Monday, July 6, 2026

ਖ਼ਾਲਸਾ ਕਾਲਜ ਵਿਖੇ ਕੈਰੀਅਰ ਦੀ ਚੋਣ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਦੇ ਪਲੇਸਮੈਂਟ ਸੈੱਲ ਵੱਲੋਂ ਕੈਰੀਅਰ ਆਪਸ਼ਨਜ਼ ਆਫ਼ਟਰ ਗ੍ਰੈਜ਼ੂਏਸ਼ਨ PPN1911201709ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਬੀਤੇ ਦਿਨੀਂ ਆਯੋਜਿਤ ਇਸ ਸੈਮੀਨਾਰ ਮੌਕੇ ਟਾਈਮ ਇੰਸਟੀਚਿਊਟ ਦੇ ਡਾਇਰੈਕਟਰ ਰਿਸ਼ਭ ਗੁਪਤਾ ਨੇ ਮੈਡੀਕਲ ਅਤੇ ਨਾਨ-ਮੈਡੀਕਲ ਦੇ ਵਿਦਿਆਰਥੀਆਂ ਨੂੰ ਕੈਰੀਅਰ ਦੀ ਚੋਣ ਕਰਨ ਸਬੰਧੀ ਆਪਣਾ ਭਾਸ਼ਣ ਦਿੱਤਾ।ਪ੍ਰਿੰ: ਡਾ. ਮਹਿਲ ਸਿੰਘ ਅਤੇ ਡਾਇਰੈਕਟਰ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਪ੍ਰੋ: ਹਰਭਜਨ ਸਿੰਘ ਰੰਧਾਵਾ ਨੇ ਗੁਪਤਾ ਨੂੰ ਫੁੱਲਾਂ ਵਾਲਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਅਤੇ ਪਲੇਸਮੈਂਟ ਸੈਲ ਦੀ ਵਧੀਆ ਕਾਰਗੁਜ਼ਾਰੀ ’ਤੇ ਵਧਾਈ ਦਿੱਤੀ।ਇਸ ਮੌਕੇ ਡੀਨ ਸਾਇੰਸ ਪ੍ਰੋ: ਐਮ.ਐਸ ਬੱਤਰਾ ਅਤੇ ਪ੍ਰੋ: ਤਮਿੰਦਰ ਸਿੰਘ ਭਾਟੀਆ ਵੀ ਮੌਜ਼ੂਦ ਸਨ।ਗੁਪਤਾ ਨੇ ਮੈਡੀਕਲ ਅਤੇ ਨਾਨ-ਮੈਡੀਕਲ ਦੇ ਵਿਦਿਆਰਥੀਆਂ ਨੂੰ ਮਲਟੀਨੈਸ਼ਨਲ ਕੰਪਨੀਆਂ, ਬੈਂਕ ਅਤੇ ਸਰਵਿਸ ਸੈਕਟਰ, ਸਰਕਾਰੀ ਨੌਕਰੀਆਂ ਬਾਰੇ ਵਿਦਿਆਰਥੀਆਂ ਨੂੰ ਸੇਧ ਦਿੱਤੀ।ਸੈਮੀਨਾਰ ਮੌਕੇ ਪ੍ਰੋ: ਹਰਭਜਨ ਸਿੰਘ ਨੇ ਗੁਪਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜੋਕੇ ਸਮੇਂ ’ਚ ਵਿਦਿਆਰਥੀਆਂ ਦਾ ਕੈਰੀਅਰ ਦੀ ਚੋਣ ਸਬੰਧੀ ਜਾਗਰੂਕ ਹੋਣਾ ਬਹੁਤ ਜਰੂਰੀ ਹੈ।ਇਸ ਮੌਕੇ ਸੁਖਪੁਨੀਤ ਕੌਰ, ਪ੍ਰੋ: ਪੂਨਮਜੀਤ ਕੌਰ, ਪ੍ਰੋ: ਰਾਜਨ ਸੈਣੀ ਨੇ ਸੈਮੀਨਾਰ ਨੂੰ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਈ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply