ਫਾਜਿਲਕਾ, 22 ਜੁਲਾਈ (ਵਿਨੀਤ ਅਰੋੜਾ) – ਪ੍ਰਿੰਸੀਪਲ ਸਸਸਸ ਲਾਧੂਕਾ ਸ਼੍ਰੀ ਹਰੀ ਚੰਦ ਜੀ ਵੱਲੋ ਬਤੌਰ ਜਿਲਾ੍ਹ ਸਿੱਖਿਆ ਅਫਸਰ (ਐ.ਸਿ) ਫਾਜਿਲਕਾ ਦਾ ਚਾਰਜ ਸੰਭਾਲ ਲਿਆ ਹੈ।ਉਹਨਾ ਦੀ ਨਿਯੁਕਤੀ ਤੇ ਸਮੂਹ ਅਧਿਆਪਕਾ ਅਤੇ ਇਲਾਕੇ ਖੁਸ਼ੀ ਦੀ ਲਹਿਰ ਹੈ। ਚਾਰਜ ਸੰਭਾਲਣ ਸਮੇ ਉਹਨਾਂ ਵੱਲੋ ਆਪਣਾ ਜੀਵਨ ਬਿਰਾ ਸੰਖੇਪ ਸ਼ਬਦਾ ਵਿੱਚ ਹਾਜਰ ਅਧਿਆਪਕਾ ਅਤੇ ਦਫਤਰੀ ਅਮਲੇ ਨਾਲ ਸਾਂਝਾ ਕੀਤਾ ਗਿਆ। ਸਮੂਹ ਸਰਖ ਸਿੱਖਿਆ ਅਭਿਆਨ ਸਟਾਫ ਵੱਲੋ ਉਹਨਾਂ ਦਾ ਦਫਤਰ ਪੁੱਜਣ ਤੇ ਫੁੱਲਾ ਦੇ ਗੁਲਦਸਤੇ ਭੇਟ ਕਰਕੇ ਤਹਿ ਦਿਲੋ ਸਵਾਗਤ ਕੀਤਾ ਗਿਆ। ਇਸ ਮੌਕੇ ਸਰਵ ਸਿੱਖਿਆ ਅਭਿਆਨ ਦੇ ਡੀ.ਪੀ.ਸੀ ਪਰਮਿੰਦਰ ਸਿੰਘ ਜੀ, ਕੁਲਦੀਪ ਗਰੋਵਰ, ਡੀ.ਐਸ.ਐਸ ਸ਼੍ਰੀ ਪ੍ਰਫੁਲ ਸਚਦੇਵਾ, ਸ਼੍ਰੀ ਪਰਦੀਪ ਛਾਬੜਾ, ਸ਼੍ਰੀ ਧਰਮਿੰਦਰ ਕੁਮਾਰ, ਸ਼੍ਰੀ ਕ੍ਰਿਸ਼ਨ ਕਾਂਤ, ਏ.ਪੀ.ਸੀ ਵਿਕਰਮ ਬਜਾਜ, ਰੂਪਮ ਕੋਹਲੀ,ਸ਼੍ਰੀ ਸੁਧੀਰ ਕਾਲਾ, ਸ਼੍ਰੀ ਨਿਸ਼ਾਤ ਕੁਮਰ, ਸ਼੍ਰੀ ਰਾਜੀਵ ਕੁਮਾਰ, ਰਾਕੇਸ਼ ਕੁਮਾਰ, ਗਗਨਦੀਪ, ਅਰੂਣ ਜੈਨ, ਚੰਦਨ, ਮਨੋਂ ਗੁਪਤਾ, ਜੇ.ਈ ਰਾਕੇਸ਼ ਕੁਮਾਰ, ਸਚਿਨ ਨਾਗਪਾਲ ਅਧਿਆਪਕ ਮਦਨ ਲਾਲ, ਕ੍ਰਿਸ਼ਨ ਕਮਾਰ, ਮੋਨੀਕਾ ਰਾਣੀ, ਸਪਨਾ ਰਾਣੀ, ਰੇਖਾ, ਗੋਰਵ ਅਤੇ ਦਲੀਪ ਕੁਮਾਰ ਆਦਿ ਹਾਜਰ ਰਹੇ। ਨਵੇ ਜਿਲਾ੍ਹ ਸਿੱਖਿਆ ਅਫਸਰ ਵੱਲੋ ਸਮੇ ਸਿਰ ਦਫਤਰ ਵਿਖੇ ਹਾਜਰ ਰਹਿ ਕੇ ਆਪਣਾ ਕੰਮ ਮੁਕੰਮਲ ਰੱਖਣ ਦੀ ਹਦਾਇਤ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …