ਪੱਟੀ, 7 ਨਵੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਢਿੱਲੋਂ) – ਬੀਤੀ ਰਾਤ ਅੰਮ੍ਰਿਤਸਰ ਨੇੜਲੇ ਮਾਨਾਂਵਾਲਾ ਤੋ ਬਾਸਮਤੀ ਦੇ ਚੋਰੀ ਹੋਏ ਟਰੱਕ ਵਿਚ ਲੱਗੇ ਜੀ.ਆਰ.ਪੀ
ਸਿਸਟਮ ਦੀ ਲੋਕੈਸ਼ਨ ਪੱਟੀ ਦੇ ਪਿੰਡ ਲੋਹਕਾ ਵਿਚ ਬਣੀ ਪੰਜਾਬ ਦੇ ਕੈਬਨਿਟ ਮੰਤਰੀ ਦੀ ਸ਼ਰਾਬ ਫੈਕਟਰੀ ਵਿਚ ਆਉਣ `ਤੇ ਸਥਿਤੀ ਬਣੀ ਗੁੰਝਲਦਾਰ ਬਣ ਗਈ, ਪੁਲਿਸ ਅਤੇ ਮੀਡੀਆ ਨੂੰ ਫੈਕਟਰੀ ਵਿਚ ਜਾਣ ਤੋਂ ਰੋਕਿਆ ਗਿਆ।
ਜਿਕਰਯੋਗ ਹੈ ਕਿ ਕਾਂਗਰਸ ਸਰਕਾਰ ਬਣਦਿਆਂ ਰੇਤ ਖੱਡਾਂ ਦੀ ਨਿਲਾਮੀ ਦੇ ਮਾਮਲੇ ਕਾਰਨ ਵਿਵਾਦਾਂ ਵਿਚ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਪੱਟੀ ਹਲਕੇ ਦੇ ਪਿੰਡ ਲੋਹਕਾ ਵਿਚ ਸ਼ਰਾਬ ਦੀ ਫੈਕਟਰੀ ਹੈ ।ਅੱਜ ਇਸ ਫੈਕਟਰੀ ਨੂੰ ਇੱਕ ਚੋਰੀ ਦੇ ਟਰੱਕ ਦੀ ਲੋਕੇਸ਼ਨ ਮਿਲਣ `ਤੇ ਪੁਲਿਸ ਮੁਲਾਜਮਾਂ ਨੇ ਘੇਰੀ ਰੱਖਿਆ।ਫੈਕਟਰੀ ਦੇ ਸਕਿਉਰਟੀ ਮੁਲਾਜਮਾਂ ਨੇ ਪੁਲਿਸ ਅਤੇ ਮੀਡੀਆਂ ਨੂੰ ਗੇਟ ਦੇ ਬਾਹਰ ਰੋਕ ਕੇ ਅੱਗੇ ਨਾ ਜਾਣ ਦਿੱਤਾ।ਜਿਸ ਕਰਕੇ ਇਹ ਮਾਮਲਾ ਹੋਰ ਵੀ ਸ਼ੱਕੀ ਹੁੰਦਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਅਜਨਾਲਾ ਤੋ ਅਟਾਰੀ ਟਰੱਕ ਯੁਨੀਅਨ ਦੀ ਗੱਡੀ ਜਿਸ ਨੂੰ ਸੁਖਦੇਵ ਸਿੰਘ ਚਲਾ ਰਿਹਾ ਸੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਇਸ ਟਰੱਕ ਵਿਚ ਲੋਡ ਕੀਤੀਆਂ 820 ਬੋਰੀਆਂ 1121 ਬਾਸਮਤੀ ਕੀਮਤ ਕਰੀਬ 12 ਲੱਖ ਲੈ ਕੇ ਉਹ ਪਾਤੜਾਂ ਜਾ ਰਿਹਾ ਤਾਂ ਬੀਤੀ ਰਾਤ ਕੁੱਝ ਕਾਰ ਸਵਾਰਾਂ ਨੇ ਮਾਨਾਂਵਾਲਾ ਜੀ.ਟੀ.ਰੋਡ `ਤੇ ਹਥਿਆਰਾਂ ਦੀ ਨੋਕ `ਤੇ ਲੁੱਟ ਲਿਆ ਅਤੇ ਡਰਾਈਵਰ ਦੀਆਂ ਲੱਤਾਂ ਵਿਚ ਸੰਗਲੀ ਪਾ ਕੇ ਉਥੇ ਰੁੱਖ ਬੰਨ ਕੇ ਲੁਟੇਰੇ ਟਰੱਕ ਲੈ ਕੇ ਫਰਾਰ ਹੋ ਗਏ।