Wednesday, September 30, 2026

ਭਾਰਤ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਹੋਈ

PPN0611201703ਫਾਜ਼ਿਲਕਾ, 6 ਨਵੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲਾ ਫਾਜ਼ਿਲਕਾ ਦੀ ਇੱਕ ਮੀਟਿੰਗ ਸਥਾਲਕ ਸ਼ਹੀਦ ਭਗਤ ਸਿੰਘ ਪਾਰਕ ਵਿਚ ਹੋਈ।ਜਿਸ ਦੀ ਪ੍ਰਧਾਨਗੀ ਜਿਲਾ ਪ੍ਰਧਾਨ ਉਦੈ ਸਿੰਘ ਘੁੜਿਆਨਾ ਨੇ ਕੀਤੀ।ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਟਰੈਕਟਰਾਂ `ਤੇ ਲਗਾਇਆ ਗਿਆ ਟੈਕਸ ਵਾਪਸ ਲਿਆ ਜਾਵੇ, ਬੇਸਹਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ, ਫਸਲਾਂ ਦੇ ਭਾਅ ਡਾ. ਸਵਾਮੀਨਾਥਨ ਰਿਪੋਰਟ ਦੇ ਮੁਤਾਬਿਕ ਮਿੱਥੇ ਜਾਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੇ ਸਮੇਂ ਕਰਜ਼ਾ ਮੁਆਫ਼ੀ ਸਬੰਧੀ ਜੋ ਵਾਅਦੇ ਕੀਤੇ ਸਨ ਉਕਤ ਵਾਅਦਿਆਂ ਮੁਤਾਬਿਕ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ, ਅਨਾਜ਼ ਮੰਡੀਆਂ ਵਿਚ ਲੱਗੇ ਗੈਰ ਕਾਨੂੰਨੀ ਕੰਡੇ ਜੋ ਨਰਮੇ ਅਤੇ ਝੋਨੇ ਦੀ ਚੋਰੀ ਦਾ ਵੱਡਾ ਕਾਰਨ ਹਨ ਬੰਦ ਕੀੇਤੇ ਜਾਣ, ਫਰਸ਼ੀ ਕੰਡੇ ਬਦਲ ਕੇ ਕੰਪਿਊਟਰ ਕੰਡੇ ਤੋਲ ਲਈ ਲਗਾਏ ਜਾਣ, ਮੌਸਮ ਦੀ ਖਰਾਬੀ ਦੇ ਕਾਰਨ ਝੋਨੇ ਦੀ ਨਮੀ 17 ਪ੍ਰਤੀਸ਼ਤ ਦੀ ਥਾਂ `ਤੇ 22 ਪ੍ਰਤੀਸ਼ਤ ਕੀਤੀ ਜਾਵੇ, ਬਿਜਲੀ, ਪਾਣੀ ਮੁਫ਼ਤ ਦੇਣ ਦੇ ਵਾਅਦੇ ਨੂੰ ਮੁੱਖ ਰੱਖ ਕੇ ਜਲ ਸੈਸ ਖ਼ਤਮ ਕੀਤਾ ਜਾਵੇ, ਬਿਜਲੀ ਦੀਆ ਦਰਾਂ ਵਿਚ ਕੀਤਾ ਗਿਆ ਵਾਧਾ ਜਲਦੀ ਵਾਪਸ ਲਿਆ ਜਾਵੇ, ਖੇਤਾਂ ਵਿਚ ਲੱਗੀਆਂ ਮੋਟਰਾਂ ਤੇ ਮੀਟਰ ਲਗਾਉਣੇ ਬੰਦ ਕੀੇਤ ਜਾਣ, ਗੰਨਾਂ ਮਿਲਾਂ ਵੱਲੋਂ ਗੰਨਾ ਉਤਪਾਦਕਾਂ ਦੀ ਬਕਾਇਆ ਰਕਮ ਜਲਦੀ ਜਾਰੀ ਕੀਤੀ ਜਾਵੇ, ਝੋਨੇ ਦੀ ਭਰਤੀ ਸਾਢੇ 37 ਕਿਲੋ ਦੀ ਥਾਂ ਤੇ 50 ਕਿਲੋ ਕੀਤੀ ਜਾਵੇ।ਕਿਸਾਨਾਂ ਨੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਨੂੰ ਭੇਜਣ ਲਈ ਡਿਪਟੀ ਕਮਿਸ਼ਨਰ ਦਫ਼ਤਰ ’ਚ ਮੰਗ ਪੱਤਰ ਵੀ ਸੋਂਪਿਆ।
ਇਸ ਮੌਕੇ ਬਲਾਕ ਪ੍ਰਧਾਨ ਓਮ ਪ੍ਰਕਾਸ਼ ਕੇਰੀਆਂ, ਜ਼ਿਲਾ ਮੀਤ ਪ੍ਰਧਾਨ ਕਾਂਸ਼ੀ ਰਾਮ, ਜ਼ਿਲਾ ਪ੍ਰੈਸ ਸਕੱਤਰ ਸਾਹਿਬ ਰਾਮ, ਬਾਬੂ ਰਾਮ ਬਹਾਦਰਖੇੜਾ, ਮੁੰਸ਼ੀ ਰਾਮ, ਕਰਮ ਚੰਦ, ਅਮੀ ਚੰਦ, ਜਸਪਾਲ ਸਿੰਘ, ਧਰਮਿੰਦਰ, ਰਕੇਸ਼ ਕੁਮਾਰ, ਮਹਿਲ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply