Friday, August 14, 2026

ਸਵਤੰਤਰਤਾ ਸੈਨਾਨੀ ਚੰਨਣ ਸਿੰਘ ਦਾ 103 ਸਾਲ ਦੀ ਉਮਰ ਵਿੱਚ ਦਿਹਾਂਤ

ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਦਿੱਤੀ ਗਈ ਸਲਾਮੀ

ਪਠਾਨਕੋਟ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਦੇਸ ਦੀ ਆਜਾਦੀ ਲਈ ਕਾਲੇ ਪਾਣੀ ਦੀ ਸਜਾ ਕੱਟਣ ਵਾਲੇ ਸਵਤੰਤਰਤਾ ਸੈਨਾਨੀ ਸ. ਚੰਨਣ ਸਿੰਘ ਵੀਰਵਾਰ ਨੂੰ PPN0511201704103 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨੂੰ ਵਿਛੌੜਾ ਦੇ ਗਏ ਸਨ, ਅੱਜ ਉਨਾਂ ਦਾ ਅੰਤਿਮ ਸੰਸਕਾਰ ਚੱਕੀ ਪੁਲ ਨਜਦੀਕ ਸਥਿਤ ਸਮਸਾਨਘਾਟ ਵਿੱਚ ਕੀਤਾ ਗਿਆ। ਇਸ ਮੋਕੇ ਜਿਲਾ ਪ੍ਰਸਾਸਨ ਵੱਲੋਂ ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ ਨੇ ਪਹੁੰਚ ਕੇ ਆਜਾਦੀ ਘੁਲਾਟੀਏ ਸ. ਚੰਨਣ ਸਿੰਘ ਨੂੰ ਸਰਧਾ ਦੇ ਫੁੱਲ ਭੇਂਟ ਕਰ ਕੇ ਨਮਨ ਕੀਤਾ।PPN0511201705ਉਨਾਂ ਕਿਹਾ ਕਿ ਚੰਨਣ ਸਿੰਘ ਜੀ ਪਠਾਨਕੋਟ ਲਈ ਇਕ ਰਤਨ ਸਮਾਨ ਸਨ, ਦੇਸ ਹਮੇਸਾ ਉਨਾਂ ਦੀ ਕੁਰਬਾਨੀ ਦਾ ਕਰਜਦਾਰ ਰਹੇਗਾ।ਉਨਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਸ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੁਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਪ੍ਰਦਾਨ ਕਰਨਾ।ਇਸ ਮੋਕੇ ਤੇ ਪੰਜਾਬ ਪੁਲਿਸ ਦੀ ਇਕ ਟੁਕੜੀ ਵੱਲੋਂ ਹਵਾ ਵਿੱਚ ਫਾਈਰ ਕਰ ਕੇ ਸਵਤੰਤਰਤਾ ਸੈਨਾਨੀ ਨੂੰ ਸਲਾਮੀ ਦਿੱਤੀ।
ਇਸ ਮੋਕੇ ਤੇ ਉਨਾਂ ਦੇ ਸਪੁੱਤਰ ਮੰਗਤ ਸਿੰਘ, ਰੇਸਮ ਸਿੰਘ ਕਾਹਲੋਂ, ਭੁਪਿੰਦਰ ਸਿੰਘ ਕਾਹਲੋਂ ਅਤੇ ਰਜਿੰਦਰ ਸਿੰਘ ਨੇ ਸਾਂਝੇ ਤੋਰ ਤੇ ਮ੍ਰਿਤਕ ਦੇਹ ਨੂੰ ਅਗਨ ਭੇਂਟ ਕੀਤੀ।ਇਥੇ ਜਿਕਰਯੋਗ ਹੈ ਕਿ ਸਵਤੰਤਰਤਾ ਸੈਨਾਨੀ ਚੰਨਣ ਸਿੰਘ ਨੇ ਦੇਸ਼ ਦੇ ਲਈ ਕਾਲੇ ਪਾਣੀ ਦੀ ਲੰਮੀ ਸਜਾ ਵੀ ਕੱਟੀ ਅਤੇ ਆਜਾਦੀ ਵਿੱਚ ਅਹਿਮ ਯੋਗਦਾਨ ਵੀ ਦਿੱਤਾ।ਇਸ ਮੋਕੇ ਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਲਾਲ ਤੋਂ ਇਲਾਵਾ ਹੋਰ ਰਾਜਨੀਤਿਕ ਪਾਰਟੀਆਂ ਦੇ ਆਹੁਦੇਦਾਰ ਅਤੇ ਕੌਂਸਲਰ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply