ਫਾਜਿਲਕਾ, 22 ਜੁਲਾਈ (ਵਿਨੀਤ ਅਰੋੜਾ) – ਆਮ ਆਦਮੀ ਪਾਰਟੀ ਦੀ ਅਹਿਮ ਬੈਠਕ ਸਟੇਟ ਕਮੇਟੀ ਮੈਂਬਰ ਦੇਵਰਾਜ ਸ਼ਰਮਾ ਦੀ ਪ੍ਰਧਾਨਗੀ ਵਿੱਚ ਸੰਪੰਨ ਹੋਈ ਜਿਸ ਵਿੱਚ ਜਿਲਾ ਫਾਜਿਲਕਾ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜਬੂਤ ਕਰਣ ਅਤੇ ਆਉਣ ਵਾਲੇ ਸਮੇਂ ਵਿੱਚ ਲਾਭਬੱਧ ਕਰਣ ਲਈ ਜਿਲ੍ਹਾ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਮੈਬਰਾਂ ਨੂੰ ਅਪੀਲ ਕੀਤੀ ਗਈ ਕਿ ਹਰ ਪਿੰਡ ਵਿੱਚ ਯੂਥ ਇਨਚਾਰਜ ਅਤੇ ਬੂਥ ਕਮੇਟੀਆਂ ਦਾ ਗਠਨ ਕੀਤਾ ਜਾਵੇ ।ਉਨ੍ਹਾਂ ਨੇ ਦੱਸਿਆ ਕਿ ਇਸ ਬੂਥ ਕਮੇਟੀਆਂ ਵਿੱਚ 10 ਤੋਂ ਲੈ ਕੇ 21 ਮੈਂਬਰ ਬਣਾਏ ਜਾ ਸੱਕਦੇ ਹਨ ।ਜਿਲ੍ਹਾ ਐਡਹਾਕ ਕਮੇਟੀ ਦਾ ਹੁਣੇ ਤੱਕ ਕੋਈ ਕੰਨਵੀਨਰ ਨਿਯੁਕਤ ਨਹੀਂ ਕੀਤਾ ਗਿਆ । ਉਨ੍ਹਾਂ ਨੇ ਦੱਸਿਆ ਕਿ ਕੰਮ ਕਰਣ ਵਾਲੇ ਕਰਮਚਾਰੀਆਂ ਨੂੰ ਪਹਿਲ ਦਿੱਤੀ ਜਾਵੇਗੀ । ਕਮੇਟੀ ਦੇ ਗਠਨ ਵਿੱਚ ਫਾਜਿਲਕਾ ਦੇ ਕੁਲਵੰਤ ਸਿੰਘ, ਰਾਕੇਸ਼ ਸ਼ਰਮਾ, ਧਰਮਪਾਲ ਚਾਵਲਾ, ਹਰਬੰਸ ਸਿੰਘ ਵੈਰੜ, ਜਗਜੀਤ ਸਿੰਘ, ਜੰਗੀਰ ਸਿੰਘ, ਵਜੀਰ ਸਿੰਘ, ਮੰਗਾ ਸਿੰਘ, ਡਾ. ਰਾਜ ਸਿੰਘ, ਧਰਮਵੀਰ, ਰਾਣੋ ਬਾਈ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਜਲਾਲਾਬਾਦ ਕਮੇਟੀ ਵਿੱਚ ਪਵਨ ਕੁਮਾਰ , ਰਾਕੇਸ਼ ਹਾਂਡਾ, ਪ੍ਰੋਫੈਸਰ ਦਰਸ਼ਨ ਸਿੰਘ, ਬਗੀਚਾ ਸਿੰਘ, ਰੂਪਿੰਦਰ ਸਿੰਘ, ਰਾਮ ਚੰਦ, ਸਿਕੰਦਰ ਸਿੰਘ, ਬਲਵਿੰਦਰ ਪਹਿਲਵਾਨ, ਡਾ. ਹਰਜਿੰਦਰ ਸਿੰਘ, ਰੂੜਾ ਰਾਮ, ਕਸ਼ਮੀਰ ਸਿੰਘ, ਪ੍ਰੀਤੀ ਬਬੂਟਾ, ਲਾਹੌਰਾ ਸਿੰਘ, ਅਬੋਹਰ ਦੀ ਕਮੇਟੀ ਵਿੱਚ ਪ੍ਰੋਫੈਸਰ ਪ੍ਰੀਤਮ ਸਿੰਘ, ਬਲਵੀਰ ਫੌਜੀ, ਰਾਮ ਚੰਦ ਫੌਜੀ, ਰਘੂਵੀਰ ਸਿੰਘ ਜਾਖੜ, ਵਿਜੈ ਗੁਪਤਾ , ਰਤਨ ਬਾਂਸਲ, ਹਰਵਿੰਦਰ ਸਿੰਘ, ਅਸ਼ੋਕ ਗਰਗ, ਸੰਦੀਪ ਬਿਸ਼ਨੋਈ, ਬਬਲੀ ਬੁੱਟਰ ਅਤੇ ਬੱਲੂਆਨਾ ਦੀ ਕਮੇਟੀ ਵਿੱਚ ਡੀਕੇ ਸਿਆਗ, ਗੁਰਜੀਤ ਸਿੰਘ, ਓਮਪ੍ਰਕਾਸ਼ , ਬਾਲ ਕ੍ਰਿਸ਼ਣ ਫੌਜੀ, ਕੰਵਲਜੀਤ ਸਿੰਘ ਕੁੰਡਲ, ਭਗਵੰੰਤ ਸਿੰਘ , ਹਰਮੀਤ ਸਿੰਘ, ਵਰਿੰਦਰ ਸੰਧ, ਗੁਰਵਿੰਦਰ ਸਿੰਘ, ਤਲਵਿੰਦਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ ।ਸਟੇਟ ਕਮੇਟੀ ਮੈਂਬਰ ਦੇਵਰਾਜ ਸ਼ਰਮਾ ਨੇ ਦੱਸਿਆ ਕਿ ਐਡਹਾਕ ਕਮੇਟੀ ਦੀ ਬੈਠਕ ਹਰ ਮਹੀਨੇ ਦੇ ਅੰਤਮ ਐਤਵਾਰ ਨੂੰ ਸ਼ਾਮ 4 ਵਜੇ ਹੋਇਆ ਕਰੇਗੀ ।ਉਨ੍ਹਾਂ ਨੇ ਦੱਸਿਆ ਕਿ ਜੋ ਕਾਲੇ ਕਨੂੰਨ ਬਣਾਏ ਜਾ ਰਹੇ ਹਨ । ਇਨ੍ਹਾਂ ਦੇ ਖਿਲਾਫ ਧਰਨੇ ਆਦਿ ਦੀ ਮਨਜ਼ੂਰੀ ਲੈਣ ਲਈ ਪ੍ਰਬੰਧਕੀ ਅਧਿਕਾਰੀਆਂ ਵਲੋਂ ਮਨਜ਼ੂਰੀ ਲੈਣ ਦੇ ਫੈਸਲੇ ਦੀ ਨਿੰਦਿਆ ਕੀਤੀ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …