ਮਾਲੇਰਕੋਟਲਾ (ਸੰਦੌੜ), 14 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਮਾਲੇਰਕਟਲਾ ਯੂਨਿਟ ਦੀ ਇੱਕ
ਅਹਿਮ ਮੀਟਿੰਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਾਲੇਰਕੋਟਲਾ ਵਿਖੇ ਗੁਰਪ੍ਰੀਤ ਸਿੰਘ ਜਵੰਧਾ ਅਤੇ ਸਰਪ੍ਰਸਤ ਕੁਲਵੰਤ ਸਿੰਘ ਲੈਕਚਰਾਰ ਫਿਜ਼ਿਕਸ ਅਮਰਗੜ੍ਹ ਦੀ ਨਿਗਰਾਨੀ ਅਤੇ ਪ੍ਰਧਾਨ ਮੁਹੰਮਦ ਅਨਵਰ ਲੈਕਚਰਾਰ ਕਮਰਸ ਸਰਕਾਰੀ ਕੰਨਿਆ ਸਕੂਲ ਮਾਲੇਰਕੋਟਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮਾਲੇਰਕੋਟਲਾ ਯੂਨਿਟ ਦੀ ਕਾਰਜਕਾਰਨੀ ਦੀ ਚੋਣ ਕੀਤੀ ਗਈ, ਜਿਸ ਵਿੱਚ ਅਜੈ ਸ਼ਰਮਾ ਲੈਕਚਰਾਰ ਜੌਗਰਫੀ ਸਾਦਤਪੁਰ ਨੂੰ ਜਨਰਲ ਸਕੱਤਰ, ਅਮਨਦੀਪ ਸਿੰਘ ਲੈਕਚਰਾਰ ਅੰਗਰੇਜ਼ੀ ਨੱਥੂਮਾਜਰਾ ਨੂੰ ਜੁਆਇੰਟ ਸਕੱਤਰ, ਅਬਦੁਲ ਰਸ਼ੀਦ ਲੈਕਚਰਾਰ ਪੰਜਾਬੀ ਚੱਕ ਸ਼ੇਖੂਪੁਰ ਕਲਾਂ ਨੂੰ ਪ੍ਰੈਸ ਸਕੱਤਰ ਅਤੇ ਮੁਹੰਮਦ ਮੁਸਤਫਾ ਲੈਕਚਰਾਰ ਮੈਥ ਅਮਰਗੜ੍ਹ ਨੂੰ ਖਜਾਨਚੀ ਚੁਣਿਆ ਗਿਆ।ਇਨ੍ਹਾਂ ਤੋਂ ਇਲਾਵਾ ਮੁਹੰਮਦ ਦਿਲਸ਼ਾਦ ਇੰਚਾਰਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਲੇਰਕੋਟਲਾ, ਹਰਜੌਤ ਸਿੰਘ ਲੈਕਚਰਾਰ ਪੋਲ ਸਾਇੰਸ ਮਾਣਕਮਾਜਰਾ, ਰਾਮ ਪ੍ਰਤਾਪ ਲੈਕਚਰਾਰ ਭੁਗੋਲ ਮਹੌਲੀ ਕਲਾਂ ਨੂੰ ਕਾਰਜਕਾਰਨੀ ਮੈਂਬਰ ਨਿਯੁੱਕਤ ਕੀਤਾ ਗਿਆ।
ਮਾਲੇਰਕੋਟਲਾ ਯੂਨਿਟ ਨੇ ਕਾਡਰ ਵਿੱਚ ਮਹਿਲਾਂ ਦੀ ਵੱਧ ਰਹੀ ਸੰਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਮਹਿਲਾ ਵਿੰਗ ਦੀ ਸਥਾਪਨਾ ਕਰਕੇ ਮੈਡਮ ਰੇਨੂੰ ਸ਼ਰਮਾ ਲੈਕਚਰਾਰ ਅੰਗਰੇਜ਼ੀ ਹਥੋਆ ਨੂੰ ਪ੍ਰਧਾਨ, ਮੈਡਮ ਅਰਤੀ ਮੋਦੀ ਲੈਕਚਰਾਰ ਕੈਮਿਸਟਰੀ ਭੋਗੀਵਾਲ ਨੂੰ ਮਹਿਲਾ ਵਿੰਗ ਦੀ ਸਕੱਤਰ ਅਤੇ ਮੈਡਮ ਸ਼ਮਿੰਦਰ ਕੌਰ ਲੈਕਚਰਾਰ ਹਿਸਟਰੀ ਮਾਲੇਰਕੋਟਲਾ ਤੇ ਮੈਡਮ ਵਿਨੈਪੂਰੀ ਸਾਦਤਪੁਰ ਹੁਰਾਂ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ।ਇਸ ਨਵੀਂ ਚੁਣੀ ਟੀਮ ਨੇ ਇਸ ਮੌਕੇ ਇਹ ਵੀ ਪ੍ਰਣ ਲਿਆ ਕੀ ਇਸ ਖੇਤਰ ਦੇ ਲੈਕਚਰਾਰਾਂ ਦੇ ਸਾਰੇ ਜ਼ਾਇਜ਼ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media