ਫਾਜ਼ਿਲਕਾ, 6 ਨਵੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਯੂਨੀਵਰਸਿਟੀ ਚੰਡੀਗੜ ਵਲੋਂ ਅਯੋਜਤ 79ਵੀਂ ਸਲਾਨਾ ਅਥਲੈਟਿਕਸ ਮੀਟ ਵਿਚ ਜੋਤੀ ਬੀ.ਐਡ ਕਾਲਜ ਰਾਮਪੁਰਾ ਫਾਜਿਲ਼ਕਾ ਦੇ 12 ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ।
ਇਨਾਂ ਮੁਕਾਬਲਿਆਂ ਵਿਚ ਅਨੀਤਾ ਰਾਣੀ ਨੇ 800 ਮੀਟਰ ਦੋੜ `ਚ ਪਹਿਲਾ, 100 ਮੀਟਰ ਅਤੇ 200 ਮੀਟਰ ਦੋੜ ਵਿੱਚ ਧਰਮਜੀਤ ਸਿੰਘ ਨੇ ਦੂਸਰਾ, 1500 ਮੀਟਰ ਦੋੜ ਵਿਚ ਰਕੇਸ਼ ਕੁਮਾਰ ਨੇ ਦੂਸਰਾ, ਸ਼ਾਟਪੁਟ ਵਿਚ ਅਮਨਦੀਪ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਮਨਦੀਪ ਨੂੰ 100 ਮੀਟਰ ਅਤੇ 300 ਮੀਟਰ ਦੋੜ, ਮਲਕੀਤ ਸਿੰਘ ਨੂੰ 800 ਮੀਤਟਰ ਦੋੜ ਵਿਚ ਉਤਸਾਹ ਵਜੋਂ ਸਨਮਾਨਿਤ ਕੀਤਾ ਗਿਆ।ਓਵਰ ਆਲ ਯੂਨੀਵਰਸਿਟੀ ਵਿਚ ਜੋਤੀ ਬੀਐਡ ਕਾਲਜ ਨੇ ਖੇਡਾਂ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਅਨੀਤਾ ਅਰੋੜਾ ਅਤੇ ਮੈਨੇਜ਼ਮੈਂਟ ਦੇ ਮੈਂਬਰਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ।ਇਨਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਦੀ ਅਗਵਾਈ ਦਾ ਕੰਮ ਸਰੀਰਕ ਸਿੱਖਿਆ ਦੇ ਲੈਕਚਰਾਰ ਪੰਕਜ ਕੰਬੋਜ ਨੇ ਸੰਭਾਲਿਆ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media