Monday, June 22, 2026

ਸੁਖਪਾਲ ਕੌਰ ਪੰਜਗਰਾਈਆਂ ਬਣੀ ਮਹਿਲਾ ਕਾਂਗਰਸ ਦੀ ਬਲਾਕ ਮੀਤ ਪ੍ਰਧਾਨ

PPN0711201717ਸੰਦੌੜ, 7 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਪੰਜਗਰਾਈਆਂ ਦੀ ਮਹਿਲਾ ਆਗੂ ਬੀਬੀ ਸੁਖਪਾਲ ਕੌਰ ਪੰਜਗਰਾਈਆਂ ਨੂੰ ਜਿਲ੍ਹਾ ਮਹਿਲਾ ਕਾਂਗਰਸ਼ ਪ੍ਰਧਾਨ ਬੀਬਾ ਬਬਲੀ ਸੀਮਾ ਵੱਲੋਂ ਬਲਾਕ ਸ਼ੇਰਪੁਰ ਦੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਸਮੇਂ ਹਾਜ਼ਰ ਜਿਲ੍ਹਾ ਮਹਿਲਾ ਕਾਂਗਰਸ਼ ਪ੍ਰਧਾਨ ਬੀਬਾ ਬਬਲੀ ਸੀਮਾ ਨੇ ਕਿਹਾ ਕਿ ਕਾਂਗਰਸ਼ ਪਾਰਟੀ ਨੇ ਹਮੇਸ਼ਾਂ ਹੀ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ।ਉਹਨਾਂ ਕਿਹਾ ਕਿ ਕਾਂਗਰਸ਼ ਪਾਰਟੀ ਨੇ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਲਈ ਕੰਮ ਕੀਤਾ ਹੈ ਅਤੇ ਕਰਦੀ ਰਹੇਗੀ।ਉਹਨਾਂ ਕਿਹਾ ਕਿ ਕਾਂਗਰਸ਼ ਪਾਰਟੀ ਹੀ ਹੈ ਜਿਸ ਨੇ ਔਰਤਾਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਹੈ ਅਤੇ ਇਸਤਰੀਆਂ ਨੂੰ ਉੱਚ ਅਹੁੱੇ ਦੇ ਕੇ ਸਮਾਜ ਵਿੱਚ ਉਨਾਂ ਦਾ ਕੱਦ ਉੱਚਾ ਕੀਤਾ ਹੈ।ਉਹਨਾਂ ਦੱਸਿਆ ਕਿ ਮਹਿਲਾ ਵਿੰਗ ਵੱਲੋਂ ਜਿਲ੍ਹੇ ਭਰ ਦੇ ਵਿੱਚ ਇਕਾਈਆ ਬਣਾਈਆ ਜਾਣਗੀਆਂ ਤਾਂ ਜੋ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚ ਸਕਣ ਤੇ ਲੋਕ ਲਾਭ ਉਠਾ ਸਕਣ।ਇਸ ਮੌਕੇ ਉਹਨਾਂ ਨਾਲ ਜਿਲ੍ਹਾ ਜਰਨਲ ਸਕੱਤਰ ਜਸਪਾਲ ਸਿੰਘ ਜੱਸੀ, ਬਲਾਕ ਮੀਤ ਪ੍ਰਧਾਨ ਬੂਟਾ ਖਾਂ, ਜਥੇਦਾਰ ਸ਼ੇਰ ਸਿੰਘ, ਬਖਸੀਸ਼ ਸਿੰਘ, ਨਰੇਸ਼ ਕੁਮਾਰ ਜੌਨੀ, ਕਮਲਜੀਤ ਕੌਰ ਮਿੱਠੇਵਾਲ, ਪਰਮਿੰਦਰ ਸਿੰਘ ਗਾਂਧੀ, ਬੂਟਾ ਸਿੰਘ ਮਿੱਠੇਵਾਲ, ਨਿਸ਼ਾਨ ਸਿੰਘ ਚਹਿਲ, ਗੁਰਮਿੰਦਰ ਸਿੰਘ, ਜਗਤਾਰ ਸਿੰਘ, ਪਿਆਰਾ ਸਿੰਘ, ਜਸਪਾਲ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ, ਚਰਨਜੀਤ ਕੌਰ, ਰਣਜੀਤ ਕੌਰ, ਅਮਰਜੀਤ ਕੌਰ, ਸੁਰਿੰਦਰ ਕੌਰ, ਚਰਨ ਸਿੰਘਸਰਬਜੀਤ ਕੌਰ, ਪਰਮਿੰਦਰ ਕੌਰ ਸਮੇਤ ਕਈ ਹਾਜ਼ਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply