ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਸ਼ੈਫੀ ਸੰਧੂ) – ਲੜਕੇ ਤੇ ਲੜਕੀਆਂ ਦੀ ਗਿਣਤੀ ‘ਚ ਸਮਾਨਤਾ ਲਿਆਉਣ ਹਿੱਤ ਸਥਾਪਿਤ ਕੀਤੀ ਗਈ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ:) ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਦੀ ਯੋਗ ਅਗਵਾਈ ਹੇਠ ਅੱਜ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਭਰੂਣ ਹੱਤਿਆ ਖਿਲਾਫ ਧੀਆਂ ਨੂੰ ਪੁੱਤਾਂ ਦੇ ਬਰਾਬਰ ਲਿਆਉਣ ਲਈ ‘ਬੇਟੀ ਬਚਾਉ, ਬੇਟੀ ਪੜਾਓ’ ਮੁਹਿੰਮ ਨੂੰ ਸਮਰਪਿਤ ਚੇਤਨਾ ਰੈਲੀ ਕੱਢੀ ਗਈ।ਇਸ ਰੈਲੀ ਵਿਚ ਪ੍ਰਭਾਕਰ ਸਕੂਲ ਦੇ ਵਿਦਿਆਰਥੀਆਂ ਨੇ ਹੱਥਾਂ ਵਿਚ ਬੈਨਰ ਅਤੇ ਰੰਗ ਬਿਰੰਗੇ ਪੋਸਟਰ ਫੜ ਕੇ ਜਾਗਰੂਕਤਾ ਰੈਲੀ ਕੱਢੀ ਅਤੇ ਸੁਨੇਹਾ ਦਿੱਤਾ ਕਿ ਵਿੱਦਿਆ ਕੁੜੀਆਂ ਦੇ ਜੀਵਨ ‘ਚ ਤਬਦੀਲੀ ਲਿਆ ਸਕਦੀ ਹੈ ਅਤੇ ਧੀਆਂ ਨੂੰ ਸਮਾਜ ‘ਚ ਉਸ ਦਾ ਬਣਦਾ ਮਾਣ-ਸਨਮਾਨ ਦਿਵਾ ਸਕਦੀ ਹੈ।ਇਸ ਸਮੇਂ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਅੱਜ ਦੇ ਨਵੇਕਲੇ ਯੁੱਗ ‘ਚ ਧੀਆਂ ਤੇ ਪੁੱਤਾਂ ‘ਚ ਕੋਈ ਫਰਕ ਨਹੀਂ। ਮਾਤਾ ਪਿਤਾ ਦਾ ਮੁੱਢਲਾ ਫਰਜ ਬਣਦਾ ਹੈ ਕਿ ਦੋਵਾਂ ਨੂੰ ਇਕੋ ਜਿਹਾ ਆਦਰ ਸਨਮਾਨ ਦਿੱਤਾ ਜਾਵੇ, ਕਿਉਂਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਪੁੱਤਾਂ ਨਾਲੋਂ ਘੱਟ ਨਹੀਂ ਚਾਹੇ ਉਹ ਪੜਾਈ, ਖੇਡਾਂ ਜਾਂ ਰਾਜਨੀਤੀ ਦਾ ਖੇਤਰ ਹੋਵੇ। ਅੱਜ ਧੀਆਂ ਨੂੰ ਪੁੱਤਾਂ ਦੇ ਬਰਾਬਰ ਦਰਜਾ ਦੇਣਾ ਸਮੇਂ ਦੀ ਮੁੱਖ ਲੋੜ ਹੈ। ਜਾਗਰੂਕਤਾ ਰੈਲੀ ‘ਚ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ, ਰਜੇਸ਼ ਪ੍ਰਭਾਕਰ, ਅਸ਼ਵਨੀ ਸ਼ਰਮਾ, ਤਨਵੀ, ਹਰਵਿੰਦਰ ਕੋਰ, ਸ਼ਿਵਾਨੀ, ਇੰਦੂ ਕਾਲੀਆ, ਮਾਨਵੀ ਅਤੇ ਸਕੂਲ ਦੀ ਵਿਦਿਆਰਥੀ ਹਾਜਰ ਸਨ।
Check Also
ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …
Punjab Post Daily Online Newspaper & Print Media