Sunday, August 30, 2026

ਇੱਟਾਂ ਬਣਾਉਣ ਲਈ ਰਾਖ ਦੀ ਵਰਤੋਂ ਨਾਲ ਪ੍ਰਦੂਸ਼ਣ ਖਤਮ ਹੋਵੇਗਾ- ਵਾਤਾਵਰਣ ਇੰਜੀਨੀਅਰ

ਪਠਾਨਕੋਟ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਕਾਹਨ ਸਿੰਘ ਪੰਨੂੰ ਆਈ.ਏ.ਐਸ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ Brick Kiln Polutionਖੇਤਰੀ ਦਫਤਰ ਬਟਾਲਾ ਦੀ ਟੀਮ ਵਲੋਂ ਕੁਲਦੀਪ ਸਿੰਘ ਵਾਤਾਵਰਣ ਇੰਜੀਨੀਅਰ ਦੀ ਅਗਵਾਈ ਹੇਠ ਭੱਠਾ ਐਸੋਸੀਏਸਨ ਦੇ ਪ੍ਰਧਾਨ ਰਾਜਪਾਲ ਗੁਪਤਾ ਦੇ ਸਹਿਯੋਗ ਨਾਲ ਪਠਾਨਕੋਟ ਸ਼ਹਿਰ ਵਿਖੇ ਸੈਮੀਨਾਰ ਕਰਵਾਇਆ ਗਿਆ।ਕੁਲਦੀਪ ਸਿੰਘ ਵਾਤਾਵਰਣ ਇੰਜੀਨੀਅਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਭੱਠਿਆਂ ਨੰੂ ਇੰਡਿਊਜਡ ਡਰਾਫਟ (ਜਿੱਗ-ਜੈਗ) ਤਕਨੀਕ ਨੰੂ 31 ਮਾਰਚ 2019 ਤੱਕ ਅਪਣਾਉਣਾ ਹੈ ਤਾਂ ਜੋ ਇਸ ਤਕਨੀਕ ਰਾਹੀਂ ਇੱਟਾਂ ਦੀ ਕੁਆਲਿਟੀ ਵਧੀਆ ਹੋਵੇਗੀ ਅਤੇ ਕੋਲੇ ਦੀ ਘੱਟ ਵਰਤੋਂ ਅਤੇ ਹੋਣ ਵਾਲੇ ਪ੍ਰਦੂਸ਼ਣ ਦਾ ਗਰਾਫ ਹੇਠਾਂ ਵੀ ਆਵੇਗਾ।ਕੁਲਦੀਪ ਸਿੰਘ ਵਾਤਾਵਰਣ ਇੰਜੀਨੀਅਰ ਨੇ ਇਸ ਮੋਕੇ `ਤੇ ਭੱਠਿਆਂ ਦੇ ਮਾਲਕਾਂ ਨੰੂ ਅਪੀਲ ਕੀਤੀ ਕਿ ਉਹ ਆਪਣੇ ਭੱਠਿਆਂ ਵਿੱਚ ਚੋਲਾਂ ਦੀ ਫੱਕ ਨੰੂ ਬਾਲਣ ਤੋਂ ਬਾਅਦ ਪੈਦਾ ਹੋਈ ਰਾਖ ਨੰੂ ਇੱਟਾਂ ਬਣਾਉਣ ਲਈ ਵਰਤੋ ਵਿੱਚ ਲਿਆਉਣ ਤਾਂ ਜੋ ਪੈਦਾ ਹੋਈ ਰਾਖ ਤੋਂ ਹੋਣ ਵਾਲੇ ਪ੍ਰਦੂਸ਼ਣ ਨੰੂ ਖਤਮ ਕੀਤਾ ਜਾ ਸਕੇ।ਇਸ ਮੁਹਿੰਮ ਵਿੱਚ ਰਾਜਪਾਲ ਗੁਪਤਾ ਪ੍ਰਧਾਨ ਭੱਠਾ ਐਸੋਸੀਏਸ਼ਨ ਅਤੇ ਇੰਜੀ: ਜਸਬਿੰਦਰ ਸਿੰਘ ਸ਼ੇਰਗਿਲ ਅਤੇ ਇੰਜੀ: ਰਣਤੇਜ ਸ਼ਰਮਾ ਸਹਾਇਕ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫਤਰ ਬਟਾਲਾ ਅਤੇ ਹੋਰ ਸਟਾਫ ਦੇ ਮੈਬਰ ਵੀ ਮੌਜੂਦ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply