
ਫਾਜਿਲਕਾ, 22 ਜੁਲਾਈ (ਵਿਨੀਤ ਅਰੋੜਾ) – ਬੀਤੇ ਦਿਨਾਂ ਜਿਲ੍ਹਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਦੇ ਦਿਸ਼ਾਨਿਰਦੇਸ਼ਾਂ ਉੱਤੇ ਡੀਆਰਪੀ ਗੌਤਮ ਗੌੜ ਦੀ ਅਗਵਾਈ ਵਿੱਚ ਛੇਵੀਂ ਤੋਂ ਅਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਅੰਗਰੇਜ਼ੀ ਦਾ ਸਪੇਲਿੰਗ ਬੀ ਬਲਾਕ ਪੱਧਰ ਮੁਕਾਬਲਾ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਟਾਹਲੀਵਾਲਾ ਬੋਦਲਾ ਵਿੱਚ ਕਰਵਾਇਆ ਗਿਆ ਜਿਸ ਵਿੱਚ ਬਲਾਕ – ਫਾਜਿਲਕਾ – 1 ਦੇ 31 ਸਕੂਲਾਂ ਨੇ ਭਾਗ ਲਿਆ । ਜਿਸ ਵਿੱਚ ਸਰਕਾਰੀ ਮਿਡਲ ਸਕੂਲ ਬਾਘੇਵਾਲਾ ਦੇ ਵਿਦਿਆਰਥੀ ਗਗਨਅਜੀਤ ਸਿੰਘ ਅਤੇ ਰਾਜਪਾਲ ਕੌਰ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਸਜਰਾਨਾ ਨੇ ਦੂਜਾ, ਸਰਕਾਰੀ ਮਿਡਲ ਸਕੂਲ ਕੌੜਿਆਂਵਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਸਮੂਹ ਮੁਕਾਬਲਿਆਂ ਲਈ ਪ੍ਰਿੰਸੀਪਲ ਹਰੀਸ਼ ਭਠੇਜਾ ਦੀ ਅਗਵਾਈ ਵਿੱਚ ਅਧਿਆਪਕ ਇੰਦਰ ਮੋਹਨ, ਵਿਕਾਸ ਕੰਬੋਜ ਅਤੇ ਮੈਡਮ ਰੇਣੂ ਬਾਲਾ ਨੇ ਵਿਸ਼ੇਸ਼ ਯੋਗਦਾਨ ਦਿੱਤਾ । ਨਤੀਜਾ ਕਮੇਟੀ ਵਿੱਚ ਸੋਹਨ ਲਾਲ ਮਨਚੰਦਾ ਨੇ ਨਿਰਪੱਖ ਭੁਮਿਕਾ ਨਿਭਾਈ ।ਸੀਨੀਅਰ ਸਕੈਂਡਰੀ ਸਕੂਲ ਬਾਘੇਵਾਲਾ ਦੇ ਮੁੱਖ ਅਧਿਆਪਕ ਹਰਮਿੰਦਰ ਸਿੰਘ ਦੁਰੇਜਾ ਨੇ ਜੇਤੂ ਵਿਦਿਆਰਥੀਆਂ ਅਤੇ ਸ਼੍ਰੀਮਤੀ ਚੀਨੂ ਖਾਰੀਵਾਲ ਨੂੰ ਵਧਾਈ ਦਿੱਤੀ ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media