Sunday, April 5, 2026

ਅਕਾਲੀ ਵਰਕਰ, ਸ਼੍ਰੋਮਣੀ ਕਮੇਟੀ ਮਂੈਬਰ ਮੋਰਚੇ ਦੀ ਸਫ਼ਲਤਾ ਲਈ ਕਮਰਕੱਸੇ ਕਰ ਲੈਣ -ਲੰਗਾਹ

ਵਿੱਢੇ ਸੰਘਰਸ਼ ਵਿਚ ਕੁੱਦਣ ਲਈ ਪੰਜਾਬ ਦੇ ਪਿੰਡਾਂ ਵਿਚੋ ਜਥੇ ਤਿਆਰ ਕਰਨ ਦਾ ਐਲਾਨ

PPN220718
ਅੰਮ੍ਰਿਤਸਰ/ ਨਾਡਾ ਸਾਹਿਬ, 22  ਜੁਲਾਈ (ਗੁਰਪ੍ਰੀਤ ਸਿੰਘ )-ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਨੇਤਾਵਾ ਵੱਲੋ ਕੀਤਾ ਜਾਂਦਾ ਦਾਹਵਾ ਸੱਚ ਸਾਬਤ ਹੋਇਆ ਹੈ ਕਿ ਹੁੱਡਾ ਸਰਕਾਰ ਹਰਿਆਣਾ ਦੇ ਗੁਰਧਾਮਾ ਤੇ ਕਾਬਜ਼ ਹੋਣ ਲਈ ਗੁਰਦੁਆਰਾ ਪ੍ਰਬੰਧ ਬਿੱਲ ਨਹੀ ਸਗੋਂ ਮਨੀ ਬਿੱਲ ਪਾਸ ਕੀਤਾ ਹੈ ਇਸ ਬਾਰੇ ਹਰਮੋਹਿੰਦਰ ਸਿੰਘ ਚੱਠਾ ਨੇ ਬਿਆਨ ਦੇ ਕੇ ਕਾਂਗਰਸ ਦੀ ਅਸਲ ਨੀਤੀ ਦੀ ਤਸਵੀਰ ਸਹੀ ਸਾਬਤ ਕਰ ਦਿੱਤੀ ਹੈ ਇਹ ਸ਼ਬਦਾ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਨਾਡਾ ਸਾਹਿਬ ਵਿਖੇ ਕਮਾਂਡ ਸੰਭਾਲ ਕੇ ਇਥੋ ਮੋਰਚੇ ਦੀ ਅਗਵਾਈ ਕਰ ਰਹੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਹਜ਼ਾਰਾਂ ਅਕਾਲੀ ਵਰਕਰਾਂ ਅਤੇ ਮੈਬਰ ਸ਼੍ਰੋਮਣੀ ਕਮੇਟੀ ਨੂੰ ਸੰਬੋਧਨ ਕਰਦਿਆ ਕਹੇ। ਗੁ: ਨਾਡਾ ਸਾਹਿਬ ਵਿਖੇ ਜੁੜ ਬੈਠੇ ਜਿਲ੍ਹਾਂ ਰੋਪੜ, ਗੁਰਦਾਸਪੁਰ, ਅੰਮ੍ਰਿਤਸਰ ਦੇ ਸ਼੍ਰੋ: ਅਕਾਲੀ ਦਲ ਬਾਦਲ ਦੇ ਵਰਕਰ ਅਤੇ ਸ਼੍ਰੋਮਣੀ ਕਮੇਟੀ ਮੈਬਰ, ਸਾਬਕਾ ਮੰਤਰੀ, ਵਿਧਾਇਕ, ਸਰਕਲ ਜਥੇਦਾਰ ਅਤੇ ਵੱਖ-ਵੱਖ ਨਿਹੰਗ ਜਥੇਬੰਦੀਆ ਦੇ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਲਈ ਬੈਠੇ ਹੋਏ ਰੋਜ਼ਾਨਾ ਕਵੀਸ਼ਰੀ, ਢਾਡੀਆ ਵਲੋਂ ਦੀਵਾਨਾਂ ਵਿਚ ਪੰਥਕ ਜੋਸ਼ ਉਭਾਰਨ ਲਈ ਸਿੱਖ ਇਤਿਹਾਸ ਦੇ ਜੁਝਾਰੂ ਪੱਖਾਂ ਨੂੰ ਪੇਸ਼ ਕਰਦੀਆ ਵਾਰਾਂ ਗਾਇਨ ਕੀਤੀਆ ਜਾ ਰਹੀਆ ਹਨ। ਇਥੇ ਹੀ ਵੱਖ-ਵੱਖ ਅਕਾਲੀ ਜਥਿਆ ਵਲੋਂ ਗੁਰਦੁਆਰਾ ਸਾਹਿਬ ਵਿਖੇ ਲਗਾਤਾਰ ਚਲਵਾਈ ਜਾਂ ਰਹੀ ਸ੍ਰੀ ਆਖੰਡ ਪਾਠ ਜੀ ਦੀ ਲੜੀ ਆਰੰਭ ਕੀਤੀ ਗਈ ਹੈ। 
           ਇਸ ਮੋਕੇ ਅੱਜ ਇਕੱਤਰ ਅਕਾਲੀ ਆਗੂ, ਵਰਕਰ ਅਤੇ ਸ਼੍ਰੋਮਣੀ ਕਮੇਟੀ ਮੈਬਰਾਂ ਨੂੰ ਸੰਬੋਧਨ ਕਰਦਿਆ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਜਿਥੇ ਆਪਣੇ ਵਰਕਰਾਂ ਨੂੰ ਮੋਰਚੇ ਦੀ ਸਫ਼ਲਤਾ ਲਈ ਕਮਰਕੱਸੇ ਕਰਨ ਦਾ ਸੰਦੇਸ਼ ਦਿੱਤਾ ਉਥੇ ਹਰਿਆਣਾ ਦੀ ਕਾਂਗਸਰ ਹਕੂਮਤ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸਾਹਿਬਾਨਾਂ ਤੇ ਕਬਜ਼ੇ ਦੀ ਭਾਵਨਾਂ ਨੂੰ ਲੈ ਕੇ ਜਬਰੀ ਦਾਖ਼ਲ ਹੋਣ ਕੋਸ਼ਿਸ਼ ਨਾ ਕਰਨ ਜਿਸ ਨਾਲ ਮਾਹੋਲ ਤਨਾਪੂਰਵਕ ਨਾ ਹੋਵੇ ਤੇ ਅਮਨ ਸ਼ਾਂਤੀ ਨੂੰ ਕੋਈ ਖਤਰਾਂ ਪੈਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਸਿੱਖਾਂ ਨਾਲ ਵੱਡਾ ਧ੍ਰੋਹ ਕਰਦਿਆ ਗੁਰਦੁਆਰਾ ਬਿੱਲ ਨੂੰ ਪੇਸ਼ ਕਰਕੇ ਗੁਰਧਾਮਾਂ ਨੂੰ ਸਰਕਾਰੀ ਕਬਜ਼ੇ ਹੇਠ ਲਿਆਦਾ ਹੈ ਜੋ ਸਮੁੱਚੀ ਸਿੱਖ ਕੌਮ ਨੂੰ ਕਦੇ ਵੀ ਮਨਜ਼ੂਰ ਨਹੀ ਹੋਵੇਗਾ। ਇਸ ਮੋਕੇ ਲੰਗਾਹ ਨੇ ਵੱਖ-ਵੱਖ ਜਿਲ੍ਹਿਆ ਦੇ ਅਕਾਲੀ ਆਗੂਆ ਦੀਆ ਗੁਰਦੁਆਰਾ ਨਾਡਾ ਸਾਹਿਬ ਵਿਖੇ ਲੱਗੀਆ ਡਿਊਟੀਆ ਦੇ ਨਾਲ ਨਾਲ ਸੰਘਰਸ਼ ਵਿਚ ਕੁੱਦਣ ਲਈ ਵੀ ਆਪੋ ਆਪਣੇ ਪਿੰਡਾਂ ਵਿਚੋ ਜਥੇ ਤਿਆਰ ਕਰਨ ਦੇ ਵੀ ਆਦੇਸ਼ ਦਿੱਤੇ ਗਏ। ਇਸ ਮੋਕੇ ਗੁ:ਸਹਿਬ ਵਿਖੇ ਸੈਕੜੇ ਨਿੰਹਗ ਜਥੇਬੰਦੀਆ ਦੇ ਨਿੰਹਗ ਸਿੰਘਾਂ ਤੋਂ ਇਲਾਵਾ ਨਿਰਮੈਲ ਸਿੰਘ ਜੋਲਾ, ਜਥੇ:ਗੁਰਿੰਦਰਪਾਲ ਸਿੰਘ ਗੋਰਾ,ਅਮਰੀਕ ਸਿੰਘ ਸ਼ਾਹਪੁਰ,ਸਕੱਤਰ ਦਿਲਮੇਘ ਸਿੰਘ ਖੱਟੜਾ, ਐਡੀ:ਸਕੱਤਰ ਦਿਲਜੀਤ ਸਿੰਘ ਬੇਦੀ, ਐਡੀ:ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘ, ਜਥੇ: ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਭਾਈ ਰਾਮ ਸਿੰਘ, ਜਥੇ: ਖੁਸ਼ਵਿੰਦਰ ਸਿੰਘ ਭਾਟੀਆ, ਰਤਨ ਸਿੰਘ ਜਫ਼ਰਵਾਲ,ਬਖਸ਼ੀਸ਼ ਸਿੰਘ ਧਾਰੋਵਾਲੀ,ਸੱਜਣ ਸਿੰਘ ਬੱਜੂਮਾਨ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ) ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਸ ਉਜਾਗਰ ਸਿੰਘ ਬਡਾਲੀ, ਸੁਖਬੀਰ ਸਿੰਘ ਵਾਹਲਾ, ਅਮਰੀਕ ਸਿੰਘ ਮੋਹਾਲੀ, ਹਰਦੇਵ ਸਿੰਘ ਰਿਆੜ, ਪ੍ਰਮਵੀਰ ਸਿੰਘ ਲਾਡੀ, ਬਲਵਿੰਦਰ ਸਿੰਘ ਹਰੂਵਾਲ, ਅਮਰੀਕ ਸਿੰਘ ਖਲੀਲਪੁਰ, ਬਖਸ਼ੀਸ਼ ਰੰਧਾਵਾ, ਮਹਿੰਦਪਾਲ ਸਿੰਘ ਕਾਊਟਾ, ਹਰਦੀਪ ਸਿੰਘ ਲਮੀਨੀ, ਮਲਕੀਤ ਸਿੰਘ ਹੈਪੀ, ਜਸਪਾਲ ਸਿੰਘ ਨੇਸ਼ਟਾ, ਸਰਪੰਚ ਰਣਜੀਤ ਸਿੰਘ ਬੋਪਾਰਾਏਬਾਜ ਸਿੰਘ,ਅਜੇਪਾਲ ਸਿੰਘ ਮੀਰਾਕੋਟ, ਸ ਕਰਮਬੀਰ ਸਿੰਘ ਕਿਆਮਪੁਰ, ਲਖਵਿੰਦਰ ਸਿੰਘ ਬੱਦੋਵਾਲ, ਬਲਜਿੰਦਰ ਸਿੰਘ ਬੱਦੋਵਾਲ, ਜਥੇ: ਭਾਗ ਸਿੰਘ, ਮੈਨੇਜ਼ਰ ਰਾਜਿੰਦਰ ਸਿੰਘ ਅਟਾਰੀ ਸਤਲਾਣੀ ਸਾਹਿਬ, ਗੁਤਿਦੰਦਰਪਾਲ ਸਿੰਘ ਭਾਟੀਆ ਮੈਨੇਜ਼ਰ ਗੁ: ਕੰਧ ਸਾਹਿਬ,ਜਗਦੀਸ਼ ਸਿੰਘ ਬੁੱਟਰ ਮੈਲੇਜ਼ਰ,ਰਣਜੀਤ ਸਿੰਘ ਕਲਿਆਨਪੁਰ ਮੈਨੇਜ਼ਰ, ਕੁਲਵੰਤ ਸਿੰਘ ਜਫਰਵਾਲ ਮੈਨਜਰ, ਨਿਸ਼ਾਨ ਸਿੰਘ ਜਫਰਵਾਲ, ਨੰਬਰਦਾਰ ਸੁਖਦੇਵ ਸਿੰਘ ਖਾਪੜਖੇੜੀ ਹਾਜ਼ਰ ਸਨ। 

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply