਿਦਾਇਗੀ ਪਾਰਟੀ ਕੀਤੀ ਗਈ।ਬਲਦੇਵ ਸਿੰਘ ਦੇ ਗਲ ਵਿੱਚ ਹਾਰ ਪਾਏ ਗਏ ਅਤੇ ਉਹਨਾ ਨੂੰ ਸਿਰੋਪਾਓ ਪਾ ਕੇ ਲੋਈ ਭੇਂਟ ਕੀਤੀ ਗਈ।ਇੰਚਾਰਜ ਟਰੈਫਿਕ ਸਟਾਫ ਇੰਸਪੈਕਟਰ ਹਰਪਾਲ ਸਿੰਘ ਨੇ ਕਿਹਾ ਕਿ ਬਲਦੇਵ ਸਿੰਘ ਨੇ ਆਪਣੀ 28 ਸਾਲ ਦੀ ਡਿਊਟੀ ਬਹੁਤ ਦੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਹੈ ਤੇ ਉਹਨਾ ਕਦੇ ਵੀ ਆਪਣੀ ਡਿਊਟੀ ਪ੍ਰਤੀ ਲਾਹਪ੍ਰਵਾਹੀ ਨਹੀ ਵਰਤੀ।ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ ਨੇ ਕਿਹਾ ਕਿ ਬਲਦੇਵ ਸਿੰਘ ਆਪਣੀ ਡਿਊਟੀ ਪ੍ਰਤੀ ਹਮੇਸ਼ਾਂ ਤਤਪਰ ਰਹਿੰਦੇ ਸਨ ਤੇ ਜਿੰਨਾ ਸਮਾਂ ਉਹਨਾ ਡਿਊਟੀ ਕੀਤੀ ਹੈ ਉਹ ਸਮੇ ਦੇ ਹਮੇਸ਼ਾਂ ਪਾਬੰਧ ਰਹੇ ਹਨ ਤੇ ਉਹ ਹਮੇਸ਼ਾਂ ਆਪਣੀ ਡਿਊਟੀ ਅਤੇ ਸਮੇ ਤੋਂ ਪਹਿਲਾਂ ਹਾਜਰ ਹੁੰਦੇ ਰਹੇ ਹਨ।
ਇਸ ਮੌਕੇ ਸ਼ਤੀਸ਼ ਕੁਮਾਰ ਨਾਇਬ ਏ.ਐਸ.ਆਈ, ਦਵਿੰਦਰ ਸਿੰਘ ਢਿੱਲੋਂ, ਨਰਿੰਦਰ ਕੁਮਾਰ ਪਹਿਲਵਾਨ, ਕਮਲਜੀਤ ਸਿੰਘ ਮੁਨਸ਼ੀ, ਸੁੱਖਦੇਵ ਸਿੰਘ ਛੋਟਾ ਮੁਨਸ਼ੀ, ਮੇਜਰ ਸਿੰਘ ਏ.ਐਸ.ਆਈ, ਬਲਵਿੰਦਰ ਸਿੰਘ ਏ.ਐਸ.ਆਈ, ਪਲਵਿੰਦਰ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ, ਹਰਿੰਦਰ ਸਿੰਘ, ਕੇਵਲ ਸਿੰਘ, ਹਰਜੀਤ ਸਿੰਘ, ਅਕਬੀਰ ਸਿੰਘ, ਇੰਦਰਮੋਹਣ ਸਿੰਘ, ਬਲਧੀਰ ਸਿੰਘ, ਵਿਕਾਸ, ਦੇਸ਼ਬੀਰ ਸਿੰਘ, ਰਾਜਬੀਰ ਸਿੰਘ, ਗੁਰਮੇਜ ਸਿੰਘ, ਦਵਿੰਦਰ ਸਿੰਘ (ਸਾਰੇ ਹੈਡਕਾਂਸਟੇਬਲ), ਹਰਜਿੰਦਰ ਸਿੰਘ, ਸਰਬਜੀਤ ਸਿੰਘ, ਤੇਜਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media