ਜੰਡਿਆਲਾ ਗੁਰੂ, 15 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਪਿੰਡ ਧਾਰੜ ਵਿਖੇ ਪੀਰ ਬਾਬਾ ਹਸ਼ਨਸ਼ਾਹ ਅਲੀ ਦੀ ਦਰਗਾਹ `ਤੇ ਲੱਗੇ ਮੇਲੇ ਵਿੱਚ
ਸਾਬਕਾ ਮੈਂਬਰ ਪੰਚਾਇਤ ਸੁੱਖਵਿੰਦਰ ਸਿੰਘ ਵੱਲੋਂ ਨਿਸ਼ਕਾਮ ਵੈਲਫੇਅਰ ਸੁਸਾਇਟੀ ਧਾਰੜ ਦੇ ਸਹਿਯੋਗ ਨਾਲ ਚਾਹ, ਪਕੌੜਿਆਂ ਅਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ।ਸੁੱਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਰ ਮੇਲੇ ਤੇ ਆਪਣੇ ਯਾਰਾਂ ਦੋਸਤਾਂ ਦੇ ਸਹਿਯੋਗ ਨਾਲ ਲੰਗਰ ਲਗਾਉਦੇ ਹਨ ਤੇ ਅੱਗੇ ਤੋ ਵੀ ਇਸੇ ਤਰਾਂ ਹੀ ਲਗਾਉਂਦੇ ਰਹਿਣਗੇ।ਇਸ ਮੌਕੇ ਸੁਖਮਿੰਦਰ ਸਿੰਘ, ਮਨਦੀਪ ਸਿੰਘ, ਰਵਿੰਦਰ ਸਿੰਘ ਬਿੱਲਾ, ਸਿਮਰਜੀਤ ਸਿੰਘ, ਪਲਵਿੰਦਰ ਸਿੰਘ, ਜੈਜੀ ਧਾਰੜ, ਰਾਜਬੀਰ ਸਿੰਘ ਰਾਜਾ, ਸੁੱਖਬੀਰ ਸਿੰਘ ਬੀਰਾ, ਮਹੱਬਤਪਾਲ ਸਿੰਘ, ਗੁਰਪ੍ਰੀਤ ਸਿੰਘ, ਦੀਦਾਰ ਸਿੰਘ ਗੁੱਲੂ, ਸੰਦੀਪ ਸਿੰਘ, ਪ੍ਰਤਾਪ ਸਿੰਘ, ਬਲਕਾਰ ਸਿੰਘ, ਰਣਜੀਤ ਸਿੰਘ, ਕੁੱਲਦੀਪ ਸਿੰਘ, ਕੁੱਲਵੰਤ ਸਿੰਘ ਫੌਜੀ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media