Saturday, May 30, 2026

ਸ਼ਾਬਕਾ ਮੇਅਰ ਨਾਲ ਐਮਰਜੈਂਸੀ ਡਾਕਟਰ ਵਲੋਂ ਬਦਸਲੂਕੀ ਦੇ ਖਿਲਾਫ ਰੋਸ

ਬਠਿੰਡਾ, 9 ਨਵੰਬਰ (ਅਵਤਾਰ ਸਿੰਘ ਕੈਂਥ) – ਬੀਤੇ ਦਿਨ ਬਠਿੰਡਾ ਚੰਡੀਗੜ ਹਾਈਵੇ ‘ਤੇ ਹੋਏ ਭਿਆਨਕ ਹਾਦਸੇ ‘ਚ ਮਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਨ ਅਤੇ ਜਖਮੀਆਂ ਹਾਲ ਚਾਲ ਪੁੱਛਣ ਲਈ ਸਿਵਲ ਹਸਪਤਾਲ ਵਿਖੇ ਪਹੁੰਚੇ ਮੇਅਰ ਬਲਵੰਤ ਰਾਏ ਨਾਥ ਨਾਲ ਅੇਮਰਜੈਂਸੀ ਡਾਕਟਰ ਹਰਮੀਤ ਸਿੰਘ ਵੱਲੋਂ ਕੀਤੀ ਗਈ ਬਦਸਲੂਕੀ ਦੇ ਖਿਲਾਫ ਸ਼ਹਿਰ ਦੀਆਂ ਸੰਸਥਾਵਾਂ ਅਤੇ ਵਾਲਮਿਕਿ ਸਮਾਜ ‘ਚ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਵਜੋਂ ਅੱਜ ਵਾਲਮੀਕਿ ਸਮਾਜ ਭਾਵਦਾਸ ਜਿਲਾ ਸੰਗਠਨ ਦੇ ਸਮੂਹ ਮੈਂਬਰਾਂ ਵੱਲੋਂ ਅੱਜ ਡੀ ਸੀ ਦਫਤਰ ਅੱਗੇ ਧਰਨਾ ਦੇ ਕੇ ਡਾਕਟਰ ਖਿਲਾਫ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਲੋੜੀਂਦੀ ਕਾਰਵਾਈ ਲਈ ਮੰਗ ਪੱਤਰ ਦਿੱਤਾ।ਇਸ ਮੌਕੇ ਉਨਾਂ ਕਿਹਾ ਕਿ ਡਾ. ਹਰਮੀਤ ਸਿੰਘ ਵੱਲੋਂ ਗਲਤ ਸ਼ਬਦਾਬਲੀ ਵਰਤ ਕੇ ਮੇਅਰ ਦੀ ਬੇਇਜਤੀ ਕੀਤੀ ਗਈ ਹੈ , ਜਿਸ ਨੂੰ ਵਾਲਮੀਕਿ ਸਮਾਜ ਬਰਦਾਸ਼ਤ ਨਹੀਂ ਕਰੇਗਾ।ਵਿਨੋਦ ਕੁਮਾਰ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ, ਯੂਥ ਫਰੰਟ ਪੰਜਾਬ ਪ੍ਰਧਾਨ ਨਵੀਨ ਵਾਲਮਿਕਿ, ਰਘਵੀਰ ਸਿੰਘ, ਰਮੇਸ਼ ਕੁਮਾਰ, ਪਵਨ ਦਰਾਵਡ, ਹੰਸ ਰਾਜ, ਨੇਮ ਚੰਦ ਅਤੇ ਹੋਰ ਮੈਂਬਰ ਮੌਜੂਦ ਸਨ। ਉੱਧਰ ਸੰਸਥਾ ਜੀਵਨ ਜੋਤੀ ਵੈਲਫੇਅਰ ਕਲੱਬ ਦੇ ਪ੍ਰਧਾਨ ਸਨਦੀਪ ਅਗਰਵਾਲ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪੰਕਜ ਭਾਰਦਵਾਜ ਨੇ ਕਿਹਾ ਕਿ ਮੇਅਰ ਬਲਵੰਤ ਰਾਏ ਨਾਥ ਵੱਲੋਂ ਜਖਮੀ ਲਈ ਬੈਡ ਦਾ ਪ੍ਰਬੰਧ ਕਰਨ ਦਾ ਕਹਿਣ ‘ਤੇ ਐਮਰਜੈਂਸੀ ਵਾਰਡ ‘ਚ ਤੈਨਾਤ ਡਾ. ਹਰਮੀਤ ਸਿੰਘ ਨੇ ਬਦਸਲੂਕੀ ਕੀਤੀ।ਉਨਾਂ ਰੋਸ ਜਿਤਾਉਂਦਿਆਂ ਕਿਹਾ ਕਿ ਜੇਕਰ ਡਾ. ਦਾ ਰਵੱਈਆ ਸ਼ਹਿਰ ਦੇ ਮੇਅਰ ਪ੍ਰਤੀ ਅਜਿਹਾ ਹੈ ਤਾਂ ਆਮ ਲੋਕਾਂ ਲਈ ਕਿਹੋ ਜਿਹਾ ਹੋਵੇਗਾ।ਜੋ ਕਿ ਬਹੁਤ ਹੀ ਸ਼ਰਮਨਾਕ ਹੈ।ਉਨਾਂ ਕਿਹਾ ਕਿ ਪਹਿਲਾਂ ਵੀ ਡਾ. ਹਰਮੀਤ ਸਿੰਘ ਆਪਣੀ ਅਜਿਹੀ ਭੱਦੀ ਸ਼ਬਦਾਬਲੀ ਕਰਕੇ ਵਿਵਾਦਾਂ ‘ਚ ਆ ਚੁੱਕਿਆ ਹੈ।ਸਮੂਹ ਸੰਸਥਾਵਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਡਾ. ਹਰਮੀਤ ਸਿੰਘ ਨੂੰ ਤੁਰੰਤ ਬਰਖਾਸ਼ਤ ਕਰਕੇ ਕਾਰਵਾਈ ਕੀਤੀ ਜਾਵੇ।
ਬੀਤੇ ਦਿਨ ਬਠਿੰਡਾ ਚੰਡੀਗੜ ਹਾਈਵੇ ‘ਤੇ ਹੋਏ ਭਿਆਨਕ ਹਾਦਸੇ ‘ਚ ਮਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਨ ਅਤੇ ਜਖਮੀਆਂ ਹਾਲ ਚਾਲ ਪੁੱਛਣ ਲਈ ਸਿਵਲ ਹਸਪਤਾਲ ਵਿਖੇ ਪਹੁੰਚੇ ਮੇਅਰ ਬਲਵੰਤ ਰਾਏ ਨਾਥ ਨਾਲ ਐਮਰਜੈਂਸੀ ਡਾਕਟਰ ਹਰਮੀਤ ਸਿੰਘ ਵੱਲੋਂ ਕੀਤੀ ਗਈ ਬਦਸਲੂਕੀ ਦੇ ਖਿਲਾਫ ਸ਼ਹਿਰ ਦੀਆਂ ਸੰਸਥਾਵਾਂ ਅਤੇ ਵਾਲਮਿਕਿ ਸਮਾਜ ‘ਚ ਰੋਸ ਪਾਇਆ ਜਾ ਰਿਹਾ ਹੈ।ਇਸੇ ਰੋਸ ਵਜੋਂ ਅੱਜ ਵਾਲਮੀਕਿ ਸਮਾਜ ਭਾਵਦਾਸ ਜਿਲਾ ਸੰਗਠਨ ਦੇ ਸਮੂਹ ਮੈਂਬਰਾਂ ਵੱਲੋਂ ਅੱਜ ਡੀ.ਸੀ ਦਫਤਰ ਅੱਗੇ ਧਰਨਾ ਦੇ ਕੇ ਡਾਕਟਰ ਖਿਲਾਫ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਲੋੜੀਂਦੀ ਕਾਰਵਾਈ ਲਈ ਮੰਗ ਪੱਤਰ ਦਿੱਤਾ।