ਬਟਾਲਾ, 12 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਅੱਜ ਬਟਾਲਾ ਵਿਖੇ ਹੋਏ ਇਕ ਸਹਾਤਿਕ ਸਮਾਗਮ ਦੌਰਾਨ ਲੇਖਕ ਦਲਬੀਰ ਸਿੰਘ ਨਠਵਾਲ ਵਲੋਂ ਰਚਿਤ ਪੁਸਤਕ `ਮਹਾਂ ਮਾਨਵੀ ਸ਼ਖਸੀਅਤ : ਗਰੂ ਗੋਬਿੰਦ ਸਿੰਘ` ਨੂੰ ਲੋਕ ਅਰਪਣ ਕੀਤਾ ਗਿਆ।ਇਸ ਸਮੇਂ ਸਾਹਿਤਕਾਰ ਡਾ. ਰਵਿੰਦਰ ਸਿੰਘ, ਡਾ. ਅਨੂਪ ਸਿੰਘ, ਪ੍ਰਿੰਸੀਪਲ ਹਰਭਜਨ ਸਿੰਘ ਸੇਖੋਂ, ਦਲਬੀਰ ਚੌਧਰੀ, ਡਾ. ਸ਼ਿਆਮ ਸੁੰਦਰ ਦੀਪਤੀ, ਪ੍ਰਿੰਸੀਪਲ ਸੁਰਿੰਦਰ ਕੁਮਾਰ, ਪ੍ਰਿੰ: ਸੁਰਜੀਤ ਸਿੰਘ, ਪ੍ਰਿੰ: ਮਨਜੀਤ ਸਿੰਘ, ਪ੍ਰਿੰ: ਰਾਜਨ ਚੌਧਰੀ, ਡਾ. ਹੀਰਾ ਸਿੰਘ, ਸੁਖਦੇਵ ਪ੍ਰੇਮੀ, ਵਰਗਿਸ ਸਲਾਮਤ, ਜਸਵੰਤ ਹਾਂਸ, ਬਲਵਿੰਦਰ ਸਿੰਘ ਗੰਭੀਰ, ਦਵਿੰਦਰ ਦੀਦਾਰ, ਨਰਿੰਦਰ ਸੰਘਾ ਤੋਂ ਇਲਾਵਾ ਵੱਡੀ ਗਿਣਤੀ `ਚ ਲੇਖਕ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ।
ਪੁਸਤਕ ਨੂੰ ਲੋਕ ਅਰਪਤਣ ਕਰਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਪੁਸਤਕ ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਦੇ ਜੀਵਨ ਤੋਂ ਪਾਠਕਾਂ ਨੂੰ ਵਾਕਫ ਕਰਾਏਗੀ।ਉਨਾਂ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੋਣ ਦੇ ਨਾਲ ਸਮਾਜ ਨੂੰ ਸਹੀ ਸੇਧ ਵੀ ਦਿੰਦਾ ਹੈ ਅਤੇ ਅਜਿਹੀਆਂ ਚੰਗੀਆਂ ਪੁਸਤਕਾਂ ਨਿਛਚੇ ਹੀ ਸਮਾਜ ਦੀ ਸੋਚ ਨੂੰ ਉਪਰ ਲੈ ਕੇ ਜਾਣਗੀਆਂ ਉਨਾਂ ਕਿਹਾ ਕਿ ਅੱਜ ਲੋੜ ਹੈ ਆਪਣੇ ਵਿਰਸੇ ਤੇ ਅਮੀਰ ਸੱਭਿਆਚਾਰ ਨੂੰ ਸਾਂਭਣ ਦੀ, ਨੌਜਵਾਨਾਂ ਨੂੰ ਰਿਵਾਤੀ ਕਦਰਾਂ ਕੀਮਤਾਂ ਤੋਂ ਜਾਣੂ ਕਰਾਉਣ ਦੀ ਤਾਂ ਜੋ ਆਉਣ ਵਾਲੀਆਂ ਪੀੜੀਆਂ ਵੀ ਉੱਚੇ ਸਿਧਾਂਤਾਂ `ਤੇ ਚੱਲ ਕੇ ਆਪਣਾ ਜੀਵਨ ਬਸਰ ਕਰ ਸਕਣ।
ਇਸ ਤੋਂ ਪਹਿਲਾਂ ਡਾ. ਅਨੂਪ ਸਿੰਘ ਨੇ ਪੁਸਤਕ ਦੀ ਜਾਣ-ਪਹਿਚਾਣ ਕਰਵਾਉਂਦਿਆਂ ਦਸਿਆ ਕਿ ਦਲਬੀਰ ਸਿੰਘ ਨਠਵਾਲ ਨੇ ਸਾਲਾਂ ਦੀ ਮਿਹਨਤ ਨਾਲ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਦਾ ਅਧਿਐਨ ਕਰਕੇ ਇਸ ਪੁਸਤਕ ਨੂੰ ਕਾਨੀਬੱਧ ਕੀਤਾ ਹੈ।ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਕੇਵਲ ਸ਼ਰਧਾ ਨਾਲ ਲਿਖਿਆ ਦਸਮ ਪਾਤਸ਼ਾਹ ਦਾ ਜੀਵਨ ਇਤਿਹਾਸ ਹੀ ਨਹੀਂ ਸਗੋਂ ਸਾਡੀ ਅਗਲੀ ਪੀੜੀ ਲਈ ਪ੍ਰੇਰਨਾ ਦਾ ਸ੍ਰੋਤ ਵੀ ਸਾਬਤ ਹੋਵੇਗੀ। ਡਾ. ਪਰਮਜੀਤ ਸਿੰਘ ਅਤੇ ਪ੍ਰੋ. ਹੀਰਾ ਸਿੰਘ ਵੱਲੋਂ ਪੁਸਤਕ `ਤੇ ਪਰਚੇ ਪੜੇ ਗਏ।ਲੇਖਕ ਦਲਬੀਰ ਸਿੰਘ ਨਠਵਾਲ ਨੇ ਕੈਬਨਿਟ ਮੰਤਰੀ ਬਾਜਵਾ ਅਤੇ ਆਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media