ਸ਼ਮਰਾਲਾ, 4 ਨਵੰਬਰ (ਪੰਜਾਬ ਪੋਸਟ- ਕੰਗ) – ਅਧਿਆਪਕ ਦਲ ਪੰਜਾਬ ਜਿਲਾ ਲੁਧਿਆਣਾ ਦੀ ਇੱਕ ਜਰੂਰੀ ਮੀਟਿੰਗ ਜ਼ਿਲਾ ਪ੍ਰਧਾਨ ਲਖਵਿੰਦਰਪਾਲ ਸਿੰਘ ਖਾਲਸਾ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਅਮਰਜੀਤ ਸਿੰਘ ਘੁਡਾਣੀ, ਸਕੱਤਰ ਜਨਰਲ ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ।ਇਸ ਮੀਟਿੰਗ ਦੌਰਾਨ ਜਿਲੇ ਦੀ 25 ਮੈਂਬਰੀ ਜਿਲਾ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਜਿਲਾ ਪ੍ਰਧਾਨ ਲਖਵਿੰਦਰਪਾਲ ਸਿੰਘ ਖਾਲਸਾ ਸਮਰਾਲਾ ਨੇ ਦੱਸਿਆ ਕਿ ਜਗਪਾਲ ਸਿੰਘ ਜਟਾਣਾ ਅਤੇ ਗੁਰਮੀਤ ਸਿੰਘ ਮੋਹੀ ਸਰਬ-ਸੰਮਤੀ ਨਾਲ ਸਰਪ੍ਰਸਤ ਨਾਮਜਦ ਕੀਤੇ ਗਏ ਅਤੇ ਪਿ੍ਰਤਪਾਲ ਸਿੰਘ ਘੁਡਾਣੀ ਅਤੇ ਜਗਜੀਵਨ ਸਿੰਘ ਮੋਹੀ ਦੋਵੇਂ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰਘ ਲਾਪਰਾਂ, ਰਾਮਦਾਸ ਨਸਰਾਲੀ, ਬਲਵਿੰਦਰ ਸਿੰਘ ਸਿਆੜ ਤਿੰਨੋਂ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਖਾਨਪੁਰ ਸਕੱਤਰ, ਜਗਦੇਵ ਸਿੰਘ ਭੌਰਲਾ ਵਿੱਤ ਸਕੱਤਰ, ਗੁਰਨਾਮ ਸਿੰਘ ਭੈਣੀ ਸਾਹਿਬ ਪ੍ਰੈਸ ਸਕੱਤਰ, ਕੁਲਵਿੰਦਰ ਸਿੰਘ ਘਲੋਟੀ ਪ੍ਰਚਾਰ ਸਕੱਤਰ, ਰੁਪਿੰਦਰ ਸਿੰਘ ਘਣਗਸ ਸੰਯੁਕਤ ਸਕੱਤਰ, ਪਰਦੀਪ ਕੁਮਾਰ ਮਾਛੀਵਾੜਾ ਜਥੇਬੰਦਕ ਸਕੱਤਰ, ਬਲਜੀਤ ਸਿੰਘ ਈਸੜੂ ਸਲਾਹਕਾਰ, ਨਰਿੰਦਰ ਸਿੰਘ ਸਮਰਾਲਾ ਮੁੱਖ ਸਲਾਹਕਾਰ, ਮਦਨ ਸਿੰਘ ਦੋਰਾਹਾ ਚੇਅਰਮੈਨ ਅਨੁਸ਼ਾਸ਼ਨ ਕਮੇਟੀ, ਇਕਬਾਲ ਸਿੰਘ ਬੋਪਾਰਾਏ, ਕੁਲਵਿੰਦਰ ਜੀਤ ਸਿੰਘ ਜੀਰਖ, ਮਨਦੀਪ ਸਿੰਘ ਲੁਧਿਆਣਾ ਤਿੰਨੋਂ ਮੈਂਬਰ ਅਨੁਸ਼ਾਸ਼ਨ ਕਮੇਟੀ, ਮਨਜੀਤ ਸਿੰਘ ਉਮੈਦਪੁਰ, ਮੋਹਣ ਸਿੰਘ, ਮੁਹੰਮਦ ਅਨੁਵਾਰ ਅੰਜਮ ਲੈਕਚਰਾਰ, ਭਰਪੂਰ ਸਿੰਘ, ਅਮਨਦੀਪ ਸਿੰਘ ਚੀਮਾ, ਗੁਰਦਾਸ ਸਿੰਘ ਬੋਪਾਰਾਏ ਸਾਰੇ ਵਰਕਿੰਗ ਕਮੇਟੀ ਮੈਂਬਰ ਜਥੇਬੰਦਕ ਢਾਂਚੇ ਲਈ ਚੁਣੇ ਗਏ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਮੋਹੀ, ਜਗਜੀਵਨ ਸਿੰਘ ਮੋਹੀ, ਜਗਦੇਵ ਸਿੰਘ ਭੌਰਲਾ, ਧਰਮ ਸਿੰਘ ਰੁਪਾਲੋਂ, ਰਾਮਦਾਸ ਨਥਰਾਲੀ, ਇਕਬਾਲ ਸਿੰਘ, ਬਲਜੀਤ ਸਿੰਘ ਈਸੜੂ, ਹਰਪ੍ਰੀਤ ਸਿੰਘ ਖਾਨਪੁਰ ਆਦਿ ਵੀ ਸ਼ਾਮਿਲ ਹੋਏ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media