Tuesday, November 24, 2026

ਨਹੀਂ ਮੰਨ ਰਹੇ ਸਰਕਾਰੀ ਹੁਕਮ, ਛੁੱਟੀ ਵਾਲੇ ਦਿਨ ਖੁੱਲੇ ਸਕੂਲ

ਸੰਦੌੜ, 16 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਥਾਨਕ ਸੰਦੌੜ ਦੇ ਨੇੜੇ ਕਈ ਪ੍ਰਾਈਵੇਟ ਸਕੂਲ ਅੱਜ ਪੰਜਾਬ ਸਰਕਾਰ ਦੇ ਨਿਯਮਾਂ ਦੀਆ ਧੱਜੀਆਂ Schoolਉਡਾਉਂਦੇ ਨਜ਼ਰ ਆਏ।ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਸਹੀਦੀ ਦਿਹਾੜੇ `ਤੇ ਕੀਤੀ ਗਈ ਸਰਕਾਰੀ ਛੁੱਟੀ ਨੂੰ ਨਜ਼ਰਅੰਦਾਜ਼ ਕਰਦਿਆਂ ਸਕੂਲ ਖੋਲੇ ਗਏ ਜਦੋਂਕਿ ਸ਼ਹੀਦਾਂ ਦੇ ਸਨਮਾਨ ਲਈ ਸਰਕਾਰ ਵਲੋਂ ਛੱਟੀ ਕੀਤੀ ਗਈ ਸੀ।ਇਸ ਸਬੰਧੀ ਜਦੋਂ ਇਲਾਕੇ ਦੇ ਸਕੂਲਾਂ ਦਾ ਪੱਤਰਕਾਰਾਂ ਵਲੋਂ ਦੌਰਾ ਕੀਤਾ ਤਾਂ ਦੇਖਿਆ ਸਕੂਲ ਆਮ ਦਿਨਾਂ ਵਾਂਗ ਹੀ ਖੁੱਲੇ ਸਨ।ਅਸਲ `ਚ ਹੁਣ ਕਾਰਵਾਈ ਤੋਂ ਬਚਣ ਲਈ ਸਕੂਲ ਪ੍ਰਬੰਧਕ ਕੋਈ ਵੀ ਬਹਾਨਾ ਬਣਾਉਣ ਪਰ ਅਸਲੀਅਤ ਇਹੀ ਹੈ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਹੀਦੀ ਦਿਹਾੜੇ `ਤੇ ਸਕੂਲ ਖ਼ੋਲ ਕੇ ਜਿਥੇ ਸਰਕਾਰ ਦੇ ਹੁਕਮਾਂ ਦੀ ਹੁਕਮ ਅਦੂਲੀ ਕੀਤੀ ਗਈ, ਉਥੇ ਸ਼ਹੀਦ ਦੀ ਸ਼ਹੀਦੀ ਦਾ ਮਜ਼ਾਕ ਉਡਾ ਕੇ ਸਕੂਲ ਦੇ ਪ੍ਰਬੰਧਕਾ ਨੇ ਲੋਕਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਕੀਤਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply