Sunday, June 21, 2026

ਪੀਰ ਬਾਬਾ ਨਾਦਰ ਸ਼ਾਹ ਦੀ ਯਾਦ ‘ਚ ਮੇਲਾ ਕਰਵਾਇਆ

PPN210712
ਫਾਜਿਲਕਾ, 21  ਜੁਲਾਈ (ਵਿਨੀਤ ਅਰੋੜਾ) –  ਇਥੋਂ ਨਜ਼ਦੀਕੀ ਪੈਦੇਂ ਪਿੰਡ ਲਾਧੂਕਾ ਵਿਖੇ ਪੀਰ ਬਾਬਾ ਨਾਦਰ ਸ਼ਾਹ ਜੀ ਦੀ ਸਮਾਧ ‘ਤੇ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡੀ ਵਾਸੀਆਂ ਦੇ ਸਹਿਯੋਗ ਨਾਲ ੨ ਰੋਜ਼ਾ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਦੂਰੋ-ਨੇੜਿਉ ਆਂਈਆਂ ਸੈਕੜੇ ਸੰਗਤਾਂ ਨੇ ਬਾਬਾ ਜੀ ਦੀ ਸਮਾਧ ਤੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ‘ਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਲੋਕ ਗਾਇਕ ਜੋੜੀ ਸੁਖਦੇਵ ਸੁਖਾ ਅਤੇ ਬੀਬਾ ਮਨਜੀਤ ਮਨੀ ਨੇ ਆਪਣੇ ਨਵੇਂ ਪੁਰਾਣੇ ਗੀਤ ਗਾਕੇ ਮੇਲੇ ਵਿੱਚ ਆਂਏ ਲੋਕਾਂ ਦਾ ਮਨੋਰੰਜ਼ਨ ਕੀਤਾ। ਇਸ ਮੇਲੇ ‘ਚ ਕਬੱਡੀ ਦੇ ਮੈਂਚ ਵੀ ਕਰਵਾਏ ਗਏ, ਜਿਸ ਵਿੱਚ  ਟੀਮਾਂ ਨੇ ਭਾਗ ਲਿਆ। ਕਬੱਡੀ ਦਾ ਫਾਈਨਲ ਮੁਕਬਲਾ ਪਿੰਡ ਲੰਡੇ ਰੋਡੇ ਅਤੇ ਪਿੰਡ ਸਰਾਵਾਂ ਬੋਦਲਾਂ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਲੰਡੇ ਰੇਡੇ ਨੇ ਪਹਿਲਾ ਸਥਾਨ ਅਤੇ ਪਿੰਡ ਸਰਾਵਾਂ ਬੋਦਲਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਮੇਲੇ ‘ਚ ਲੜਕੀਆਂ ਦੀ ਕਬੱਡੀ ਦਾ ਸੋਅ ਮੈਂਚ ਕਰਵਾਇਆਂ ਗਿਆ, ਜਿਸ ਵਿੱਚ ਅਰਨੀਵਾਲਾ ਨੇ ਪਹਿਲਾ ਅਤੇ ਕੋਠਾ ਪੱਕੀ (ਰਾਜਸਥਾਨ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜੈਤੂ ਰਹਿਣ ਵਾਲੀਆ ਟੀਮਾਂ ਨੂੰ  ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਸਨਮਾਨਿਤ ਕੀਤਾਂ ਗਿਆ। ਕਬੱਡੀ ਦੇ ਮੈਂਚਾ ਦੀ ਕੁਮੈਂਟਰੀ ਸ਼ਮਸੇਰ, ਰਾਮ ਚੰਦ, ਅਸੋਕ ਕੁਮਾਰ, ਅਤੇ ਫੁੰਮਣ ਸਿੰਘ ਮੈਂਬਰ ਨੇ ਸ਼ਾਇਰੋ ਸ਼ਾਇਰੀ ਨਾਲ ਕੀਤੀ। ਮੇਲੇ ‘ਚ ਬਾਬਾ ਜੀ ਦਾ ਅਤੁੰਟ ਲੰਗਰ ਵੀ ਸੰਗਤਾਂ ਨੂੰ ਛਕਾਇਆ ਗਿਆ। ਇਸ ਮੌਕੇ ‘ਤੇ ਕਾਮਰੇਡ ਦਰਸਨ ਰਾਮ ਸਰਪੰਚ, ਮਨੋਹਰ ਲਾਲ, ਦੇਸ ਰਾਜ ਬਾਜਵਾ, ਪੰਚਾਇਤ ਮੈਂਬਰ ਆਦਿ ਮਾਜ਼ੂਦ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply