Tuesday, July 7, 2026

ਟਰੱਕ ਹੇਠ ਕੁੱਚਲੇ ਜਾਣ `ਤੇ ਵਿਦਿਆਰਥੀ ਦੀ ਦਰਦਨਾਕ ਮੌਤ

ਚੌਂਕ ਮਹਿਤਾ, 19 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਮੋਟਰਸਾਈਕਲ ‘ਤੇ ਟਿਊਸ਼ਨ ਪੜਨ ਜਾਂਦੇ 17-18 ਸਾਲਾਂ ਵਿਦਿਆਰਥੀ ਦੀ ਦਾਣਾ ਮੰਡੀ PPN1911201715ਮਹਿਤਾ ਦੇ ਪਹਿਲੇ ਗੇਟ ਅਗੇ ਹੋਏ ਦਰਦਨਾਕ ਸੜਕ ਹਾਦਸੇ ‘ਚ ਮੌਤ ਹੋ ਗਈ।ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਰ ਅਨਮੋਲ ਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮੀਕੇ (ਗੁਰਦਾਸਪੁਰ) ਸਥਾਨਕ ਦਾਣਾ ਮੰਡੀ ਵਿਖੇ ਟਿਊਸ਼ਨ ਪੜ੍ਹਨ ਆਉਂਦਾ ਸੀ।ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਜਦੋਂ ਉਹ ਸਕੂਲ਼ ਤੋਂ ਵਾਪਸ ਆ ਕੇ ਟਿਊਸ਼ਨ ਲਈ ਮਹਿਤੇ ਆਇਆ ਤਾਂ ਸੜਕ ਤੋਂ ਗੁਜ਼ਰ ਰਹੇ ਟਰੱਕ (ਪੀ.ਬੀ.10-ਐਚ-9981) ਨੂੰ ਓਵਰਟੇਕ ਕਰਨ ਲੱਗਾ ਤਾਂ ਉਸ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੇ ਹੋਰ ਮੋਟਰਸਾਈਕਲ ਨਾਲ ਟਕਰਾ ਗਿਆ ਤੇ ਉਹ ਸੜਕ ‘ਤੇ ਡਿੱਗ ਪਿਆ।ਬਦਕਿਸਮਤੀ ਨਾਲ ਜਿਸ ਟਰੱਕ ਨੂੰ ਓਵਰਟੇਕ ਕੀਤਾ ਜਾ ਰਿਹਾ ਸੀ, ਉਸੇ ਦਾ ਟਾਇਰ ਸੜਕ ‘ਤੇ ਡਿਗੇ ਅਨਮੋਲ ਦੀਪ ਦੇ ਸਿਰ ਉਪਰੋਂ ਲੰਘ ਗਿਆ।ਜਿਸ ਕਾਰਨ ਅਨਮੋਲ ਦੀਪ ਦੀ ਮੌਕੇ ‘ਤੇ ਮੌਤ ਹੋ ਗਈ।ਥਾਣਾ ਮੁਖੀ ਸਰਦੂਲ਼ ਸਿੰਘ ਤੇ ਏ.ਐਸਆਈ ਨਰੇਸ਼ ਕੁਮਾਰ ਨੇ ਘਟਨਾ ਸਥਾਨ ‘ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply