Monday, July 6, 2026

ਅੱਖਾਂ ਲਈ ਬੇਹੱਦ ਖਤਰਨਾਕ ਹੈ ‘ਸਮੋਗ‘- ਡਾ. ਪਾਰੂਲ ਗੁਪਤਾ

ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਨਗਰ `ਚ ਫੈਲੇ ਸਮੋਗ ਨਾਲ ਅੱਖਾਂ ਵਿੱਚ ਜਲਨ ਇਸ ਦੀ ਗੰਭੀਰਤਾ ਦਾ Dr. Parul Guptaਅਹਿਸਾਸ ਕਰਾ ਰਹੀ ਹੈ।ਸਥਾਨਕ ਗੁਪਤਾ ਹਸਪਤਾਲ ਵਿਖੇ ਅੱਖਾਂ ਦੀ ਮਾਹਿਰ ਡਾ. ਪਾਰੂਲ ਗੁਪਤਾ ਨੇ ਦਸਿਆ ਕਿ ਸਮੋਗ ਤੋਂ ਅੱਖਾਂ ਨੂੰ ਬੇਹੱਦ ਨੁਕਸਾਨ ਹੋ ਰਿਹਾ ਹੈ।ਸਮੋਗ ਦੇ ਸੰਪਰਕ ਵਿੱਚ ਆਉਣ ਨਾਲ ਆਏ ਦਿਨ ਅੱਖਾਂ ਸੰਬੰਧੀ ਪਰੇਸ਼ਾਨੀ ਨੂੰ ਲੈ ਕੇ ਮਰੀਜ ਹਸਪਤਾਲ ਪਹੁੰਚ ਰਹੇ ਹਨ।ਉਨਾਂ ਦੱਸਿਆ ਕਿ ਸਮੋਗ ਨਾਲ ਘਰ ਤੋਂ ਬਾਹਰ ਨਿਕਲਦਿਆਂ ਅੱਖਾਂ ਵਿੱਚ ਜਲਨ ਮਹਿਸੂਸ ਅਤੇ ਪਾਣੀ ਨਿਕਲਣ ਨਾਲ ਅੱਖਾਂ ਲਾਲ ਹੋ ਜਾਂਦੀਆਂ ਹਨ।ਜਿਸ ਕਾਰਣ ਲੋਕਾਂ ਨੂੰ ਵਾਰ-ਵਾਰ ਅੱਖਾਂ `ਤੇ ਪਾਣੀ ਦੇ ਛਿੱਟੇ ਮਾਰਨੇ ਪੈਂਦੇ ਹਨ।
ਡਾ. ਪਾਰੂਲ ਗੁਪਤਾ ਨੇ ਦਸਿਆ ਕਿ ਪਹਿਲਾਂ ਤਾਂ ਲੋਕਾਂ ਨੇ ਸਮਝਿਆ ਕਿ ਉਨਾਂ ਦੀਆਂ ਅੱਖਾਂ ਵਿੱਚ ਕੋਈ ਸਮਸਿਆ ਹੈ, ਪ੍ਰੰਤੂ ਜਦੋਂ ਜਲਨ ਨਾਲ ਪੀੜਤਾਂ ਦੀ ਗਿਣਤੀ ਵਧੀ, ਉਦੋਂ ਲੋਕਾਂ ਦੀ ਸਮਝ ਵਿੱਚ ਆਇਆ ਕਿ ਇਹ ਪ੍ਰਦੂਸ਼ਣ ਕਾਰਣ ਹੈ, ਜੋ ਇਸ ਤੋਂ ਧੁੰਦ ਵਰਗੀ ਤਸਵੀਰ ਨਾਲ ਉਭਰ ਰਿਹਾ ਹੈ।ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਖੇਤਰਾਂ ਤੋਂ ਬਿਨਾਂ ਮੈਦਾਨ ਇਲਾਕਿਆਂ, ਆਵਾਸੀ ਕਾਲੋਨੀਆਂ, ਰਾੱਟਰੀ ਰਾਜ ਮਾਰਗ, ਜੰਕਸ਼ਨ ਰੇਲਵੇ ਸਟੇਸ਼ਨ, ਨਵਾਂ ਬੱਸ ਸਟੈਂਡ ਆਦਿ ਖੇਤਰਾਂ ਵਿੱਚ ਸਮੋਗ ਦਾ ਜਿਆਦਾ ਅਸਰ ਹੈ। ਹਵਾ ਨਾਂ ਚੱਲਣ ਦੀ ਕਰ ਕੇ ਸਮੋਗ (ਧੁੰਦ) ਵਾਯੂ ਮੰਡਲ ਵਿਚ ਜਮੀ ਹੋਈ ਹੈ। ਮੌਸਮ ਵਿਗਿਆਨ ਵਿਭਾਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਹਵਾ ਨਹੀਂ ਚਲੇਗੀ, ਸਮੋਗ ਦਾ ਅਸਰ ਘੱਟ ਨਹੀਂ ਹੋਵੇਗਾ।ਉਨਾਂ ਕਿਹਾ ਕਿ ਖਾਸਕਰ ਬੱਚਿਆਂ ਨੂੰ ਸਮੋਗ ਤੋਂ ਬਚਾਉਣ ਦੀ ਜਰੂਰਤ ਹੈ।ਡਾ. ਪਾਰੂਲ ਗੁਪਤਾ ਨੇ ਦਸਿਆ ਕਿ ਅੱਖਾਂ ਵਿੱਚ ਜਲਨ ਦੀ ਸਮਸਿਆ ਨੂੰ ਲੈ ਕੇ ਵਧਣ ਵਾਲੇ ਮਰੀਜਾਂ ਦੀ ਗਿਣਤੀ ਨੂੰ ਵੇਖਦੇ ਹੁਏ ਗੁਪਤਾ ਹਸਪਤਾਲ ਵਿਚ ਹਰ ਹਫ਼ਤੇ ਬੁੱਧਵਾਰ ਅਤੇ ਵੀਰਵਾਰ ਨੂੰ ਫਰੀ ਓ.ਪੀ.ਡੀ ਉਪਲੱਬਧ ਕਰਵਾਈ ਜਾ ਰਹੀ ਹੈ। ਜੇਕਰ ਕਿਸੇ ਨੂੰ ਅੱਖਾਂ ਵਿਚ ਜਲਨ ਅਤੇ ਲਾਲੀ ਲੱਗ ਰਹੀ ਹੋਵੇ, ਤਾਂ ਉਹ ਤੁੰਰਤ ਡਾਕਟਰੀ ਸਲਾਹ ਲਵੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply