ਫਾਜ਼ਿਲਕਾ, 5 ਨਵੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਡਾਇਰੈਕਟਰ ਰਿਜ਼ਰਵ ਬੈਂਕ ਇੰਡੀਆ ਨਿਰਮਲ ਚੰਦ ਰੀਜ਼ਨਲ ਡਾਇਰੈਕਟਰ ਦੀ ਪ੍ਰਧਾਨਗੀ ਹੇਠ
ਜ਼ਿਲੇ ਅੰਦਰ “ਮੇਰਾ ਲਕਸ਼ਯ ਭ੍ਰਿਸ਼ਟਾਚਾਰ ਮੁਕਤ ਭਾਰਤ” ਫਾਜ਼ਿਲਕਾ ਦੇ ਪਿੰਡ ਬਨਵਾਲਾ ਹਨਵੰਤਾ ’ਚ ਸਤਰਕਤਾ ਜਾਗਰੂਕਤਾ ਹਫ਼ਤਾ ਮਨਾਇਆ ਗਿਆ।ਇਸ ਮੌਕੇ ਐਲ.ਡੀ.ਐਮ ਪੰਜਾਬ ਨੈਸ਼ਨਲ ਬੈਂਕ ਪਰਮਜੀਤ ਕੋਚਰ ਨੇ ਜ਼ਿਲੇ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਬਾਰੇ ਜਾਣਕਾਰੀ ਦਿੱਤੀ ।
ਸੰਬੋਧਨ ਕਰਦਿਆਂ ਰੀਜ਼ਨਲ ਡਾਇਰੈਕਟਰ ਨਿਰਮਲ ਚੰਦ ਨੇ ਸਮਾਜ ’ਚ ਸਾਰੇ ਵਰਗਾਂ ਨੂੰ ਆਪਣੀਆਂ ਸਾਰੀਆਂ ਵਿੱਤੀ ਜ਼ਰੂਰਤਾਂ, ਬੱਚਤ ਤੋਂ ਲੈ ਕੇ ਅੰਨ ਦੀ ਜ਼ਰੂਰਤਾਂ ਦੇ ਲਈ ਬੈਂਕਾਂ ਨਾਲ ਜੁੜਣ ਲਈ ਕਿਹਾ।ਉਨਾਂ ਆਪਣੇ ਨਿੱਜੀ ਜੀਵਨ ’ਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਅਟੱਲ ਪੈਨਸ਼ਨ ਯੋਜਨਾ, ਬੀਮਾ ਯੋਜਨਾ ਨਾਲ ਜੁੜਣ ਲਈ ਪ੍ਰੇਰਿਤ ਕੀਤਾ ਤੇ ਆਪਣੇ ਰੋਜ਼ਮਰਾਂ ਦੇ ਲੈਣ ਦੇਣ ’ਚ ਕੈਸ਼ਲੈਸ ਡਿਜ਼ੀਟਲ ਵਿਧੀ ਨੂੰ ਅਪਣਾਉਣ ਲਈ ਵੀ ਕਿਹਾ।ਇਸ ਮੌਕੇ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਰਣਦੀਪ ਸਿੰਘ ਨੇ ਕਿਹਾ ਕਿ ਸਮਾਜ ਦਾ ਹਰ ਵਰਗ ਵਿੱਤੀ ਜਾਗਰੂਕ ਹੋਵੇ ਅਤੇ ਆਪਣੇ ਜੀਵਨ ਸੱਤਰ ਨੂੰ ਉੱਚਾ ਚੁੱਕ ਸਕੇ।ਪਿੰਡ ਬਨਵਾਲਾ ਹਨਵੰਤਾ ਦੇ ਸਰਪੰਚ ਅਨਿਲ ਕੁਮਾਰ ਵੱਲੋਂ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਰਿਜ਼ਰਵ ਬੈਂਕ ਵੱਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਿਜ਼ਰਵ ਬੈਂਕ ਦੀ ਮੁੱਖ ਪ੍ਰਬੰਧਕ ਰਚਨਾ ਦੀਕਸ਼ਿਤ, ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਅਰੁਣ ਕੁਮਾਰ ਸ਼ਰਮਾ, ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈਡ ਪੀ.ਕੇ ਸਿਗਲਾ, ਡੀ.ਡੀ.ਐਮ ਨਾਬਾਰਡ ਰਾਜੇਸ਼ ਕੁਮਾਰ, ਵਿੱਤੀ ਸਾਖਰਤਾ ਸਲਾਹਕਾਰ ਸਤਪਾਲ ਸੇਤੀਆ, ਸ਼ੁਭਾਸ ਡੋਡਾ, ਬੈਂਕ ਅਧਿਕਾਰੀ ਪ੍ਰਦੀਪ ਧੂੜੀਆ, ਰਜਤ ਲੂਨਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media