ਪਠਾਨਕੋਟ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪ੍ਰਸ਼ਾਸਨ ਵਲੋਂ ਜਿਲੇ ਅੰਦਰ ਟੂਰਿਸਟਾਂ ਨੂੰ ਉਤਸਾਹਿਤ ਕਰਨ ਲਈ ਉਚਿੱਤ ਕਦਮ ਚੁੱਕੇ ਜਾਣਗੇ, ਅੱਜ ਟੂਰਿਜਮ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਨਿਧੀ ਕਲੋਤਰਾ ਜੁਆਇੰਟ ਕਮਿਸ਼ਨਰ ਨਗਰ ਨਿਗਮ ਪਠਾਨਕੋਟ-ਕਮ-ਐਸ.ਡੀ.ਐਮ ਧਾਰ ਕਲਾ ਨੂੰ ਟੂਰਿਜਮ ਲਈ ਨੋਡਲ ਅਧਿਕਾਰੀ ਨਿਯੁੱਕਤ ਕੀਤਾ ਗਿਆ ਹੈ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਇਕ ਮੀਟਿੰਗ ਦੋਰਾਨ ਕੀਤਾ।ਇਸ ਮੋਕੇ ਸ੍ਰੀਮਤੀ ਨਿਧੀ ਕਲੋਤਰਾ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਗੁਰਵਿੰਦਰ ਸਿੰਘ ਜੋਹਲ ਸਹਾਇਕ ਕਮਿਸ਼ਨਰ ਗ੍ਰੀਵਿਏਨਸ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ, ਅਮਨ ਠਾਕੁਰ ਸਹਾਇਕ ਪ੍ਰੋਫੈਸਰ ਸਾਂਈ ਕਾਲਜ, ਰਾਕੇਸ ਅੋਲ ਪ੍ਰਧਾਨ ਹੋਟਲ ਐਸੋਸੀਏਸ਼ਨ ਅਤੇ ਹੋਰ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਟੂਰਿਸਟਾਂ ਨੂੰ ਉਤਸਾਹਿਤ ਕਰਨ ਲਈ ਉਪਰਲਾ ਥੜਾਂ ਵਿੱਚ ਇਕ ਟੂਰਿਸਟ ਪਵਾਇੰਟ ਨੂੰ ਉਸਾਰਿਆ ਜਾਵੇਗਾ ਜਿੱਥੇ ਟੂਰਿਸਟਾਂ ਦੇ ਬੈਠਣ ਦੀ ਵਿਵਸਥਾ ਕੀਤੀ ਜਾਵੇਗੀ ਇਸ ਤੋਂ ਇਲਾਵਾ ਟੂਰਿਜਮ ਦੇ ਲਈ ਇਕ ਵੈਬਸਾਈਟ ਵੀ ਤਿਆਰ ਕੀਤੀ ਜਾ ਰਹੀ ਹੈ ਜਿਸ ਵਿੱਚ ਜਿਲੇ ਦੇ ਸਾਰੇ ਧਾਰਮਿਕ ਸਥਾਨ, ਇਤਿਹਾਸਿਕ ਸਥਾਨ, ਕੁਦਰਤੀ ਨਜਾਰਿਆਂ ਆਦਿ ਬਾਰੇ ਪੂਰੀ ਜਾਣਕਾਰੀ ਹੋਵੇਗੀ ਤਾਂ ਜੋ ਬਾਹਰ ਤੋਂ ਆਉਂਣ ਵਾਲੇ ਟੂਰਿਸਟਾਂ ਨੂੰ ਇਸ ਵੈਬਸਾਈਟ ਤੋਂ ਜਿਲੇ ਵਿੱਚ ਦੇਖਣਯੋਗ ਸਥਾਨਾਂ ਦੀ ਜਾਣਕਾਰੀ ਮਿਲ ਸਕੇ।ਉਨਾਂ ਦੱਸਿਆ ਕਿ ਇਸ ਵੈਬਸਾਈਟ ਵਿੱਚ ਸਥਾਨ ਦੀ ਦੂਰੀ, ਪਹੁੰਚਣ ਲਈ ਸਾਧਨ, ਉਸ ਸਥਾਨ ਤੇ ਠਹਿਰਣ ਦੇ ਲਈ ਵਿਵਸਥਾ ਆਦਿ ਬਾਰੇ ਪੂਰੀ ਜਾਣਕਾਰੀ ਦਰਜ ਹੋਵੇਗੀ।ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਜਿਲਾ ਪਠਾਨਕੋਟ ਦੀ ਹੱਦ ਜਿੱਥੋ ਸੁਰੂ ਹੰੁਦੀ ਹੈ ਉਸ ਸਥਾਨ ਤੇ, ਟੋਲ ਪਲਾਜਾ, ਬੱਸ ਸਟੈਂਡ, ਰੋਲਵੇ ਸਟੇਸ਼ਨ `ਤੇ ਵੀ ਫਲੈਕਸ ਬਣਾ ਕੇ ਜਿਲਾ ਪਠਾਨਕੋਟ ਵਿੱਚ ਵੇਖਣ ਯੋਗ ਸਥਾਨਾਂ ਜਾਂ ਵਿਸ਼ੇਸ ਸਥਾਨ ਰੱਖਣ ਵਾਲੇ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media