ਸੰਦੌੜ, 16 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਥਾਨਕ ਸੰਦੌੜ ਦੇ ਨੇੜੇ ਕਈ ਪ੍ਰਾਈਵੇਟ ਸਕੂਲ ਅੱਜ ਪੰਜਾਬ ਸਰਕਾਰ ਦੇ ਨਿਯਮਾਂ ਦੀਆ ਧੱਜੀਆਂ
ਉਡਾਉਂਦੇ ਨਜ਼ਰ ਆਏ।ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਸਹੀਦੀ ਦਿਹਾੜੇ `ਤੇ ਕੀਤੀ ਗਈ ਸਰਕਾਰੀ ਛੁੱਟੀ ਨੂੰ ਨਜ਼ਰਅੰਦਾਜ਼ ਕਰਦਿਆਂ ਸਕੂਲ ਖੋਲੇ ਗਏ ਜਦੋਂਕਿ ਸ਼ਹੀਦਾਂ ਦੇ ਸਨਮਾਨ ਲਈ ਸਰਕਾਰ ਵਲੋਂ ਛੱਟੀ ਕੀਤੀ ਗਈ ਸੀ।ਇਸ ਸਬੰਧੀ ਜਦੋਂ ਇਲਾਕੇ ਦੇ ਸਕੂਲਾਂ ਦਾ ਪੱਤਰਕਾਰਾਂ ਵਲੋਂ ਦੌਰਾ ਕੀਤਾ ਤਾਂ ਦੇਖਿਆ ਸਕੂਲ ਆਮ ਦਿਨਾਂ ਵਾਂਗ ਹੀ ਖੁੱਲੇ ਸਨ।ਅਸਲ `ਚ ਹੁਣ ਕਾਰਵਾਈ ਤੋਂ ਬਚਣ ਲਈ ਸਕੂਲ ਪ੍ਰਬੰਧਕ ਕੋਈ ਵੀ ਬਹਾਨਾ ਬਣਾਉਣ ਪਰ ਅਸਲੀਅਤ ਇਹੀ ਹੈ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਹੀਦੀ ਦਿਹਾੜੇ `ਤੇ ਸਕੂਲ ਖ਼ੋਲ ਕੇ ਜਿਥੇ ਸਰਕਾਰ ਦੇ ਹੁਕਮਾਂ ਦੀ ਹੁਕਮ ਅਦੂਲੀ ਕੀਤੀ ਗਈ, ਉਥੇ ਸ਼ਹੀਦ ਦੀ ਸ਼ਹੀਦੀ ਦਾ ਮਜ਼ਾਕ ਉਡਾ ਕੇ ਸਕੂਲ ਦੇ ਪ੍ਰਬੰਧਕਾ ਨੇ ਲੋਕਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਕੀਤਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media