ਸੰਦੌੜ, 14 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਵਿਖੇ ਬਾਲ ਦਿਵਸ ਮੌਕੇ ਨਰਸਰੀ ਜਮਾਤਾਂ ਦਾ ਅਰੰਭ
ਜੋਰਦਾਰ ਤਰੀਕੇ ਨਾਲ ਕੀਤਾ ਗਿਆ।ਇਸ ਸ਼ਮੇ ਬੱਚੇ ਨਰਸਰੀ ਵਿੱਚ 51 ਬੱਚੇ ਦਾਖਿਲ ਹੋਏ।ਇਸ ਮੌਕੇ ਰੀਡਰ ਕਪਤਾਨ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਜਸਪਾਲ ਸਿੰਘ ਬੀ.ਈ.ਈ ਤੇ ਪ੍ਰੈਸ ਕਲੱਬ ਦੇ ਪ੍ਰਦਾਨ ਜਗਪਾਲ ਸਿੰਘ ਸੰਧੂ ਨੇ ਸਾਂਝੇ ਰੂਪ ਵਿੱਚ ਰੀਵਨ ਕੱਟ ਕੇ ਜਮਾਤ ਦਾ ਰਸਮੀ ਉਦਘਾਟਨ ਕੀਤਾ।ਇਸ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੁਲਵੰਤ ਸਿੰਘ ਗਿੱਲ, ਪਰਮਿੰਦਰ ਸਿੰਘ ਪਿੰਦੀ, ਰੀਡਰ ਕਪਤਾਨ ਸਿੰਘ, ਚੇਅਰਮੈਨ ਨਰਿੰਦਰ ਸਿੰਘ, ਈਸ਼ਰਪਾਲ ਸਿੰਘ ਪੰਚ, ਰਾਜੂ ਖੁਰਮੀ, ਬੱਬੂ ਖੁਰਮੀ, ਜੀਤ ਖੁਰਮੀ, ਨਰੇਸ਼ ਕੁਮਾਰ ਵੱਲੋਂ ਨਰਸਰੀ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਉਹਨਾਂ ਦੀ ਪੜਾਈ ਦੀ ਸੁਰੂਆਤ ਕੀਤੀ ਅਤੇ ਜਸਪਾਲ ਸਿੰਘ ਜਟਾਣਾ ਬੀ.ਈ.ਈ ਮੁਢਲਾ ਸਿਹਤ ਕੇਂਦਰ ਪੰਜਗਰਾਈਆਂ ਵੱਲੋਂ ਆਪਣੇ ਜਨਮ ਦਿਨ ਤੇ 40 ਲੋੜਵੰਦ ਬੱਚਿਆਂ ਨੂੰ ਬੂਟ ਵੰਡੇ ਗਏ।ਇਸ ਮੌਕੇ ਵੱਡੀ ਗਿਣਤੀ ਬੱਚਿਆਂ ਦੇ ਮਾਪੇ ਅਤੇ ਗੁਰਪ੍ਰੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ, ਸਕੂਲ ਮੁਖੀ ਅਮਰਜੀਤ ਕੌਰ, ਗੁਲਜ਼ਾਰ ਖਾਨ, ਗੁਰਮੀਤ ਸਿੰਘ ਸਿਹਤ ਇੰਸਪੈਕਟਰ,ਬਲਵੀਰ ਸਿੰਘ, ੁਖਵਿੰਦਰ ਸਿੰਘ, ਰਾਮਗੜੀਆ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ, ਰਾਜੇਸ਼ ਰਿਖੀ, ਅਸਰਫ ਖਾਂ, ਰਮਜਾਨ ਖਾਂ, ਮੈਡਮ ਰੁਪਿੰਦਰ ਕੌਰ ਕੁਠਾਲਾ, ਮੈਡਮ ਅਮਨਦੀਪ ਕੌਰ, ਮੈਡਮ ਗਗਨਦੀਪ ਕੌਰ, ਮੈਡਮ ਆਸਾ ਰਾਣੀ ਅਤੇ ਮੈਡਮ ਨਸੀਮ ਆਦਿ ਹਾਜ਼ਰ ਸਨ।ਸਮਾਗਮ ਦੀ ਕਾਰਵਾਈ ਰਾਜੇਸ਼ ਰਿਖੀ ਨੇ ਚਲਾਈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media