
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2014 ਜੋ ਐਸ.ਸੀ.ਈ.ਆਰ.ਟੀ. ਪੰਜਾਬ ਦੁਆਰਾ ਕਰਵਾਉਣ ਦਾ ਫ਼ੈਸਲਾ 10 ਅਗਸਤ ਨੂੰ ਲਏ ਜਾਣ ਦਾ ਐਲਾਨ ਕੀਤਾ ਗਿਆ ਸੀ, ਪਰ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਇਸ ਦੀ ਤਰੀਕ ਵਿਚ ਵਾਧਾ ਕਰਕੇ ਸ਼ਾਲਾਘਾਯੋਗ ਕਦਮ ਚੁੱਕਿਆ ਹੈ। ਸਿੱਖਿਆ ਮੰਤਰੀ ਡਾ. ਚੀਮਾ ਦੇ ਇਸ ਫ਼ੈਸਲੇ ਦਾ ਯੂਥ ਐਜੂਕੇਟਿਡ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਵਿਜੇ ਮੋਂਗਾ, ਜਨਰਲ ਸਕੱਤਰ ਹਰਮਿੰਦਰ ਸਿੰਘ ਦੁਰੇਜਾ, ਪ੍ਰੈੱਸ ਸਕੱਤਰ ਅਸ਼ੋਕ ਮਦਾਨ ਨੇ ਸੁਆਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਪੰਜਾਬ ਸਰਕਾਰ ਦੁਆਰਾ ਐਲਾਨੇ ਗਏ ਟੈਟ ਦੀ ਮਿਤੀ ਜੋ 10 ਅਗਸਤ ਸੀ, ਜਿਸ ਨੂੰ ਦੇਖਦਿਆਂ ਯੂਥ ਐਜੂਕੇਟਿਅ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਮੋਂਗਾ ਨੇ ਮਾਨਯੋਗ ਸਿੱਖਿਆ ਮੰਤਰੀ ਨੂੰ ਪੱਤਰ ਲਿੱਖ ਕੇ ਜਾਣੂ ਕਰਵਾਇਆ ਸੀ ਕਿ 10 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ, ਜਿਸ ਵਿਚ ਭੈਣਾਂ ਨੇ ਆਪਣੇ ਭਰਾਵਾਂ ਨੂੰ ਰੱਖੜੀ ਬੰਨ ਕੇ ਉਸ ਦਿਨ ਉਨ੍ਹਾਂ ਕੋਲੋਂ ਆਪਣੀ ਰੱਖਿਆ ਦਾ ਪ੍ਰਣਾ ਲੈਂਣਾ ਹੁੰਦਾ ਹੈ, ਇਕ ਭਰਾ ਹੀ ਆਪਣੀ ਭੈਣ ਨੂੰ ਉਸ ਦੀ ਰੱਖਿਆ ਦਾ ਜੋ ਪ੍ਰਣ ਦੇ ਸਕਦਾ ਹੈ, ਉਹ ਕੋਈ ਹੋਰ ਨਹੀ ਦੇ ਸਕਦਾ। ਹਜ਼ਾਰਾਂ ਭੈਣਾਂ ਨੇ ਇਸ ਟੈਸਟ ਲਈ ਅਪਲਾਈ ਕੀਤਾ ਸੀ, ਪਰ ਉਨ੍ਹਾਂ ਸਾਹਮਣੇ ਇਕ ਪਾਸੇ ਆਪਣੀ ਜਿੰਦਗੀ ਦਾ ਕੈਰੀਅਰ ਅਤੇ ਦੂਜੇ ਪਾਸੇ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਸਾਮਹਣੇ ਆਣ ਖੜੀ ਹੋਈ। ਇਸ ਸਾਰੇ ਮਸਲੇ ਦੀ ਜਾਣਕਾਰੀ ਡਾ. ਦਲਜੀਤ ਸਿੰਘ ਚੀਮਾ ਨੂੰ ਜਦੋਂ ਮਿਲੀ ਤਾਂ ਉਨ੍ਹਾ ਨੇ ਜੋ ਕਿ ਇਕ ਬੜੇ ਹੀ ਸੂਝਵਾਨ ਮੁਸ਼ਕਲਾਂ ਨੂੰ ਹਲ ਕਰਨ ਦੀ ਸਮਰਥਾਂ ਰੱਖਣ ਵਾਲੇ ਆਗੂ ਦੀ ਭੁਮਿਕਾ ਨਿਭਾਉਂਦਿਆਂ ਇਸ ਟੈਸਟ ਦੀ ਮਿਤੀ ਨੂੰ ਅੱਗੇ ਵਧਾ ਕੇ 28 ਅਗਸਤ ਕਰ ਦਿੱਤੀ। ਹੁਣ ਭੈਣਾਂ ਨੂੰ ਆਪਣੇ ਭਰਾਵਾਂ ਦੀ ਕਲਾਈ ‘ਤੇ ਰੱਖੜੀ ਦਾ ਤਿਉਹਾਰ ਮਨਾਉਣ ਦੀ ਐਸੋਸੀਏਸ਼ਨ ਨੇ ਸਿੱਖਿਆ ਮੰਤਰੀ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਹੁਣ ਅਪਲਾਈ ਕਰਨ ਦੀ ਤਰੀਕ ੨੮ ਜੁਲਾਈ ਫ਼ੀਸ ਜਮਾਂ ਕਰਵਾਉਣ ਦੀ 29 ਜੁਲਾਈ, ਫਾਰਮ ਪਹੁੰਚਾਉਣ ਦੀ ੪ ਅਗਸਤ ਅਤੇ ਐਡਮਿਟ ਕਾਰਡ 15 ਅਗਸਤ ਅਤੇ ਟੈਸਟ 28 ਅਗਸਤ ਨੂੰ ਹੋਵੇਗਾ। ਸਿੱਖਿਆ ਮੰਤਰੀ ਦੇ ਇਸ ਫੈਸਲੇ ਨਾਲ ਪ੍ਰਤਿਭਾਗੀਆਂ ਨੂੰ ਤਿਆਰੀ ਕਰਨ ਦਾ ਵੀ ਹੋਰ ਸਮਾਂ ਮਿਲ ਗਿਆ ਹੈ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media