ਚੌਂਕ ਮਹਿਤਾ, 7 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖਾਲਸਾ
ਭਿੰਡਰਾਂਵਾਲ਼ਿਆ ਦੀ ਸਰਪ੍ਰਸਤੀ ਤੇ ਗਿਆਨੀ ਜੀਵਾ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਸਥਾਨਕ ਸੰਤ ਗੁਰਬਚਨ ਸਿੰਘ ਖਾਲਸਾ ਕਾਲਜ ਵਿਖੇ ‘ਸਾਹਿਤ ਅਤੇ ਸਮਾਜ’ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ।ਕਾਲਜ ਦੇ ਸੱਭਿਆਚਾਰਕ ਤੇ ਵਿੱਦਿਅਕ ਮੰਚ ਵੱਲੋਂ ਕਰਵਾਏ ਗਏ ਇਸ ਇੱਕ ਰੋਜ਼ਾ ਸੈਮੀਨਾਰ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬ ਅਧਿਐਨ ਸਕੂਲ਼ ਦੇ ਮੁਖੀ ਤੇ ਪ੍ਰੋਫੈਸਰ ਡਾ. ਰਮਿੰਦਰ ਕੌਰ ਨੇ ਇਸ ਵਿਸ਼ੇ ‘ਤੇ ਵਿਚਾਰ ਵਿਟਾਂਦਰਾਂ ਕਰਦਿਆਂ ਵਿਦਿਆਰਥੀਆਂ ਨੂੰ ਸਾਹਿਤ ਤੇ ਸਮਾਜ ਦੇ ਮੱਹਤਵਪੂਰਨ ਪੱਖਾਂ ਤੇ ਦੁਵੰਧਾਤਮਕ ਰਿਸ਼ਤਿਆਂ ‘ਤੇ ਸੰਖੇਪ ਚਾਨਣਾ ਪਾਉਂਦਿਆਂ ਇਨਸਾਨ ਦੀ ਜਿੰਦਗੀ ‘ਚ ਇਸ ਦਾ ਮਹੱਤਵ ਸਮਝਾਇਆ।ਇਸ ਮੌਕੇ ਡਾ. ਬਲਜੀਤ ਕੌਰ ਰਿਆੜ, ਕਾਲਜ ਪਿ੍ਰੰ. ਦਿਲਬਾਗ ਸਿੰਘ ਤੇ ਪ੍ਰੋ: ਅਰਜਨ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸੈਮੀਨਾਰ ਦੇ ਅਖੀਰ ‘ਚ ਸੰਸਥਾਂ ਵੱਲੋਂ ਆਏ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਾਲਜ ਵਾਈਸ ਪਿ੍ਰੰ: ਗੁਰਦੀਪ ਸਿੰਘ, ਕਾਲਜ ਸੁਪਰਡੈਂਟ ਮੈਡਮ ਕੁਲਦੀਪ ਕੌਰ, ਗੁਰਮਤਿ ਪ੍ਰੋਫੈਸ਼ਨਲ ਕਾਲਜ ਪਿ੍ਰੰ. ਸੰਦੀਪ ਸਿੰਘ, ਸਕੂਲ ਪਿ੍ਰੰ: ਹਰਜਿੰਦਰ ਕੌਰ ਬੱਲ, ਸਕੂਲ ਵਾਈਸ ਪਿ੍ਰੰ: ਹਰਜੋਤ ਸਿੰਘ, ਹਾਕੀ ਕੋਚ ਬਲਜਿੰਦਰ ਸਿੰਘ, ਅਥਲੈਟਿਕਸ ਕੋਚ ਹਰਭਜਨ ਸਿੰਘ, ਸਕੂਲ ਸੁਪਰਡੈਂਟ ਸਤਨਾਮ ਸਿੰਘ, ਸੁਪਰਡੈਂਟ ਬਾਜ ਸਿੰਘ, ਸੁਪਰਡੈਂਟ ਬਸੰਤ ਸਿੰਘ ਆਦਿ ਵੀ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media