Saturday, August 15, 2026

‘ਦੀ ਕਿਯੂਸਟ ਕੰਟੀਨਿਊ ਲੋਸਟ ਹੈਰੀਟੇਜ ਦੀ ਸਿੱਖ-ਲੈਗੇਸੀ ਇਨ ਪਾਕਿਸਤਾਨ’ ਪੁਸਤਕ ‘ਤੇ ਚਰਚਾ

PPN0811201713ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਅੱਜ ਇਥੇ ‘ਦੀ ਕਿਯੂਸਟ ਕੰਟੀਨਿਊ ਲੋਸਟ ਹੈਰੀਟੇਜ ਦੀ ਸਿੱਖ-ਲੈਗੇਸੀ ਇਨ ਪਾਕਿਸਤਾਨ’ ਨਾਮਕ ਪੁਸਤਕ ‘ਤੇ ਇਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।ਇਸ ਵਿਚਾਰ ਚਰਚਾ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਅਧਿਆਪਕ ਸ਼ਾਮਿਲ ਹੋਏ।
ਇਸ ਪੁਸਤਕ ਦੇ ਲੇਖਕ ਸ. ਅਮਰਦੀਪ ਸਿੰਘ ਨੇ ਇਸ ਮੌਕੇ ਪੁਸਤਕ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਡੀਨ, ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ ਨੇ ਇਸ ਮੌਕੇ ਮੁੱਖ ਮਹਿਮਾਨ ਸਨ।ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਮੁਖੀ, ਡਾ. ਅਮਰਜੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਦਲਬੀਰ ਫਾਉਂਡੇਸ਼ਨ ਤੋਂ ਸ. ਗੁਨਬੀਰ ਸਿੰਘ ਇਸ ਮੌਕੇ ਹਾਜ਼ਰ ਸਨ।
ਸ. ਅਮਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਿਖੀ ਗਈ ਇਸ ਪੁਸਤਕ ਰਾਹੀਂ ਚਿਤਰਾਂ ਦੇ ਮਾਧਿਆਮ ਨਾਲ ਪਾਕਿਸਤਾਨ ਅਤੇ ਨਾਲ ਲਗਦੇ ਮੁਲਕਾਂ ਵਿਚ ਸਿੱਖ ਵਿਰਾਸਤ ਨਾਲ ਸਬੰਧਤ ਸਥਾਨਾਂ ਦੀ ਦੁਰਦਸ਼ਾ ਬਿਆਨ ਕੀਤੀ ਹੈ। ਇਹ ਪੁਸਤਕ ਲਿਖਣ ਲਈ ਉਨ੍ਹਾਂ ਵੱਲੋਂ 36 ਸ਼ਹਿਰਾਂ ਅਤੇ ਪਿੰਡਾਂ ਦਾ ਦੌਰਾ ਕਰਕੇ ਸਥਾਨਾਂ ਦਾ ਅਧਿਐਨ ਕੀਤਾ ਗਿਆ ਜਿਨ੍ਹਾਂ ਵਿਚ ਉਹ ਸਥਾਨ ਵੀ ਸ਼ਾਮਿਲ ਹਨ ਜਿਥੇ ਭਾਰਤੀਆਂ ਦਾ ਜਾਣਾ ਵਰਜਿਤ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਸਮੇਂ ਦੇ ਅਸਰ ਸਦਕਾ ਬਹੁਤ ਸਾਰੀਆਂ ਇਮਾਰਤਾਂ ਖਤਮ ਹੋਣ ਦੇ ਕੰਢੇ ‘ਤੇ ਹਨ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਇਸ ਅਮੀਰ ਵਰਸੇ ਤੋਂ ਬਿਲਕੁਲ ਅਣਜਾਣ ਰਹੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਾਕਿਸਤਾਨੀ ਸਰਕਾਰ ਦੇ ਨੁਮਾਂਇੰਦਿਆਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਇਨ੍ਹਾਂ ਇਤਿਹਾਸਕ ਇਮਾਰਤਾਂ ਨੂੰ ਬਚਾਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੀ ਅਵਾਮ ਆਪਸ ਵਿਚ ਮਿਲਣਾ ਜੁਲਨਾ ਚਾਹੁੰਦੀ ਹੈ ਅਤੇ ਉਹ ਇਕ ਦੂਜੇ ਦੀ ਆਓ ਭਗਤ ਵਿਚ ਕੋਈ ਕਸਰ ਨਹੀਂ ਛਡਦੇ। ਉਨ੍ਹਾਂ ਕਿਹਾ ਕਿ ਇਹ ਪੁਸਤਕ ਲਿਖਣ ਵਿਚ ਉਨ੍ਹਾਂ ਨਿੱਜੀ ਤਾਂਘ ਸ਼ਾਮਿਲ ਹੈ ਜੋ ਇਸ ਕਾਰਜ ਲਈ ਹਮੇਸ਼ਾਂ ਪ੍ਰੇਰਣਾ ਸਰੋਤ ਬਣਦੀ ਰਹਿੰਦੀ ਹੈ।
ਪ੍ਰੋ. ਕਮਲਜੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਖੋਜਾਰਥੀਆਂ ਅਤੇ ਇਤਿਹਾਸਕਾਰਾਂ ਲਈ ਵਡਮੁੱਲਾ ਦਸਤਾਵੇਜ਼ ਹੈ ਜੋ ਨਿਕਟ ਭਵਿੱਖ ਵਿਚ ਉਨ੍ਹਾਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਵਿਰਸੇ ਅਤੇ ਵਿਰਾਸਤੀ ਇਮਾਰਤਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਪੁਰਾਣੀਆਂ ਕਲਾ ਕ੍ਰਿਤੀਆਂ ਅਤੇ ਵਿਰਸਾ ਬਾਰੇ ਸਾਡੀ ਆਉਣ ਵਾਲੀ ਪੀੜ੍ਹੀ ਜਾਣੂ ਹੋ ਸਕੇ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply