ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂੂ) – ਰੋਜ਼ ਬੱਡਜ਼ ਪਬਲਿਕ ਸਕੂਲ ਵਿਚ ਪ੍ਰਿੰਸੀਪਲ ਹਰਪ੍ਰੀਤ ਕੌਰ ਦੀ ਅਗਵਾਈ ਵਿਚ 7ਵੀਂ ਸਲਾਨਾ ਪ੍ਰਦਰਸ਼ਨੀ ‘ਵਿੰਡਜ਼ ਆਫ ਚੇਂਜ’ ਲਗਾਈ ਗਈ।ਪ੍ਰਦਰਸ਼ਨੀ ਵਿਚ ਬੱਚਿਆਂ ਨੇ ਅਲੱਗ-ਅਲੱਗ ਵਿਸ਼ਿਆਂ ਨਾਲ ਸਬੰਧਤ ਮਾਡਲਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਪ੍ਰਦਰਸ਼ਿਤ ਕੀਤਾ।ਪ੍ਰਦਰਸ਼ਨੀ ਵਿਚ ਸੱਭਿਆਚਾਰ, ਪਰਿਵਾਰ, ਖਾਣਾ, ਆਵਾਜਾਈ, ਵਾਤਾਵਰਨ, ਬਰਤਨ, ਕੰਮਕਾਜ ਟੈਕਨਾਲੋਜੀ ਬਾਰੇ ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖਕਾਲ ਨੂੰ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਗਿਆ।ਬੱਚਿਆਂ ਦੇ ਇਨ੍ਹਾਂ ਵਿਸ਼ਿਆਂ ਤੇ ਬਣਾਏ ਮਾਡਲਾਂ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਵੱਡਾ ਸੁਨੇਹਾ ਦਿੱਤਾ।
ਇਸ ਪੋ੍ਰਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਸ਼ਾਮਿਲ ਹੋਏ।ਮਮਤਾ ਦੱਤਾ ਨੇ ਕਿਹਾ ਕਿ ਇਹ ਸਕੂਲ ਇਲਾਕੇ ਵਿਚ ਵਿਦਿਆਰਥੀਆਂ ਨੂੰ ਵਿੱਦਿਆ ਦਾ ਚਾਨਣ ਵੰਡ ਰਿਹਾ ਹੈ ਅਤੇ ਇਥੇ ਪੜ੍ਹਣ ਵਾਲੇ ਵਿਦਿਆਰਥੀਆਂ ਦਾ ਭਵਿੱਖ ਰੋਸ਼ਨ ਹੋਵੇਗਾ।ਉਨ੍ਹਾਂ ਕਿਹਾ ਕਿ ਸਕੂਲ ਦੇ ਪ੍ਰਿੰ. ਹਰਪ੍ਰੀਤ ਕੌਰ ਵਲੋਂ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਜੋ ਉਪਰਾਲੇ ਤੇ ਮਿਹਨਤ ਕੀਤੀ ਜਾ ਰਹੀ ਹੈ, ਉਹ ਅੱਜ ਇਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਬਾਖੂਬੀ ਦਿਖਾਈ ਹੈ।ਇਸ ਦੌਰਾਨ ਮੁੱਖ ਮਹਿਮਾਨਾਂ ਵਲੋਂ ਸ਼ਮਾ ਰੋਸ਼ਨ ਕੀਤੀ ਗਈ ਅਤੇ ਗੁਬਾਰੇ ਛੱਡ ਕੇ ਪ੍ਰਦਰਸ਼ਨੀ ਦਾ ਆਗਾਜ਼ ਕੀਤਾ ਗਿਆ।ਪ੍ਰਿੰਸੀਪਲ ਹਰਪ੍ਰੀਤ ਕੌਰ, ਐਡਵੋਕੇਟ ਨਰਿੰਦਰਪਾਲ ਸਿੰਘ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਨਰਿੰਦਰਪਾਲ ਸਿੰਘ, ਹਰਪ੍ਰੀਤ ਕੌਰ, ਦਵਿੰਦਰ ਕੌਰ, ਕਰਨਲ ਪਟੇਲ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ, ਕੇਬੀ ਬੇਰੀ ਐਡਵੋਕੇਟ, ਮਨਜੋਤ ਸਿੰਘ ਐਡਵੋਕੇਟ, ਮਨੋਜ ਸਰੀਨ ਪ੍ਰਿੰਸੀਪਲ ਅਨੁਪਮ ਮੋਨਟੇਸਰੀ, ਰਾਣਾ ਜਗਦੀਸ਼ ਚੰਦ ਰਾਤਮਾ ਪਬਲਿਕ ਸਕੂਲ, ਰਾਜੀਵ ਸ਼ਰਮਾ ਡਾਇਰੈਕਟਰ ਓਕਸਫੋਰਡ ਪਬਲਿਕ ਸਕੂਲ, ਪਿ੍ਰੰ. ਵਨੀਤਾ ਸ਼ਰਮਾ, ਹਰਪ੍ਰੀਤ ਕੌਰ, ਚੇਅਰਮੈਨ ਤਰਸੇਮ ਸ਼ਰਮਾ ਐਵਰਗਰੀਨ ਮਾਰਡਨ ਸਕੂਲ, ਪ੍ਰਿੰ. ਮੋਨਿਕਾ ਕਾਲੀਆ, ਰਮੇਸ਼ ਰਾਮਪੁਰਾ, ਰੁਪਿੰਦਰ ਕੌਰ, ਨਵਦੀਪ ਕੌਰ, ਅਰਵਿੰਦਰ ਕੌਰ, ਇੰਦਰਪ੍ਰੀਤ ਕੌਰ, ਜੋਬਨਬੀਰ, ਹਰਜਿੰਦਰ ਕੌਰ, ਮਨਪ੍ਰੀਤ ਕੌਰ, ਮੋਨਿਕਾ ਸ਼ਰਮਾ, ਰੁਪਿੰਦਰ ਕੌਰ, ਸੁਨੈਣਦੀਪ, ਸੁਮਨ ਕੁਮਾਰੀ, ਹਰਜਿੰਦਰ ਕੌਰ, ਚੇਤਨਾ, ਪ੍ਰਵੀਨ, ਸ਼ਿਆਮ ਸ਼ਰਮਾ, ਕਵਲਪ੍ਰੀਤ ਕੌਰ, ਜੋਬਨਬੀਰ ਕੌਰ, ਪ੍ਰਤਾਪ ਸਿੰਘ, ਜਗਜੀਤ ਕੌਰ, ਹਰਜੀਤ ਗਰੇਵਾਲ, ਅਮਨ ਮਾਹਲ, ਲਖਵਿੰਦਰ ਬੱਬੂ ਮਨਪ੍ਰੀਤ ਕੌਰ, ਖੁਸ਼ਬੂ ਸ਼ਰਮਾ, ਇੰਦਰਪ੍ਰੀਤ ਕੌਰ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media