ਜੰਡਿਆਲਾ ਗੁਰੂ, 20 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਤੇ
ਰੋਟਰੀ ਕਲੱਬ ਅੰਮ੍ਰਿਤਸਰ ਦੱਖਣੀ ਦੇ ਪ੍ਰਧਾਨ ਅਭਿਸ਼ੇਕ ਗੁਪਤਾ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ 50 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਸ ਕੈਂਪ ਵਿੱਚ ਸਕੂਲ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅਵਤਾਰ ਸਿੰਘ ਕਾਲਾ ਐਮ.ਸੀ ਦਾ ਇਸ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਤੇ।ਖੂਨਦਾਨ ਲਈ ਗੁਰੂ ਨਾਨਕ ਹਸਪਤਾਲ ਦੇ ਡਾ. ਰਵੀ ਮਹਾਜਨ ਅਤੇ ਡਾ. ਪ੍ਰਿਆ ਗਿੱਲ ਤੇ ਉਨ੍ਹਾਂ ਦੀ ਟੀਮ ਪਹੁੰਚੀ।ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਯੈਸ ਬੈਂਕ ਅੰਮ੍ਰਿਤਸਰ ਅਤੇ ਰੋਟਰੀ ਕਲੱਬ ਵਲਂੋ ਦਿੱਤੀ ਗਈ।ਪ੍ਰਿੰਸੀਪਲ ਅਮਰਪ੍ਰੀਤ ਕੌਰ ਅਤੇ ਸਟਾਫ ਮੈਂਬਰਾਂ ਨੇ ਖੂਨਦਾਨ ਕੀਤਾ।ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਤੇ ਅਭਿਸ਼ੇਕ ਗੁਪਤਾ ਨੇ ਸਾਰੇ ਖੁਨਦਾਨੀਆਂ ਸਨਮਾਨਿਤ ਕੀਤਾ ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media