ਨਵੀਂ ਦਿੱਲੀ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੈਸ਼ਨਲ ਪ੍ਰੈਸ ਦਿਵਸ ’ਤੇ ਮੀਡੀਆ ਨੂੰ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਕਿਹਾ, “ਮੀਡੀਆ ਵਿਚ ਸਾਰੇ ਦੋਸਤਾਂ ਨੂੰ ਨੈਸ਼ਨਲ ਪ੍ਰੈਸ ਦਿਵਸ ’ਤੇ ਸ਼ੁਭਕਾਮਨਾਵਾਂ।ਉਹ ਮੀਡੀਆ ਵਿਸ਼ੇਸ ਤੌਰ `ਤੇ ਰਿਪੋਰਟਰਾਂ ਅਤੇ ਕੈਮਰਾਪਰਸਨਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦੇ ਹਨ, ਜੋ ਅਣਥੱਕ ਹੋ ਕੇ ਜ਼ਮੀਨੀ ਪੱਧਰ ’ਤੇ ਕੰਮ ਕਰਦੇ ਹਨ ਅਤੇ ਵੱਖ-ਵੱਖ ਖ਼ਬਰਾਂ ਅੱਗੇ ਲਿਆ ਕੇ ਰਾਸ਼ਟਰੀ ਅਤੇ ਗਲੋਬਲ ਮੁਦਿਆਂ ਨੂੰ ਉਭਾਰ ਕੇ ਇਨ੍ਹਾਂ ਨੂੰ ਅਕਾਰ ਦਿੰਦੇ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਬੇਜ਼ੁਬਾਨਾਂ ਨੂੰ ਅਵਾਜ਼ ਦੇਣ ਵਿਚ ਮੀਡੀਆ ਦੀ ਭੂਮਿਕਾ ਸ਼ਲਾਘਾਯੋਗ ਹੈ।ਪਿਛਲੇ ਤਿੰਨ ਸਾਲਾਂ ’ਚ, ਮੀਡੀਆ ਨੇ `ਸਵੱਛ ਭਾਰਤ ਮਿਸ਼ਨ` ਨੂੰ ਵੱਡੀ ਤਾਕਤ ਦਿੱਤੀ ਹੈ ਅਤੇ ਸਫ਼ਾਈ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਹੈ।ਇਸ ਯੁੱਗ ’ਚ ਮੋਬਾਈਲ ਫੋਨਾਂ ਰਾਹੀਂ ਸੋਸ਼ਲ ਮੀਡੀਆ ਅਤੇ ਖ਼ਬਰਾਂ ਦੀ ਵਰਤੋਂ ਦਾ ਉਭਾਰ ਦੇਖਦਿਆਂ ਵਿਸ਼ਵਾਸ ਹੈ ਕਿ ਇਹ ਵਾਧੇ ਮੀਡੀਆ ਦੀ ਪਹੁੰਚ ਨੂੰ ਹੋਰ ਵਧਾਉਣਗੇ ਅਤੇ ਮੀਡੀਆ ਸਪੇਸ ਨੂੰ ਵਧੇਰੇ ਲੋਕਤਾਂਤਰਿਕ ਅਤੇ ਸਹਿਭਾਗੀ ਬਣਾਉਣਗੇ।ਉਨਾਂ ਕਿਹਾ ਕਿ ਅਜ਼ਾਦ ਪ੍ਰੈਸ ਜੀਵੰਤ ਲੋਕਤੰਤਰ ਦੀ ਅਧਾਰਸ਼ਿਲਾ ਹੈ।ਉਹ ਹਰ ਤਰ੍ਹਾਂ ਦੀ ਪ੍ਰੈਸ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।ਪ੍ਰਧਾਨ ਮੰਤਰੀ ਨੇ ਸੱਦਾ ਦਿਤਾ ਕਿ ਆਓ ਅਸੀਂ ਆਪਣੀ ਮੀਡੀਆ ਸਪੇਸ ਦੀ 125 ਕਰੋੜ ਭਾਰਤੀਆਂ ਦੇ ਹੁਨਰਾਂ, ਤਾਕਤਾਂ ਅਤੇ ਸਿਰਜਣਾਤਮਕਤਾ ਦੇ ਪ੍ਰਦਰਸ਼ਨ ਲਈ ਵਰਤੋਂ ਕਰੀਏ।”
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media