ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਐਮ.ਐਸ.ਸੀ (ਆਈ.ਟੀ) ਤੀਜਾ ਸਮੈਸਟਰ ਅਤੇ ਬੀ.ਸੀ.ਏ ਪੰਜਵਾਂ ਸਮੈਸਟਰ ਦੇ ਵਿਦਿਆਰਥੀਆਂ ਲਈ ਟੀ.ਸੀ.ਐਸ ਆਈਓਨ ਟਰੇਨਿੰਗ ਪਾਰਟਨਰਜ਼ (ਮੁਹਾਲੀ) ਦਾ ਇਕ ਦਿਨਾਂ ਉਦਯੋਗਿਕ ਦੌਰਾ ਲਾਇਆ।ਦੱਸਣਯੋਗ ਹੈ ਕਿ ਟੀ.ਸੀ.ਐਸ ਆਈਓਨ ਟਰੇਨਿੰਗ ਪਾਰਟਨਰਜ਼ ਕੰਪਨੀ ਬੀ.ਟੈਕ, ਐਮ.ਸੀ.ਏ ਅਤੇ ਬੀ.ਸੀ.ਏ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਸਿਖਲਾਈ ਦੁਆਰਾ ਸਕਿਲ ਵਧਾਉਣ ਅਤੇ ਵਿਹਾਰਕ ਜਾਣਕਾਰੀ ਹਾਸਲ ਕਰਨ ਦੇ ਮੌਕੇ ਪ੍ਰਦਾਨ ਕਰਦੀ ਹੈ।ਇਸ ਦੌਰੇ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨਾਮਵਰ ਕੰਪਨੀਆਂ ਵਿੱਚ ਪਲੇਸਮੈਂਟ ਲਈ ਜ਼ਰੂਰੀ ਸਾਫ਼ਟ ਸਕਿਲ (ਸੂਖਮ ਕੁਸ਼ਲਤਾਵਾਂ) ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ ਸੀ।ਦੌਰੇ ਦੌਰਾਨ ਟੀ.ਸੀ.ਐਸ ਆਈਓਨ ਟਰੇਨਿੰਗ ਪਾਰਟਨਰਜ਼ ਮੁਹਾਲੀ ਦੇ ਡਾਇਰੈਕਟਰ ਅਤੇ ਟਰੇਨਿੰਗ ਐਂਡ ਪਲੇਸਮੈਂਟ ਦੇ ਮੁੱਖੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।ਉਹਨਾਂ ਨੇ ਵਿਦਿਆਰਥੀਆਂ ਨੂੰ ਦਸਿਆ ਕਿ ਇੰਟਰਵਿਊ ਦੌਰਾਨ ਕਿਸ ਤਰਾਂ ਦੇ ਸੁਆਲ ਪੁੱਛੇ ਜਾਂਦੇ ਹਨ ਅਤੇ ਇਹਨਾਂ ਸੁਆਲਾਂ ਦੇ ਜਵਾਬ ਕਿਵੇਂ ਦਿੱਤੇ ਜਾਣ। ਇਸ ਦੌਰੇ ਦੌਰਾਨ ਨੇ ਕਾਰਪੋਰੇਟ ਕੰਪਨੀਆਂ ਦੀ ਕਾਰਜ ਪ੍ਰਣਾਲੀ ਬਾਰੇ ਵੀ ਅਮਲੀ ਗਿਆਨ ਹਾਸਲ ਕੀਤਾ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਵਿੱਚ ਸਾਫ਼ਟ ਸਕਿੱਲਜ਼ ਦੀ ਘਾਟ ਨੂੰ ਪੂਰਾ ਕਰਨ ਲਈ ਅਜਿਹੇ ਉਦਯੋਗਿਕ ਦੌਰੇ ਬਹੁਤ ਕਾਰਗਰ ਸਿੱਧ ਹੁੰਦੇ ਹਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media