ਪਠਾਨਕੋਟ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪ੍ਰਸ਼ਾਸਨ ਵਲੋਂ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਇਕ ਮੀਟਿੰਗ ਤੋਂ ਬਾਅਦ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਅਪੰਗ ਵਿਅਕਤੀਆਂ ਤੇ ਲੋੜਵੰਦ ਦੀ ਭਲਾਈ ਲਈ `ਅੰਗਦਾਨ` ਵੈਬ ਸਾਈਟ ਲਾਂਚ ਕੀਤੀ।ਇਸ ਮੋਕੇ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਗੁਰਵਿੰਦਰ ਸਿੰਘ ਜੋਹਲ ਸਹਾਇਕ ਕਮਿਸ਼ਨਰ ਗ੍ਰੀਵਿਏਨਸ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ, ਅਮਨ ਠਾਕੁਰ ਸਹਾਇਕ ਪ੍ਰੋਫੈਸਰ ਸ੍ਰੀ ਸਾਂਈ ਕਾਲਜ ਅਤੇ ਹੋਰ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੇ ਵੈਬਸਾਈਟ ਲਾਂਚ ਕਰਨ ਤੋਂ ਬਾਅਦ ਇਕ ਮੀਟਿੰਗ ਦੋਰਾਨ ਸੰਬੋਧਨ ਕਰਦਿਆ ਦੱਸਿਆ ਕਿ ਵੈਬਸਾਈਟ ਨੂੰ ਤਿਆਰ ਕਰਨ ਲਈ ਸ੍ਰੀ ਸਾਂਈ ਕਾਲਜ ਦੇ ਸਹਾਇਕ ਪ੍ਰੋਫੈਸਰ ਅਮਨ ਠਾਕੁਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ।ਉਨਾਂ ਦੱਸਿਆ ਕਿ ਅੱਜ ਅੰਗਹੀਣ ਲੋਕਾਂ ਨੂੰ ਵੀ ਇਸ ਨਾਲ ਜੋੜਿਆ ਗਿਆ ਹੈ ਅਤੇ ਇਸ ਪ੍ਰੋਜੈਕਟ ਵਿੱਚ ਜਿਸ ਅੰਗਹੀਣ ਵਿਅਕਤੀ ਨੂੰ ਕਿਸੇ ਬਨਾਵਟੀ ਅੰਗ ਦੀ ਜਰੂਰਤ ਹੈ ਤਾਂ ਉਹ ਇਸ ਪੋਰਟਲ ਤੇ ਆਪਣੀ ਅਰਜੀ ਭੇਜ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਗਦਾਨ ਵੈਬਸਾਈਟ ਤੇ ਕੋਈ ਵੀ ਵਿਅਕਤੀ ਅੰਗਦਾਨ ਕਰ ਸਕਦਾ ਹੈ, ਇਸ ਵਿੱਚ ਜਲਦੀ ਹੀ ਸੁਵਿਧਾ ਦਿੱਤੀ ਜਾਵੇਗੀ ਕਿ ਜੋ ਵਿਅਕਤੀ ਇਸ ਵੈਬਸਾਈਟ `ਤੇ ਆਪਣੀ ਰਾਜਿਸਟ੍ਰੇਸ਼ਨ ਕਰਦਾ ਹੈ ਉਸ ਨੂੰ ਇਕ ਕਾਰਡ ਦਿੱਤਾ ਜਾਵੇਗਾ।ਜਿਸ ਵਿੱਚ ਉਸ ਦਾ ਨਾਮ, ਪਤਾ, ਬਲੱਡ ਗਰੁੱਪ ਅਤੇ ਹੋਰ ਜਾਣਕਾਰੀ ਦਰਜ ਹੋਵੇਗੀ ਤਾਂ ਜੋ ਅਗਰ ਕਿਸੇ ਵਿਅਕਤੀ ਦੀ ਕਿਸੇ ਦੁਰਘਟਨਾਂ ਵਿੱਚ ਮੋਤ ਹੋ ਜਾਂਦੀ ਹੈ ਤਾਂ ਉਸ ਕਾਰਡ ਤੋਂ ਸਬੰਧਤ ਹਸਪਤਾਲ ਨੂੰ ਸੰਪਰਕ ਕੀਤਾ ਜਾ ਸਕਦਾ ਹੈ।
ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਬਣਾਈਆਂ ਤਿੰਨ ਵੈਬਸਾਈਟ ਲਈ ਵੋਟਿੰਗ ਕਰਨ ਦਾ ਸਮਾਂ ਵਧਾ ਕੇ 18 ਨਵੰਬਰ ਸ਼ਾਮ 5.00 ਵਜੇ ਤੱਕ ਕਰ ਦਿੱਤਾ ਗਿਆ ਹੈ।ਉਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੇ ਮੋਬਾਇਲ ਫੋਨ ਤੇ ਸਕੋਚਹ.ਟਕ ਭਰਨ ਤੋਂ ਬਾਅਦ ਆਪਣਾ ਨਾਮ ਭਰਨਾ ਹੋਵੇਗਾ, ਉਸ ਤੋਂ ਬਾਅਦ ਆਪਣੀ ਮੇਲ ਭਰਨ ਤੋਂ ਬਾਅਦ ਸਿੱਧੇ ਰੂਪ ਵਿੱਚ ਵੋਟਿੰਗ ਕਰ ਸਕਦਾ ਹੈ।ਉਨਾਂ ਦੱਸਿਆ ਕਿ `ਸੇਵਾ ਮੈ` ਪ੍ਰੋਜੈਕਟ ਦਾ ਕੋਡ-68, `ਅੰਗਦਾਨ` ਪ੍ਰੋਜੈਕਟ ਦਾ ਕੋਡ-69 ਅਤੇ `ਈ-ਬਸਤਾ` ਪ੍ਰੋਜੈਕਟ ਦਾ ਕੋਡ-70 ਹੈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media