ਪਠਾਨਕੋਟ, 8 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਅਧੀਨ ਆਉਂਦੇ ਭੀਮਪੁਰ ਨਜਦੀਕ ਯੂ.ਬੀ.ਡੀ.ਸੀ. ਤੇ ਸਥਾਈ ਪੁਲ ਬਣਾਏ ਜਾਣ ਮਗਰੋ ਅਸਥਾਈ ਪੁਲ ਨੂੰ ਸਿੰਬਲ ਸਕੋਲ ਸਿਫਟ ਕਰ ਦਿੱਤਾ ਜਾਵੇਗਾ ਤਾਂ ਜੋ ਉਸ ਖੇਤਰ ਦੇ ਲੋਕਾਂ ਨੂੰ ਵੀ ਆਉਂਣ ਜਾਦ ਦੀ ਸੁਵਿਧਾ ਮਿਲ ਸਕੇ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਡਿਵੈਲਪਮੈਂਟ ਵਰਕਸ ਸਬੰਧੀ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀਆਂ ਨਾਲ ਆਯੋਜਿਤ ਕੀਤੀ ਇਕ ਮੀਟਿੰਗ ਦੋਰਾਨ ਕੀਤਾ।ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ
ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਕੁਲਦੀਪ ਸਿੰਘ ਜਿਲਾ ਵਿਕਾਸ ਤੇ ਪੰਚਾਇਤ ਅਫਸ਼ਰ, ਰਾਜੇਸ ਗੁਪਤਾ ਮੈਨਜਰ ਲੀਡ ਬੈਂਕ, ਮਨਮੋਹਣ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ ਅਤੇ ਸਬੰਧਤ ਵਿਭਾਗਾਂ ਦੇ ਜਿਲਾ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਦੱਸਿਆ ਕਿ ਭੀਮਪੁਰ ਨਜਦੀਕ ਬਣਾਇਆ ਜਾ ਰਿਹਾ ਪੁੱਲ ਦਾ ਕੰਮ ਜਲਦੀ ਪੂਰਾ ਕਰ ਲਿਆ ਜਾਵੇਗਾ ਅਤੇ ਪਹਿਲਾ ਤੋਂ ਬਣਾਏ ਪੁਲ ਨੂੰ ਸਿੰਬਲ ਸਕੋਲ ਵਿਖੇ ਸਿਫਟ ਕਰਨ ਦੀ ਯੋਜਨਾ ਹੈ। ਉਨਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਸਾਲ 2016-17 ਦੇ ਸੜਕਾਂ ਦੇ ਸਾਰੇ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ ਸਾਲ 2017-18 ਦੇ ਵਿੱਚ ਸੜਕਾਂ ਦੇ ਨਿਰਮਾਨ ਅਤੇ ਰਿਪੇਅਰ ਦੇ ਲਈ ਵੀ ਟੈਂਡਰ ਲਗਾ ਦਿੱਤੇ ਗਏ ਹਨ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ ਰਹੀਆਂ ਬੱਚੀਆਂ ਨੂੰ ਆਤਮ ਰੱਖਿਆ ਲਈ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਵੱਲੋਂ ਜਿਲੇ ਦੇ 78 ਸਕੂਲਾਂ ਨੂੰ ਪ੍ਰਤੀ ਸਕੂਲ 9 ਹਜਾਰ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਜੋ ਸਾਰੇ ਸਕੂਲਾਂ ਨੂੰ ਵੰਡ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲੇ ਦੇ 82 ਸਕੂਲਾਂ ਨੂੰ 50-50 ਹਜਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।ਉਨਾਂ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਲੇ ਅੰਦਰ ਚਲ ਰਹੇ ਵਿਕਾਸ ਕਾਰਜਾਂ ਵਿੱਚ ਨਰੇਗਾ ਦੇ ਅਧੀਨ ਲੈਬਰ ਤੋਂ ਕੰਮ ਲਿਆ ਜਾਵੇ ਤਾਂ ਜੋ ਉਨਾ ਨੂੰ ਰੋਜਗਾਰ ਮਿਲ ਸਕੇ।
ਮੀਟਿੰਗ ਦੇ ਦੋਰਾਨ ਡਿਪਟੀ ਕਮਿਸ਼ਨਰ ਵੱਲੋਂ ਦੁੱਧ ਵਿੱਚ ਹੋਣ ਵਾਲੀਆਂ ਮਿਲਾਵਟ ਨੂੰ ਰੋਕਣ ਸਬੰਧੀ, ਗ੍ਰਾਮ ਪੰਚਾਇਤਾਂ ਅਧੀਨ ਆਉਂਦੀਆਂ ਸ਼ਾਮਲਾਤ ਜਮੀਨਾਂ ਦੇ ਨਜਾਇਜ ਕਬਜੇ ਰੋਕਣ/ਛੁਡਾਉਂਣ ਸਬੰਧੀ, ਮਗਨਰੇਗਾ, ਪੈਡਿੰਗ ਯੂ.ਸੀ./ਐਮ.ਪੀ ਲੈਂਡ ਆਦਿ ਦੀ ਮੀਟਿੰਗ ਵਿੱਚ ਵੱਖ ਵੱਖ ਮਾਮਲਿਆਂ ਤੇ ਵੀ ਚਰਚਾ ਕੀਤੀ ਗਈ।ਇਸ ਦੇ ਨਾਲ ਹੀ ਉਨਾਂ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੀਟਿੰਗ ਦੋਰਾਨ ਦਿੱਤੀ ਜਾਣ ਵਾਲੀ ਰਿਪੋਰਟ ਨੂੰ ਪੂਰਨ ਤੱਥਾਂ ਦੇ ਆਧਾਰ `ਤੇ ਤਿਆਰ ਕਰ ਕੇ ਲਿਆਉਂਣ ਤਾਂ ਜੋ ਰੀਵਿਉ ਦੇ ਦੋਰਾਨ ਹਰੇਕ ਮਾਮਲੇ ਤੇ ਚਰਚਾ ਕੀਤੀ ਜਾ ਸਕੇ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media