Saturday, May 30, 2026

ਅੰਗਹੀਣਾਂ ਨੂੰ ਮੁਫਤ ਬਨਾਉਟੀ ਅੰਗ ਲਗਾਉਣ ਲਈ ਕੈਂਪ 12 ਨਵੰਂਬਰ ਨੂੰ

PPN0911201704ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਮਾਜਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਮਸਨੂਈ (ਬਨਾਉਟੀ) ਅੰਗ ਲਗਾਉਣ ਅਤੇ ਘੱਟ ਸੁਨਣ ਵਾਲਿਆਂ ਲਈ ਮਸ਼ੀਨਾਂ ਦਾ ਕੈਂਪ 12 ਨਵੰਬਰ ਨੂੰ ਲਾਗਇਆ ਜਾ ਰਿਹਾ ਹੈ।ਇਕ ਪ੍ਰੈਸ ਕਾਨਫਰੰਸ ਦੌਰਾਨ  ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਤਾ ਦੇ ਪ੍ਰਧਾਨ ਪ੍ਰੋ. ਐਚ.ਐਸ ਵਾਲੀਆ ਨੇ ਦੱਸਿਆ ਕਿ ਮਜੀਠਾ ਵੇਰਕਾ ਬਾਈਪਾਸ ਸਥਿਤ ਚੇਤਨਿਆ ਮਹਾਪ੍ਰਭੂ ਮੰਦਰ ਵਿੱਚ 12 ਨਵੰਬਰ ਨੂੰ ਲਗਾਏ ਜਾ ਰਹੇ ਕੈਂਪ ਦੌਰਾਨ ਅੰਗਹੀਣਾਂ ਦੀ ਰਜਿਸਟਰੇਸ਼ਨ ਕਰ ਕੇ ਬਨਾਉਟੀ ਅੰਗ ਲਗਾਉਣ ਲਈ ਮਾਪ ਲਿਆ ਜਾਵੇਗਾ ਅਤੇ ਇੱਹ ਅੰਗ ਬਣਾ ਕੇ ਕੁੱਝ ਦਿਨਾਂ ਬਾਅਦ ਬਿਨਾ ਕਿਸੇ ਕੀਮਤ ਦੇ ਮੁਫਤ ਲਗਾ ਦਿੱਤੇ ਜਾਣਗੇ।ਉਨਾਂ ਨੇ ਕਿਹਾ ਕਿ ਬਨਾਉਟੀ ਅੰਗ ਲਗਵਾਉਣ ਦੇ ਚਾਹਵਾਨ ਕੈਂਪ ਵਿੱਚ ਆ ਕੇ ਇਸ ਦਾ ਲਾਭ ਉਠਾ ਸਕਦੇ ਹਨ।ਇਸ ਮੌਕੇ ਹਾਜਰ ਪ੍ਰੀਸ਼ਦ ਦੇ ਮੈਂਬਰਾਂ ਵਿੱਚ ਪ੍ਰਾਜੈਕਟ ਇੰਚਾਰਜ ਆਰ.ਡੀ ਸ਼ਰਮਾ, ਕ੍ਰਿਸ਼ਨ ਕੁਮਾਰ, ਡਾ. ਨਰਿੰਦਰ ਚਾਵਲਾ, ਡਾ. ਸੁਸ਼ਮਾ ਚਾਵਲਾ, ਵਿਨੋਦ ਸੇਠ ਅਤੇ ਿਿਕਰਨ ਕੁਮਾਰ ਆਦਿ ਵੀ ਮੌਜੂਦ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply