ਬਠਿੰਡਾ, 14 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ ਦੇ ਇਜੀਨੀਰਿੰਗ ਕਾਲਜ ਦੇ
ਵਿਦਿਆਰਥੀਆਂ ਵੱਲੋਂ ਬੀਤੇ ਦਿਨੀ ਟਰਾਈਡੈਂਟ ਸਮੇਤ ਹੋਰ ਨਾਮੀ ਕੰਪਨੀਆਂ ਦਾ ਦੌਰਾ ਕੀਤਾ ਗਿਆ।ਵਿਦਿਆਰਥੀਆਂ ਨੰੂ ਵਿਦਿਅਕ ਗਿਆਨ ਦੇ ਨਾਲ ਨਾਲ ਕੰਮਕਾਜੀ ਗਿਆਨ ਦੇ ਧਨੀ ਬਣਾਉਣ ਲਈ, ਯੂਨੀਵਰਸਿਟੀ ਦੇ ਕਾਰਪੋਰੇਟ ਰਿਸੋਰਸ ਸੈਂਲ ਦੇ ਡਾਇਰੈਕਟਰ ਸ਼ੈਲੀ ਜਿੰਦਲ ਤੇ ਸਟਾਫ ਵੱਲੋਂ ਇਹ ਉਦਯੋਗਿਕ ਟੂਰ ਆਯੋਜਤਿ ਕੀਤਾ ਗਿਆ (ਮੈਂਡਮ ਜਿੰਦਲ ਨੇ ਦੱਸਿਆ ਕਿ ਟਰਾਈਡੈਂਟ ਤੋਂ ਇਲਾਵਾ ਸੈਬਿਜ, ਨੈਟਜ਼ ਮਾਰਟਜ਼, ਟੈਕਨੋ ਸਪੈਸਜ਼ ਕੰਪਨੀਆ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਨੰੂ ਵੱਖ-ਵੱਖ ਯੁਨਿਟਾਂ ਦਾ ਦੌਰਾ ਕਰਵਾਇਆ।ਵਿਦਿਆਰਥੀਆਂ ਨੇ ਇਸ ਦੌਰਾਨ ਕੰਮਕਾਜੀ ਗਿਆਨ ਦੀ ਭਰਪੂਰ ਜਾਣਕਾਰੀ ਹਾਸਲ ਕੀਤੀ।ਕੰਪਨੀਆਂ ਦੇ ਨੁਮਾਇੰਦਿਆਂ ਨੇ ਵੱਖ ਵੱਖ ਯੁਨਿਟਾਂ ਦਾ ਦੌਰਾ ਕਰਵਾਉਣ ਦੇ ਨਾਲ ਨਾਲ ਉਤਪਾਦਨ ਪ੍ਰਕਿਆ ਤੋਂ ਵੀ ਵਿਦਿਆਰਥੀਆਂ ਨੰੂ ਚੰਗੀ ਤਰਾਂ ਜਾਣੂ ਕਰਵਾਇਆ (ਜਿਸ ਅਧੀਨ ਕੱਚਾ ਮਾਲ, ਇਸ ਦੀ ਤਿਆਰੀ, ਉਤਪਾਦਨ, ਪੈਂਕਜਿੰਗ ਅਤੇ ਮਾਰਕਿਟਿੰਗ ਸ਼ਾਮਲ ਸਨ)।ਯੂਨੀਵਰਸਿਟੀ ਦੇ ਉਪ ਕੁਲਪਤੀ ਕਰਨਲ ਡਾ: ਭੁਪਿੰਦਰ ਸਿੰਘ ਧਾਲੀਵਾਲ ਨੇ ਕਾਰਪੋਰੇਟ ਰਿਸੋਰਸ ਸੈਂਲ ਦੇ ਡਾਇਰੈਕਟਰ ਮੈਡਮ ਸ਼ੈਲੀ ਜਿੰਦਲ ਅਤੇ ਕਰਨਵੀਰ ਸਿੰਘ ਦੇ ਸੁਚੱਜੇ ਉੱਦਮ ਦੀ ਸ਼ਲਾਘਾ ਕੀਤੀ ਅਜਿਹੇ ਦੌਰੇ ਨਰਿੰਤਰ ਚੱਲਦੇ ਰਹਿਣ ਦੀ ਸਲਾਹ ਦਿੱਤੀ, ਜਿਸ ਸਦਕਾ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਕੰਮਕਾਜੀ ਗਿਆਨ ਦੇ ਧਨੀ ਬਣਾਇਆਂ ਜਾ ਸਕੇ।ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਯੂਨੀਵਰਸਿਟੀ ਵੱਲੋਂ ਅਜਿਹੇ ਕੰਮਾਂ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਵਾਇਆਂ ਅਤੇ ਨਾਲ ਹੀ ਕਿਹਾ ਕਿ ਅਜਿਹੇ ਉਦਯੋਗਕ ਦੌਰਿਆਂ ਸਦਕਾ ਵਿਦਿਆਰਥੀਆਂ ਨੂੰ ਕਾਰਪੋਰੇਟ ਵਰਗ ਦੀਆਂ ਕਸੌਟੀਆਂ ਤੇ ਖਰੇ ਉਤਰਣ ਲਈ ਤਿਆਰ ਕੀਤਾ ਜਾ ਸਕਦਾ ਹੈ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media