ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਫਾਇਰ ਬਿ੍ਰਗੇਡ ਦਫ਼ਤਰ ਕੋਲ ਓਸ਼ੋ ਓਸ਼ਿਅਨ
ਪੁਸਤਕ ਪ੍ਰਦਰਸ਼ਨੀ ਦੇ ਦੂਸਰੇ ਦਿਨ ਐਸ.ਐਸ.ਪੀ ਨਵੀਨ ਸਿੰਗਲਾ ਵਿਸ਼ੇਸ਼ ਤੌਰ `ਤੇ ਪਹੁੰਚੇ।ਉਹਨਾਂ ਨੇ ਵੱਖ-ਵੱਖ ਵਿਸ਼ੇ `ਤੇ ਓਸ਼ੋ ਕਿਤਾਬਾਂ ਵੀ ਖਰੀਦਦਾਰੀ ਕਰਦਿਆਂ ਕਿਹਾ ਕਿ ਪੁਸਤਕਾਂ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ।ਪ੍ਰਬੰਧਕ ਸਵਾਮੀ ਯੋਗ ਆਲੋਕ ਨੇ ਦੱਸਿਆ ਕਿ ਇਸ ਪੁਸਤਕ ਪ੍ਰਦਰਸ਼ਨੀ ਵਿਚ ਓਸ਼ੋ ਦੀਆਂ 650 ਪੁਸਤਕਾਂ ਉਪਲੱਬਧ ਹੈ।ਇਹਨਾਂ ਪੁਸਤਕਾਂ ਵਿਚ ਓਸ਼ੋ ਵਲੋ ਵੱਖ-ਵੱਖ ਵਿਸ਼ੇ ਅਤੇ ਵਿਸ਼ਵ ਭਰ ਦੇ ਸੰਤਾ `ਤੇ ਲਿਖਿਆ ਗਿਆ ਹੈ।ਉਹਨਾਂ ਨੇ ਦੱਸਿਆ ਕਿ ਓਸ਼ੋ ਨੇ ਧਰਮ ਅਤੇ ਧਾਰਮਿਕਤਾ ਨੂੰ ਬਹੁਤ ਹੀ ਸਰਲ ਸ਼ਬਦਾਂ ਵਿਚ ਸਮਝਾਇਆ ਹੈ।ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸਤ ਰੋਜ਼ਾ ਪ੍ਰਦਰਸ਼ਨੀ ਲਗਾਈ ਗਈ ਹੈ।ਉਹਨਾਂ ਦਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਓਸ਼ੋ ਪੁਸਤਕ ਤੋਂ ਇਲਾਵਾ ਓਸ਼ੋ ਪ੍ਰਵਚਨ ਦੀ ਪੈਨ ਡਰਾਈਵ, ਸੀ.ਡੀ, ਮੈਡੀਟੇਸ਼ਨ ਚੇਅਰ, ਪੋਸਟਰ ਆਦਿ ਸਾਮਾਨ ਉਪਲੱਬਧ ਹੈ।ਇਸ ਮੌਕੇ ਬੱਲੇ ਸਵਾਮੀ,ਅਰਜੁਨ, ਬੰਟੀ, ਚਰਨਜੀਤ ਭੁੱਲਰ, ਹਰਦੀਪ ਸਿੰਘ, ਹੈਪੀ, ਬਲਵਿੰਦਰ ਸਵਾਮੀ, ਮਾਂ ਚਰਨਜੀਤ, ਲਵਲੀ, ਮਾਂ ਧਿਆਨ ਮੀਰਾ, ਸਵਾਮੀ ਮਕਰੰਦ, ਪੰਮੀ ਨੈਸ਼ਨਲ ਬੇਕਰੀ ਆਦਿ ਹਾਜ਼ਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media