ਸੰਦੌੜ, 20 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੰਤਲੇ ਪੜਾਅ ਦੇ ਵਿੱਚ ਚੱਲ ਰਹੇ ਝੋਨੇ ਦੀ ਮੰਡੀ ਦੇ ਸੀਜਨ ਨੂੰ ਬੁਰੀ ਤਰ੍ਹਾਂ ਬੇਮੌਸ਼ਮੀ ਬਾਰਿਸ਼ ਨੇ ਪ੍ਰਭਾਵਿਤ ਕੀਤਾ ਹੈ।ਮੰਡੀਆਂ ਵਿੱਚ ਲੱਖਾਂ ਬੋਰੀ ਖਰੀਦ ਚੁੱਕੇ ਝੋਨੇ ਦੀ ਭਰੀ ਪਈ ਹੈ ਜਿਸ ਨੇ ਅਲਾਟ ਕੀਤੇ ਸੈਲਰਾਂ ਵਿੱਚ ਪਹੁੰਚਣਾ ਹੈ, ਪਰ ਬਾਰਿਸ਼ ਵਿੱਚ ਭਾਂਵੇ ਆੜਤੀਆਂ ਵੱਲੋਂ ਇਹਨਾਂ ਬੋਰੀਆਂ ਨੂੰ ਤਰਪਾਲਾਂ ਦੇ ਨਾਲ ਪੂਰੀ ਤਰ੍ਹਾਂ ਢੱਕ ਕੇ ਰੱਖਿਆ ਗਿਆ ਸੀ।ਪਰ ਫਿਰ ਵੀ ਖੁੱਲੇ ਆਸਮਾਨ ਵਿੱਚ ਪਏ ਇਸ ਝੋਨੇ ਦੇ ਮੌਸ਼ਮੀ ਸਿੱਲ੍ਹ ਵਿੱਚ ਵਾਧਾ ਹੋਣਾ ਕੁਦਰਤੀ ਹੈ।ਜਿਸ ਕਾਰਨ ਸੰਭਾਵਨਾ ਹੈ ਕਿ ਹੁਣ ਸੈਲਰਾਂ ਵਾਲੇ ਇਸ ਝੋਨੇ ਨੂੰ ਲੈਣ ਤੋਂ ਪਹਿਲਾਂ ਹੋਰ ਸੰਜ਼ੀਦਗੀ ਦਿਖਾਉਣਗੇ ਜਾਂ ਫਿਰ ਦੁਬਾਰਾ ਨਮੀ ਜਾਂਚ ਕਰਨਗੇ, ਜਿਸ ਨੇ ਆੜਤੀਆਂ ਦੀ ਸਿਰਦਰਦੀ ਵਧ ਸਕਦੀ ਹੈ।ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਅਨਾਜ ਮੰਡੀ ਸੰਦੌੜ ਦੇ ਵਿੱਚ ਦੋ ਖਰੀਦ ਏਜੰਸੀਆਂ ਦੀ ਕਰੀਬ ਪੰਜਾਹ ਹਜ਼ਾਰ ਬੋਰੀ ਭਰੀ ਪਈ ਹੈ, ਅਨਾਜ ਮੰਡੀ ਪੰਜਗਰਾਈਆਂ ਦੇ ਵਿੱਚ ਕਰੀਬ ਪੱਚੀ ਹਜ਼ਾਰ ਬੋਰੀ,ਅਨਾਜ ਮੰਡੀ ਕੁਠਾਲਾ ਵਿੱਚ ਕਰੀਬ ਸੱਠ ਹਜ਼ਾਰ ਬੋਰੀ, ਅਨਾਜ ਮੰਡੀ ਗੁਰਬਖਸ਼ਪੁਰਾ ਵਿਖੇ ਕਰੀਬ ਤੇਰਾਂ ਹਜ਼ਾਰ ਬੋਰੀ,ਅਨਾਜ ਮੰਡੀ ਝੁਨੇਰ ਵਿਖੇ ਕਰੀਬ ਪੱਚੀ ਹਜ਼ਾਰ ਬੋਰੀ, ਅਨਾਜ ਮੰਡੀ ਮਿੱਠੇਵਾਲ ਵਿਖੇ ਕਰੀਬ ਪੱਚੀ ਹਜਾਰ ਬੋਰੀ, ਅਨਾਜ ਮੰਡੀ ਦਸੌਧਾ ਸਿੰਘ ਵਾਲਾ ਵਿਖੇ ਅੰਦਾਜਨ ਵੀਹ ਹਜ਼ਾਰ ਬੋਰੀ, ਅਨਾਜ ਮੰਡੀ ਮਾਹਮਮਦਪੁਰ ਵਿਖੇ ਅੰਦਾਜਨ 30 ਹਜ਼ਾਰ ਬੋਰੀ ਭਰੀ ਪਈ ਹੈ।ਇਹਨਾਂ ਸਮੇਤ ਹੋਰ ਵੀ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ।
ਮੰਡੀਆਂ ਵਿੱਚ ਕੁੱਝ ਕਿਸਾਨਾਂ ਦਾ ਝੋਨਾ ਅਜੇ ਬੋਲੀ ਲੱਗਣ ਤੋਂ ਵੀ ਰਹਿੰਦਾ ਸੀ ਜੋ ਵੀ ਮੀਂਹ ਦੀ ਲਪੇਟ ਦੇ ਵਿੱਚ ਆ ਗਿਆ ਸੀ।ਜਿਸ ਨੂੰ ਲੈ ਕੇ ਹਮੇਸ਼ਾ ਮਿਹਨਤ ਕਰਨ ਵਾਲਾ ਅੰਨਦਾਤਾ ਚਿੰਤਾ ਦੇ ਆਲਮ ਵਿੱਚ ਹੈ ਕਿਉਂਕਿ ਕੁਦਰਤ ਦੇ ਘਰ ਦਾ ਕੋਈ ਪਤਾ ਨਹੀਂ ਹੈ ਕਿ ਕਦੋ ਫਿਰ ਮੌਸ਼ਮ ਬਾਰਿਸ਼ ਵਾਲਾ ਬਣ ਜਾਵੇ।ਜਿਹੜੇ ਕਿਸਾਨਾਂ ਦਾ ਝੋਨਾ ਅਜੇ ਮੰਡੀਆਂ ਵਿੱਚ ਪਿਆ ਸੀ, ਉਹ ਇਸ ਕੁਦਰਤੀ ਮਾਰ ਹੇਠ ਤਾਂ ਸਨ ਹੀ ਤੇ ਹੁਣ ੳੇੁਸ ਨੂੰ ਵੇਚਣ ਦੇ ਲਈ ਫੋਲ ਕੇ ਸੁਕਾ ਰਹੇ ਸਨ, ਜਿਸ ਕਾਰਨ ਉਹਨਾਂ ਦੀਆਂ ਪ੍ਰੇਸ਼ਾਨੀਆਂ ਤਾਂ ਵਧ ਹੀ ਗਈਆਂ ਸਗੋ ਕੰਮ ਵੀ ਵਧ ਗਿਆ ਹੈ। ਜਿਹੜੀਆਂ ਬੋਰੀਅ੍ਾਂ ਝੋਨੇ ਦੇ ਨਾਲ ਭਰੀਆਂ ਪਈਆਂ ਹਨ ਉਹ ਕਿਸਾਨਾਂ ਵੱਲੋਂ ਤਾਂ ਵਿਕ ਚੁੱਕੀਆਂ ਹਨ ਤੇ ਉਮੀਦ ਹੈ ਕਿ ਬਹੁਤੇ ਕਿਸਾਨਾਂ ਨੂੰ ਇਹਨਾਂ ਦੇ ਚੈੱਕ ਵੀ ਮਿਲ ਗਏ ਹੋਣਗੇ, ਪਰ ਜਿੰਨਾ ਚਿਰ ਲਿਫਟਿੰਗ ਨਹੀਂ ਹੁੰਦੀ ਉਹ ਆੜਤੀਆਂ ਦੀ ਸਿਰਦਰਦੀ ਬਣ ਗਈਆਂ ਹਨ।ਇਸ ਲਈ ਬਹੁਤੇ ਆੜਤੀਏ ਸੂਰਜ ਦੇਵਤਾ ਵੱਲ ਤੱਕ ਰਹੇ ਹਨ ਕਿ ਸਖਤ ਜਿਹੀ ਧੁੱਪ ਨਿਕਲੇ ਤੇ ਸਾਰੀ ਸਿੱਲ੍ਹ ਖਤਮ ਹੋ ਕੇ ਲਿਫਟਿੰਗ ਚਾਲੂ ਹੋ ਸਕੇ।ਜੇਕਰ ਇਹ ਝੋਨਾ ਚੁੱਕਿਆ ਜਾਂਦਾ ਹੈ ਤਾਂ ਬਹੁਤੀਆਂ ਅਨਾਜ ਮੰਡੀਆਂ ਦਾ ਕੰਮ ਨੇਪਰੇ ਹੀ ਹੈ ਇਸ ਲਈ ਮਜਦੂਰ ਜਿਹਨਾਂ ਨੇ ਇਸ ਸੀਜਨ ਤੋਂ ਬਾਅਦ ਆਪਣੀ ਰੋਜੀ ਰੋਟੀ ਲਈ ਹੋਰ ਕਾਰਜ ਲੱਗਣਾ ਹੁੰਦਾ ਹੈ ਉਹ ਵੀ ਬਾਰਿਸ਼ ਕਰਕੇ ਰੁਕੇ ਕੰਮ ਨਾਲ ਪ੍ਰਭਾਵਿਤ ਹੋ ਰਹੇ ਹਨ ਤੇ ਮੰਡੀਆਂ ਵਿੱਚ ਹੀ ਰਹਿਣ ਲਈ ਮਜਬੂਰ ਹਨ ਇਸ ਸਬੰਧੀ ਮਜਦੂਰ ਨਿੱਕਾ ਸਿੰਘ ਨੇ ਕਿਹਾ ਕਿ ਮੰਡੀ ਦਾ ਸੀਜਨ ਤਾਂ ਛਿਮਾਹੀ ਹੁੰਦਾ ਹੈ ਇਸ ਵਿੱਚ ਜਦੋਂ ਕੰਮ ਖਤਮ ਹੋ ਜਾਂਦਾ ਹੈ, ਉਹ ਲੇਬਰ ਦਾ ਦੂਸਰਾ ਕੰਮ ਕਰਨ ਲੱਗ ਜਾਂਦੇ ਹਾਂ।ਇਸ ਸਬੰਧ ਦੇ ਵਿੱਚ ਇੰਸਪੈਕਟਰ ਅਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬਾਰਿਸ਼ ਦੇ ਕਾਰਨ ਰੁਕੀ ਇਸ ਲਿਫਟਿੰਗ ਦਾ ਕੰਮ ਭਲਕੇ ਸੁਰੂ ਹੋ ਜਾਵੇਗਾ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media