Sunday, April 26, 2026

ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵਲੋਂ ਵੋਟ ਬਨਾਉਣ ਪ੍ਰਤੀ ਜਾਗਰੂਕਤਾ ਰੈਲੀ

PPN17111201706ਬਠਿੰਡਾ, 17 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੋਟ ਬਨਾਉਣ ਪ੍ਰਤੀ ਜਾਗਰੂਕਤਾ ਰੈਲੀ ਸੰਸਥਾ ਦੇ ਅਲੱਗ-ਅਲੱਗ ਵਿਭਾਗਾਂ ਵਿਚ ਕੱਢੀ ਗਈ। ਰੈਲੀ ਦੌਰਾਨ ਜੋ ਵਿਦਿਆਰਥੀ 1 ਜਨਵਰੀ 2018 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋ ਜਾਵੇਗਾ, ਉਸ ਨੂੰ ਵੋਟ ਬਨਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਵੋਟ ਬਨਾਉਣ ਉਪਰੰਤ ਉਸ ਦਾ ਸਹੀ ਇਸਤੇਮਾਲ ਕੀਤਾ ਜਾ ਸਕੇ। ਰੈਲੀ ਦੀ ਸ਼ੁਰੂਆਤ ਸੰਸਥਾ ਦੇ ਪਿ੍ਰੰਸੀਪਲ ਡਾ. ਦਰਸ਼ਨ ਸਿੰਘ ਸਿੱਧੂ ਦੁਆਰਾ ਕੀਤੀ ਗਈ। ਉਨਾਂ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਵੋਟਾਂ ਬਨਾਉਣਾ ਅਤੇ ਪਾਉਣਾ ਉਨਾਂ ਦਾ ਅਧਿਕਾਰ ਹੈ, ਜਿਸ ਦੀ ਉਹ ਵਰਤੋਂ ਸਮੇਂ-ਸਮੇਂ ’ਤੇ ਕਰ ਸਕਦੇ ਹਨ। ਰੈਲੀ ਵਿਚ ਫਾਰਮੇਸੀ, ਮਕੈਨੀਕਲ ਪ੍ਰੋਡੈਕਸ਼ਨ, ਈ.ਸੀ.ਏ, ਆਰਕੀਟੈਕਚਰ, ਸਿਵਲ, ਕੰਪਿਊਟਰ ਆਈ.ਟੀ ਲੜਕੇ\ਲੜਕੀਆਂ ਤਕਰੀਬਨ 200 ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।  ਇਸ ਰੈਲੀ ਵਿੱਚ ਕੰਪਿਊਟਰ ਆਈ ਟੀ ਵਿਭਾਗ ਦੇ ਮੁਖੀ ਆਰ.ਕੇ ਚੋਪੜਾ ਨੇ ਵੋਟ ਬਨਾਉਣ ਵਾਸਤੇ ਆਨ ਲਾਈਨ ਪੋਰਟਲ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।ਇਸ ਰੈਲੀ ਵਿਚ ਵਿਦਿਆਰਥੀ ਲੁਕੇਸ਼ ਕੁਮਾਰ, ਮਨਮੀਤ ਬਾਮਤ, ਅਮਨ ਬਾਹੀਆ, ਰੋਹਿਤ ਕੁਮਾਰ, ਗਗਨਦੀਪ ਸਿੰਘ ਆਦਿ ਵਿਦਿਆਰਥੀਆਂ ਨੇ ਇਹ ਦਰਸਾਇਆ ਕਿ ਉਹ ਇਸ ਪ੍ਰਕਾਰ ਦਾ ਸੁਨੇਹਾ ਆਪਣੇ ਆਲੇ-ਦੁਆਲੇ ਜੋ ਵੀ ਵੋਟ ਬਨਾਉਣ ਲਈ ਯੋਗ ਹੋ ਗਏ ਹਨ, ਉਨਾਂ ਨੂੰ ਵੀ ਪ੍ਰੇਰਿਤ ਕੀਤਾ ਕਰਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply