
ਬਠਿਡਾ, 7 ਨਵਬਰ (ਪੰਜਾਬ ਪੋਸਟ- ਅਵਤਾਰ ਸਿਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡੀ.ਏ.ਵੀ ਨੈਸ਼ਨਲ ਸਪੋਰਟਸ 2017 (ਅੰਡਰ 19 ਲੜਕੇ ਜੋਨਲ ਲੈਵਲ) ਆਰ.ਵੀ ਡੀ.ਏ.ਵੀ ਸੀਨੀ. ਸਕੈਂ ਪਬਲਿਕ ਸਕੂਲ ਬਠਿਡਾ ਵਲੋਂ ਗੌਰਮਿਟ ਸਪੋਰਟਸ ਸਕੂਲ ਘੁੱਦਾ ਵਿਖੇੇ ਗੇਮਾਂ ਕਰਵਾਈਆਂ ਗਈਆਂ।ਇਸ ਮੌਕੇ ਸੂਬਾ ਪੰਜਾਬ ਦੇ ਡੀ.ਏ.ਵੀ ਸਕੂਲਾਂ ਨੂੰ ਚਾਰ ਕਲੱਸਟਰਾਂ ਵਿੱਚ ਵੰਡ ਕੇ, ਪੰਜਾਬ ਜੋਨ 1 (ਜਲਧਰ ਅਤੇ ਜੰਮੂ ਅਤੇ ਕਸ਼ਮੀਰ) ਜਿਸ ਅਧੀਨ 26 ਸਕੂਲ ਆਉਂਦੇ ਹਨ। ਪੰਜਾਬ ਜੋਨ 2 (ਅਮ੍ਰਿਤਸਰ) ਜਿਸ ਅਧੀਨ 13 ਸਕੂਲ ਪੈਂਦੇ ਹਨ। ਪੰਜਾਬ ਜੋਨ 3 (ਬਠਿਡਾ) ਜਿਸ ਅਧੀਨ 12 ਸਕੂਲ ਆਉਦੇ ਹਨ। ਪੰਜਾਬ ਜੋਨ 4 (ਪਟਿਆਲਾ ਅਤੇ ਫਿਰੋਜਪੁਰ) ਜਿਸ ਵਿੱਚ 20 ਸਕੂਲ ਆਉਂਦੇ ਹਨ।
ਐਚ.ਆਰ.ਗੰਧਾਰ(ਸਾਬਕਾ ਪ੍ਰਿੰ:ਡੀ.ਏ.ਵੀ.ਕਾਲਜ ਅਬੋਹਰ, ਅਜਕਲ ਸਲਾਹਕਾਰ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ) ਵੱਲੋਂ 6 ਨਵੰਬਰ 2017 ਨੂੰ ਮਲਟੀਪਰਪਜ਼ ਸਪੋਰਟਸ ਸਟੇਡੀਅਮ ਬਠਿਡਾ ਵਿਖੇ ਸਪੋਰਟਸ ਮੀਟ ਦਾ ਉਦਘਾਟਨ ਕਰਦਿਆਂ 19 ਗੇਮਾਂ ਕਰਵਾਈਆਂ ਗਈਆਂ।ਘੁੱਦਾ ਵਿਖੇ 4 ਗੇਮਾਂ (ਸਵਿਮਿੰਗ, ਰੋਲਰ ਸਕੇਟਿੰਗ, ਅਥਲੈਟਿਕਸ ਅਤੇ ਬੈਡਮਿੰਟਨ) ਕਰਵਾਈਆਂ ਗਈਆਂ।ਪੰਜਾਬ ਜੋਨ 1 (ਜਲਧਰ ਅਤੇ ਜੰਮੂ ਅਤੇ ਕਸ਼ਮੀਰ) ਨੇ ਸੋਨ ਤਗਮਾ ਬਾਸਕਿਟ ਬਾਲ, ਹੈਂਡਬਾਲ, ਫੁੱਟਬਾਲ, ਖੋ-ਖੋ, ਹਾਕੀ, ਜੂਡੋ, ਟੇਬਲਟੈਨਸ, ਲਾਨਟੈਨਿਸ ਵਾਲੀਵਾਲ ਜਿਮਨਾਸਟਿਕਸ ਬੌਕਸਿੰਗ, ਸ਼ੂਟਿੰਗ, ਚੈਸ, ਅਥਲੈਟਿਕਸ ਅਤੇ ਟਾਇਕਵਾਂਡੋ ਵਿਚ ਹਾਸਿਲ ਕੀਤਾ।ਚਾਂਦੀ ਦਾ ਤਗਮਾ ਇਸ ਜੋਨ ਨੇ ਕਬੱਡੀ, ਯੋਗਾ, ਆਰਚਰੀ, ਬੈਡਮਿੰਟਨ, ਸਵਿਮਿੰਗ ਅਤੇ ਕਰਾਟੇ ਵਿੱਚ ਹਾਸਿਲ ਕੀਤਾ। ਪੰਜਾਬ ਜੋਨ 2 (ਅੰਮ੍ਰਿਤਸਰ) ਨੇ ਸੌਨ ਤਗਮਾ ਕਬੱਡੀ, ਯੋਗਾ, ਬੈਡਮਿੰਟਨ, ਸਵਿਮਿੰਗ ਅਤੇ ਕਰਾਟੇ ਵਿੱਚ ਹਾਸਿਲ ਕੀਤਾ।ਚਾਂਦੀ ਦਾ ਤਗਮਾਂ ਇਸ ਜੋਨ ਨੇ ਬਾਸਕਿਟ ਬਾਲ, ਹਾਕੀ,ਟੇਬਲਟੈਨਸ, ਲਾਨਟੈਨਿਸ, ਜੂਡੋ ਅਤੇ ਟਾਇਕਵਾਂਡੋ ਵਿਚ ਹਾਸਿਲ ਕੀਤਾ।