ਪੱਟੀ, 5 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਜਗਤ ਗੁਰੁ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਭੱਠ ਸਾਹਿਬ ਪੱਟੀ ਤੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤਹਿਤ ਪੰਜ ਪਿੳਾਰਿਆ ਦੀ ਅਗਵਾਈ ਵਿਚ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ।ਗੁਰਦੁਆਰਾ ਭੱਠ ਸਾਹਿਬ ਤੋ ਅਰਦਾਸ ਉਪਰੰਤ ਸੋਹਣੀ ਸਜਾਈ ਪਾਲਕੀ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰਨ ਮਗਰੋ ਇਹ ਨਗਰ ਕੀਰਤਨ ਸੁਰੂ ਹੋਇਆ।ਇਸ ਮੌਕੇ ਪੰਜ ਪਿਆਰਿਆਂ ਤੋ ਇਲਾਵਾ ਵੱਡੀ ਗਿਣਤੀ ਵਿਚ ਸਕੂਲੀ ਬੱਚਿਆਂ,ਸਬਦੀ ਜਥਿਆਂ, ਬੈਡ ਵਾਜੇ ਵਾਲਿਆਂ, ਗਤਕਾ ਪਾਰਟੀਆਂ ਆਦਿ ਨੇ ਸਮੂਲੀਅਤ ਕੀਤੀ ।ਨਗਰ ਕੀਰਤਨ ਵਿਚ ਪਾਲਕੀ ਸਾਹਿਬ ਤੋ ਪਹਿਲਾ ਸੜਕ ਨੂੰ ਵਿਸ਼ੇਸ਼ ਤੌਰ ‘ਤੇ ਸਾਫ ਕਰਨ ਲਈ ਵੱਖਰੇ ਜਥੇ ਲੱਗੇ ਸਨ।ਇਸ ਦੌਰਾਨ ਬਾਜ਼ਾਰਾਂ ਵਿਚ ਨਗਰ ਕੀਰਤਨ ਦੇ ਸਵਗਾਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨਗਰ ਕੀਰਤਨ ਵਿਚ ਆਈ ਸੰਗਤ ਲਈ ਦੁਕਾਨਦਰਾਂ ਵੱਲੋ ਵੱਖ ਤਰਾਂ ਦੇ ਖਾਣ ਪੀਣ ਦੇ ਲੰਗਰ ਵੀ ਲਾਏ ਗਏ ਅਤੇ ਨਗਰ ਕੀਰਤਨ ਦਾ ਭਰਵਾਂ ਸੁਆਗਤ ਕੀਤਾ ।ਨਗਰ ਕੀਰਤਨ ਗੁਰਦੁਆਰਾ ਭੱਠ ਸਾਹਿਬ ਤੋ ਸੁਰੂ ਹੋ ਕੇ ਲਹੋਰ ਚੌਕ ਤੋ ਹੰੁਦਾ ਹੋਇਆ ਕੁੱਲਾ ਰੋਡ ਤੇ ਸਥਿੱਤ ਗੁਰਦੁਆਰਾ ਭਾਈ ਮਤੀ ਦਾਸ ਭਾਈ ਸਤੀ ਦਾਸ,ਗੁਰਦੁਆਰਾ ਬਾਬਾ ਵਿਸਵਕਰਮਾਂ,ਗੁਰਦੁਆਰਾ ਛਾਉਣੀ ਸਾਹਿਬ,ਗੁਰਦੁਆਰਾ ਬੀਬੀ ਰਜਨੀ ਜੀ,ਗੁਰਦੁਆਰਾ ਨਾਨਕਪੁਰੀ ਸਾਹਿਬ ਤੋ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਭੱਠ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ।
ਨਗਰ ਕੀਰਤਨ ਦੌਰਾਨ ਸੋ੍ਰਮਣੀ ਕਮੇਟੀ ਮੈਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਭੁਪਿੰਦਰ ਸਿੰਘ ਮਿੰਟੂ ਮਾਹੀ ਰਿਜੋਰਟ ਵਾਲੇ, ਕਵਲਪ੍ਰੀਤ ਸਿੰਘ ਕੌਸਲਰ, ਭਾਈ ਪ੍ਰਗਟ ਸਿੰਘ, ਭਾਈ ਨਿਰਮਲ ਸਿੰਘ, ਬਾਬਾ ਬਾਜ ਸਿੰਘ ਗੋਪਾਲੀਆ, ਕੁਲਵਿੰਦਰ ਸਿੰਘ ਬੱਬੂ, ਹਰਪ੍ਰੀਤ ਸਿੰਘ, ਬਿੱਟੂ ਜੋਲੀ, ਗੁਰਦੀਪ ਸਿੰਘ ਮੱਲਾ, ਗੁਰਦੇਵ ਸਿੰਘ ਚੀਮਾ, ਜੱਸ ਕੱਪੜੇ ਵਾਲੇ, ਮਹਾਵੀਰ ਸਿੰਘ, ਛਿੰਦਰ ਸਿੰਘ, ਦਰਬਾਰਾ ਸਿੰਘ, ਬਲਕਾਰ ਸਿੰਘ ਸੱਗੂ, ਜੰਗ ਸਿੰਘ, ਕਸ਼ਮੀਰ ਸਿੰਘ, ਜਰਨੈਲ ਸਿੰਘ, ਸੁਖਵੰਤ ਸਿੰਘ, ਨਰਿੰਦਰ ਸਿੰਘ ਟੀਟਾ, ਦਲੀਪ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media