ਡਰਾਈਵਰ ਨੇ ਕਿਸੇ ਤਰਾਂ ਆਪਣੇ ਆਪ ਨੂੰ ਖੋਲਿਆ ਅਤੇ ਪੁਲਿਸ ਕੋਲ ਇਸ ਦੀ ਜਾਣਕਾਰੀ ਦਿੱਤੀ।ਉਸ ਨੇ ਇਹ ਵੀ ਦੱਸਿਆ ਕਿ ਟਰੱਕ ਵਿਚ ਜੀ.ਪੀ.ਆਰ.ਐਸ ਸਿਸਟਮ ਲੱਗਾ ਹੋਇਆ ਹੈ ਤਾਂ ਪੁਲਿਸ ਅਤੇ ਟਰੱਕ ਮਾਲਕਾਂ ਵਲੋਂ ਟਰੱਕ ਦੀ ਲੋਕੇਸ਼ਨ ਅਨੁਸਾਰ ਉਸ ਦਾ ਪਿੱਛਾ ਕੀਤਾ ਤਾਂ ਟਰੱਕ ਦੀ ਲੋਕੇਸ਼ਨ ਲੋਹਕਾ ਪਿੰਡ ਵਿਚ ਬਣੀ ਸ਼ਰਾਬ ਦੀ ਡਿਸਟਿਲਰੀ `ਚ ਮਿਲਣ `ਤੇ ਪੁਲਿਸ ਉਥੇ ਪਹੁੰਚ ਗਈ, ਪਰ ਪੁਲਿਸ ਅਤੇ ਟਰੱਕ ਮਾਲਕਾਂ ਨੂੰ ਇਸ ਦੀ ਜਾਂਚ ਨਹੀ ਕਰਨ ਦਿੱਤੀ ਗਈ।ਸਵੇਰ ਪੰਜ ਵਜੇ ਜੀ.ਪੀ.ਆਰ.ਐਸ ਸਿਸਟਮ ਦੀ ਲੋਕੇਸ਼ਨ ਫਿਰ ਮਿਲਣ ਲੱਗੀ ਤਾਂ ਪੁਲਿਸ ਵਲੋ ਫਿਰ ਪਿੱਛਾ ਕੀਤਾ ਗਿਆ।ਜਿਸ `ਤੇ ਬੰਡਾਲਾ ਪਿੰਡ ਕੋਲੋਂ ਚਾਟੀਵਿੰਡ ਪੁਲਿਸ ਨੁੰ ਰਾਣਾ ਸ਼ੂਗਰ ਮਿੱਲ ਦੀਆਂ ਗੱਡੀਆਂ ਵਿਚ ਜੀ.ਪੀ.ਆਰ.ਐਸ ਸਿਸਟਮ ਮਿਲਣ `ਤੇ ਪੁਲਿਸ ਨੇ ਦੋਵੇਂ ਗੱਡੀਆਂ ਆਪਣੇ ਕਬਜੇ ਵਿਚ ਲੈ ਲਈਆਂ।ਬਾਅਦ ਵਿੱਚ ਪੁਲਿਸ ਨੂੰ ਚੋਰੀ ਹੋਇਆ ਟਰੱਕ ਥਾਣਾ ਵਲਟੋਹਾ ਦੇ ਅਮਰਕੋਟ ਇਲਾਕੇ ਵਿਚੋ ਂਖਾਲੀ ਮਿਲ ਗਿਆ।ਇਸ ਬਾਰੇ ਥਾਣਾ ਸਦਰ ਪੱਟੀ ਦੇ ਐਸ.ਐਚ.ਓ ਰਾਜੇਸ਼ ਕੱਕੜ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਕਹਿਣ `ਤੇ ਇਥੇ ਗੱਡੀ ਦੀ ਭਾਲ ਵਿਚ ਆਏ ਹਨ, ਪਰ ਗੱਡੀ ਫੈਕਟਰੀ ਵਿਚ ਨਹੀ ਹੈ।
ਉਧਰ ਇਹ ਚਰਚਾ ਹੈ ਕਿ ਜੇਕਰ ਪੁਲਿਸ ਨੂੰ ਗੱਡੀ ਫੈਕਟਰੀ ਵਿਚੋ ਨਹੀ ਮਿਲੀ ਤਾਂ ਫਿਰ ਜੀ.ਪੀ.ਆਰ.ਐਸ ਸਿਸਟਮ ਸ਼ੂਗਰ ਮਿੱਲ ਦੀਆ ਗੱਡੀਆਂ ਵਿਚ ਕਿਵੇਂ ਗਿਆ।ਇਨਾਂ ਦਾ ਆਪਸ ਵਿਚ ਕੀ ਕੁਨੈੈਕਸ਼ਨ ਰਿਹਾ ਇਸ ਸੱਚ ਤੋਂ ਪਰਦਾ ਪੁਲਿਸ ਦੇ ਖੁਲਾਸਿਆਂ ਤੋਂ ਬਾਅਦ ਹੀ ਸਾਹਮਣੇ ਆਵੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media