ਪੰਜਾਬ ਜੋਨ 3 (ਬਠਿਡਾ) ਨੇ ਸੋਨ ਤਗਮਾ ਆਰਚਰੀ ਵਿਚ, ਸਿਲਵਰ ਮੈਡਲ ਫੁੱਟਬਾਲ ਵਿਚ ਅਤੇ ਤਾਂਬੇ ਦਾ ਤਗਮਾ ਜਿਮਨਾਸਟਿਕ ਅਤੇ ਬੌਕਸਿੰਗ ਵਿਚ ਹਾਸਿਲ ਕੀਤਾ। ਪੰਜਾਬ ਜੋਨ 4 (ਪਟਿਆਲਾ ਅਤੇ ਫਿਰੋਜਪੁਰ) ਨੇ ਚਾਂਦੀ ਦਾ ਤਗਮਾਂ ਹੈਂਡਬਾਲ, ਖੋੋ-ਖੋ, ਵਾਲੀਬਾਲ, ਜਿੰਮਨਾਸਟਿਕ, ਸ਼ੂਟਿੰਗ, ਚੈਸ, ਅਥਲੈਟਿਕਸ ਅਤੇ ਬੌਕਸਿੰਗ ਵਿਚ ਹਾਸਲ ਕੀਤਾ। ਤਾਂਬੇ ਦਾ ਤਗਮਾ ਇਸ ਜੋਨ ਨੇ ਬਾਸਕਿਟਬਾਲ ਅਤੇ ਆਰਚਰੀ ਵਿਚ ਹਾਸਿਲ ਕੀਤਾ।ਅੋਵਰਆਲ ਟਰਾਫੀ ਪੰਜਾਬ ਜੋਨ 1 (ਜਲਧਰ ਅਤੇ ਜੰਮੂ ਅਤੇ ਕਸ਼ਮੀਰ) ਨੇ ਹਾਸਿਲ ਕੀਤੀ। ਰਨਰਅੱਪ ਟਰੌਫੀ ਪੰਜਾਬ ਜੋਨ 2 (ਅੰਮ੍ਰਿਤਸਰ) ਨੇ ਹਾਸਿਲ ਕੀਤੀ। ਲਵਪ੍ਰੀਤ ਸਿੰਘ ਜਲਧਰ ਨੂੰ ਇਸ ਮੀਟ ਦਾ ਵਧੀਆ ਖਿਡਾਰੀ ਦਾ ਖਿਤਾਬ ਮਿਲਿਆ।
ਸਕੂਲ ਮੁਖੀ ਅਤੇ ਕਲੱਟਰ ਹੈਡ ਪਰਮੋਦ ਖੁਰਸੀਜਾ ਨੇ ਬੜੇ ਮਾਣ ਨਾਲ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਦੋ ਰੋਜਾ ਵਿਸ਼ਾਲ ਖੇਡ ਸਮਾਗਮ ਸਫਲਤਾ ਪੂਰਵਕ ਨੇਪਰੇ ਚੜਿਆ ਹੈ।ਉਹਨਾਂ ਨੇ ਸਪੋਰਟਸ ਅਫਸਰਾਂ, ਬਚਿਆਂ ਅਤੇ ਅਪਣੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਿਸ਼ਾਲ ਖੇਡ ਸਮਾਗਮ ਦੀ ਜਿੰਮੇਵਾਰੀ ਜੋ ਉਨਾਂ ਨੂੰ ਸੌਂਪੀ ਗਈ ਸੀ, ਇਸ ਦੇ ਸਫਲ ਆਯੋਜਨ ਦਾ ਸਿਹਰਾ ਮੇਰੀ ਪੂਰੀ ਟੀਮ ਦੀ ਇਕਜੁੱਟਤਾ ਦੇ ਸਿਰ ਬੱਝਦਾ ਅਤੇ ਕਲੱਸਟਰ ਲੈਵਲ ਦੇ ਜੇਤੂ ਖਿਡਾਰੀਆਂ ਨੂੰ ਜੋਨਲ ਲੈਵਲ ‘ਤੇ ਪੰਹੁਚਣ ਲਈ ਮੁਬਾਰਕਬਾਦ ਦਿੱਤੀ ਤੇ ਮੁੱਖ ਮਹਿਮਾਨ ਅਤੇ ਆਏ ਹੋਏ ਪਤਵੰਤਿਆਂ ਨੂੰ ਕੀਮਤੀ ਸਮੇ ਵਿਚੋਂ ਸਮਾਂ ਦੇਣ ਲਈ ਧੰਨਵਾਦ ਕੀਤਾ।ਉਹਨਾਂ ਬਚਿਆਂ ਨੂੰ ਕਿਹਾ ਕਿ ਸਫਲਤਾ ਦਾ ਕੋਈ ਅੰਤ ਨਹੀ ਹੁੰਦਾ ਬੁਲਦੀਆਂ ਨੂੰ ਛੋਹਣ ਲਈ ਲਗਾਤਾਰ ਅਭਿਆਸ ਦੀ ਜਰੂਰਤ ਹੁੁੰਦੀ ਹੈ।ਅਖੀਰ ਵਿਚ ਰਾਸ਼ਟਰੀ ਗਾਨ ਨਾਲ ਸਪੋਰਟਸ ਮੀਟ ਸਫਲਤਾ ਪੂਰਵਕ ਸਮਾਪਤ ਹੋਈ।
Punjab Post Daily Online Newspaper & Print Media