ਉਨਾਂ ਕਿਹਾ ਕਿ ਡਾ. ਹਰਮੀਤ ਸਿੰਘ ਵੱਲੋਂ ਗਲਤ ਸ਼ਬਦਾਬਲੀ ਵਰਤ ਕੇ ਮੇਅਰ ਦੀ ਬੇਇਜਤੀ ਕੀਤੀ ਗਈ ਹੈ, ਜਿਸ ਨੂੰ ਵਾਲਮੀਕਿ ਸਮਾਜ ਬਰਦਾਸ਼ ਨਹੀਂ ਕਰੇਗਾ।
ਇਸ ਮੌਕੇ ਵਿਨੋਦ ਕੁਮਾਰ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ, ਯੂਥ ਫਰੰਟ ਪੰਜਾਬ ਪ੍ਰਧਾਨ ਨਵੀਨ ਵਾਲਮਿਕਿ, ਰਘਵੀਰ ਸਿੰਘ, ਰਮੇਸ਼ ਕੁਮਾਰ, ਪਵਨ ਦਰਾਵਡ, ਹੰਸ ਰਾਜ, ਨੇਮ ਚੰਦ ਅਤੇ ਹੋਰ ਮੈਂਬਰ ਮੌਜੂਦ ਸਨ। ਉੱਧਰ ਸੰਸਥਾ ਜੀਵਨ ਜੋਤੀ ਵੈਲਫੇਅਰ ਕਲੱਬ ਦੇ ਪ੍ਰਧਾਨ ਸਨਦੀਪ ਅਗਰਵਾਲ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪੰਕਜ ਭਾਰਦਵਾਜ ਨੇ ਕਿਹਾ ਕਿ ਮੇਅਰ ਬਲਵੰਤ ਰਾਏ ਨਾਥ ਵੱਲੋਂ ਜਖਮੀ ਲਈ ਬੈਡ ਦਾ ਪ੍ਰਬੰਧ ਕਰਨ ਦਾ ਕਹਿਣ ‘ਤੇ ਐਮਰਜੈਂਸੀ ਵਾਰਡ ‘ਚ ਤੈਨਾਤ ਡਾ. ਹਰਮੀਤ ਸਿੰਘ ਨੇ ਬਦਸਲੂਕੀ ਕੀਤੀ।ਉਨਾਂ ਰੋਸ ਜਿਤਾਉਂਦਿਆਂ ਕਿਹਾ ਕਿ ਜੇਕਰ ਡਾ. ਦਾ ਰਵੱਈਆ ਸ਼ਹਿਰ ਦੇ ਮੇਅਰ ਪ੍ਰਤੀ ਅਜਿਹਾ ਹੈ ਤਾਂ ਆਮ ਲੋਕਾਂ ਲਈ ਕਿਹੋ ਜਿਹਾ ਹੋਵੇਗਾ।ਜੋ ਕਿ ਬਹੁਤ ਹੀ ਸ਼ਰਮਨਾਕ ਹੈ।ਉਨਾਂ ਕਿਹਾ ਕਿ ਪਹਿਲਾਂ ਵੀ ਡਾ. ਹਰਮੀਤ ਸਿੰਘ ਆਪਣੀ ਅਜਿਹੀ ਭੱਦੀ ਸ਼ਬਦਾਬਲੀ ਕਰਕੇ ਵਿਵਾਦਾਂ ‘ਚ ਆ ਚੁੱਕਿਆ ਹੈ।ਸਮੂਹ ਸੰਸਥਾਵਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਡਾ. ਹਰਮੀਤ ਸਿੰਘ ਨੂੰ ਤੁਰੰਤ ਬਰਖਾਸ਼ਤ ਕਰਕੇ ਕਾਰਵਾਈ ਕੀਤੀ ਜਾਵੇ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply