Friday, August 14, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈ. ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ‘ਪੰਜਾਬ ਦਿਵਸ` ਮਨਾਇਆ

ਅੰੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ  ਜਗਦੀਪ ਸਿੰਘ ਸੱੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ‘ਪੰਜਾਬ ਦਿਵਸ` PPN0511201701ਪੰਜਾਬੀ ਦਿਵਸ’ ਦੇ ਰੂਪ ਵਿੱਚ ਮਨਾਇਆ ਗਿਆ।ਜਿਸ ਵਿੱਚ ਹੇਠ ਲਿਖੀਆਂ ਗਤੀਵਿਧੀਆਂ ਕਰਵਾਈਆਂ ਗਈਆਂ।
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਫਰੀਦ ਜੀ ਦੇ ਸਲੋਕ ਵਿਦਿਆਰਥੀਆ ਨੂੰ ਬਹੁਤ ਪ੍ਰਭਾਵਿਤ ਕੀਤਾ।ਅਧਿਆਪਕ ਸਹਿਬਾਨ ਨੇ ਵੀ ਇਹਨਾਂ ਸਲੋਕਾਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਸਮਝਾਇਆ।ਵਿਦਿਆਰਥੀਆ ਦੇ ਸਿਲੇਬਸ ਅਨੁਸਾਰ ਅਖਾਣ ਅਤੇ ਮੁਹਾਵਰਿਆਂ ਦੀ ਗਤੀਵਿਧੀ ਸਟੇਜ ਉੱਤੇ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆ ਨੇ ਬੜੀ ਦਿਲਚਸਪੀ ਦੇ ਨਾਲ ਮੁਹਾਵਰੇ ਸੁਣੇ ਅਤੇ ਸਮਝੇ। ਵਿਦਿਆਰਥੀਆਂ ਕੋਲੋ ਵੱਖ-ਵੱਖ ਤਰ੍ਹਾਂ ਦੀਆਂ ਬੋਲੀਆਂ ਪੁਆ ਕੇ ਗਿੱਧੇ ਦੇ ਰੂਪ ਵਿੱਚ ਮਾਹੌਲ ਨੂੰ ਸੱਭਿਆਚਾਰਕ ਰੰਗ ਵਿੱਚ ਰੰਗ ਦਿੱਤਾ।ਪੰਜਾਬੀ ਦੇ ਉਹ ਸ਼ਬਦ ਜੋ ਅੱਜ ਸਾਡੇ ਬੋਲ-ਚਾਲ ‘ਚੋਂ ਗੁਆਚ ਗਏ ਹਨ।ਅਧਿਆਪਕ ਸਹਿਬਾਨ ਵਲੋਂ ਜਾਣ-ਪਹਿਚਾਣ ਕਰਵਾਉਦੇ ਹੋਏ ਇੰਨਾਂ ਗੁਆਚੇ ਸ਼ਬਦਾਂ ਦੇ ਅਰਥ ਪੁੱਛੇ ਤੇ ਸਮਝਾਏ ਗਏ।ਅਧਿਆਪਕਾਂ ਵਲੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਔਖੇ ਸ਼ਬਦਾਂ ਦੇ ਅਰਥ ਸਮਝਾਂਏ ਗਏ।
ਇਹਨਾਂ ਗਤੀਵਿਧੀਆ ਰਾਹੀ ਵਿਦਿਆਰਥੀਆਂ ਵਿੱਚ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਪੈਦਾ ਕਰਨ ਦਾ ਯਤਨ ਕੀਤਾ ਗਿਆ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਦਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਅਰਥ ਸਮਝ ਕੇ ਉਚਾਰਨ ਕਰਨ ਦੀ ਪ੍ਰੇਰਨਾ ਦਿੱਤੀ।ਪ੍ਰਿੰਸੀਪਲ ਮੈਡਮ ਵੱਲੋ ਕੁਦਰਤੀ ਸੋਮਿਆ ਪਾਣੀ, ਅੰਨ, ਬਿਜਲੀ ਨੂੰ ਬਚਾਉਣ ਵਿਦਿਆਰਥੀਆਂ ਕੋਲੋ ਪ੍ਰਣ ਲਿਆ ਗਿਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply