Friday, March 13, 2026

ਨੰਬਰਦਾਰਾਂ ਦਾ ਵਫਦ ਮੰਗਾਂ ਸਬੰਧੀ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਮਿਲਿਆ

ਸਮਰਾਲਾ, 15 ਨਵੰਬਰ (ਪੰਜਾਬ ਪੋਸਟ – ਕੰਗ) – ਪੰਜਾਬ ਨੰਬਰਦਾਰ ਯੂਨੀਅਨ (ਰਜਿ.) ਦਾ ਵਫਦ ਦਲੀਪ ਸਿੰਘ ਨੰਬਰਦਾਰ ਬਾਲਿਓਂ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਹੇਠ ਅਮਰੀਕ ਸਿੰਘ ਢਿੱਲੋਂ  ਹਲਕਾ ਵਿਧਾਇਕ ਸਮਰਾਲਾ ਨੂੰ ਮਿਲਿਆ। ਵਫਦ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੈਮੋਰੰਡਮ ਵੀ ਹਲਕਾ ਵਿਧਾਇਕ ਨੂੰ ਦਿੱਤਾ, ਜਿਸ ਵਿੱਚ ਨੰਬਰਦਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਸਾਨੂੰ ਸਾਰੇ ਨੰਬਰਦਾਰਾਂ ਨੂੰ ਨੰਬਰਦਾਰੀ ਮਾਣਭੱਤਾ ਹਰ ਮਹੀਨੇ ਮਿਲਦਾ ਸੀ, ਪਰ ਹੁਣ ਪਿਛਲੇ 8 ਮਹੀਨਿਆਂ ਤੋਂ ਉਨਾਂ ਨੂੰ ਕੋਈ ਵੀ ਮਾਣ ਭੱਤਾ ਨਹੀਂ ਮਿਲਿਆ ਜਿਸ ਕਾਰਨ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਦੋਂ ਕਿ ਅਸੀਂ ਆਪਣੇ ਨੰਬਰਦਾਰੀ ਦੇ ਫਰਜਾਂ ਨੂੰ ਨਿਯਮਾਂ ਅਨੁਸਾਰ ਨਿਭਾਉਂਦੇ ਆ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਲੋਕਾਂ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਦੇ ਰਹਾਂਗੇ।ਇਸ ਕਰਕੇ ਸਰਕਾਰ ਨੂੰ ਸਾਡੀ ਇਸ ਮੁਸ਼ਕਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡਾ ਪਿਛਲੇ ਮਾਣ ਭੱਤੇ ਦਾ ਬਕਾਇਆ ਜਲਦੀ ਦਿਵਾਇਆ ਜਾਵੇ।ਉਨਾਂ ਕਿਹਾ ਕਿ ਅੱਗੇ ਤੋਂ ਸਰਕਾਰ ਉਨਾਂ ਨੂੰ ਮਹੀਨੇ ਦਰ ਮਹੀਨੇ ਇਹ ਮਾਣ ਭੱਤਾ ਜਾਰੀ ਕਰਿਆ ਕਰੇ, ਕਿਉਂਕਿ ਅੱਜਕੱਲ ਮਹਿੰਗਾਈ ਦੇ ਜਮਾਨੇ ਵਿੱਚ ਗੁਜਾਰਾ ਚੱਲਣਾ ਬਹੁਤ ਮਸ਼ਕਿਲ ਹੈ।
ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਬੌਂਦਲੀ, ਤਾਰਾ ਸਿੰਘ ਲੱਲ ਕਲਾਂ, ਜਸਪਾਲ ਸਿੰਘ ਸਰਵਰਪੁਰ, ਅਮਰਜੀਤ ਸਿੰਘ ਸਮਰਾਲਾ, ਤਾਰਾ ਸਿੰਘ ਬੌਂਦਲ, ਪ੍ਰੇਮ ਸਿੰਘ ਮਾਨੂੰਪੁਰ, ਸੁਰਿੰਦਰ ਸਿੰਘ ਪਵਾਤਂ, ਸਿਕੰਦਰ ਸਿੰਘ ਲੋਪੋਂ, ਸ਼ੇਰ ਸਿੰਘ ਕੁੱਲੇਵਾਲ, ਦਲਜੀਤ ਸਿੰਘ ਮੁੱਤਿਓਂ, ਕੁਲਵੀਰ ਸਿੰਘ ਸਮਰਾਲਾ, ਕਰਨੈਲ ਸਿੰਘ ਕੋਟਾਲਾ, ਰਘਵੀਰ ਸਿੰਘ ਸਮਸ਼ਪੁਰ ਆਦਿ ਸ਼ਾਮਲ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply