Friday, July 24, 2026

ਵਿਦਿਆਰਥੀਆਂ ਨੇ ਗੋਬਿੰਦਗੜ੍ਹ ਕਿਲੇ ਦਾ ਲਾਇਆ ਵਿਦਿਅਕ ਦੌਰਾ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਖਾਲਸਾ ਕਾਲਜ ਦੇ ਇਕਨਾਮਿਕਸ ਵਿਦਿਆਰਥੀਆਂ ਨੇ ਸਥਾਨਕ ਕਿਲ੍ਹਾ ਗੋਬਿੰਦਗੜ੍ਹ ਦਾ PPN2011201714ਦੌਰਾ ਕੀਤਾ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਆਦੇਸ਼ਾਂ ਮੁਤਾਬਕ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ ਜ਼ਿਲ੍ਹੇ ’ਚ ਸਥਿਤ ਪੁਰਾਤਨ ਵਸਤੂਆਂ ਦੇ ਹਰੇਕ ਪਹਿਲੂਆਂ ਦੀ ਜਾਣਕਾਰੀ ਹਾਸਲ ਕਰਨ ਸਬੰਧੀ ਡਾ. ਕਵਲਜੀਤ ਕੌਰ ਅਤੇ ਡਾ. ਸੇਜ਼ੀ ਭਾਟੀਆ ਦੀ ਅਗਵਾਈ ’ਚ 22 ਮੈਂਬਰੀ ਇਹ ਟੀਮ ਵਿਰਾਸਤੀ ਕਿਲੇ ਦਾ ਦੌਰਾ ਕਰਨ ਲਈ ਗਈ।
ਇਸ ਦੌਰਾਨ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਗਤਕਾ ਸਮੇਤ ਵੱਖ-ਵੱਖ ਸੱਭਿਆਚਾਰਕ ਸਰਗਰਮੀਆਂ ’ਚ ਹਿੱਸਾ ਲਿਆ। ਕਿਲ੍ਹੇ ’ਚ ਵਿਦਿਆਰਥੀਆਂ ਨੇ 7-ਡੀ ਦਾ ਪ੍ਰਦਰਸ਼ਨ ਵੀ ਦੇਖਿਆ ਜੋ ਗੁਲਾਮੀ ਦੇ ਜੰਜੀਰਾਂ ਤੋਂ ਪੰਜਾਬ ਨੂੰ ਆਜ਼ਾਦ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੀ ਭੂਮਿਕਾ ’ਤੇ ਰੌਸ਼ਨੀ ਪਾਉਂਦਾ ਹੈ ਅਤੇ ਅਫ਼ਗਾਨ ਅਤੇ ਬ੍ਰਿਟਿਸ਼ ਦੇ ਖਿਲਾਫ਼ ਕਈ ਲੜਾਈਆਂ ਜਿੱਤੀਆਂ ਸਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ।ਇਸ ਤੋਂ ਇਲਾਵਾ ਵਿਦਿਆਰਥੀ ਨੇ ਮਿਊਜ਼ੀਅਮ ਦਾ ਦੌਰਾ ਕੀਤਾ ਜਿੱਥੇ ਹਥਿਆਰ ਨਾਲ ਯੋਧਿਆਂ ਦੀਆਂ ਮੂਰਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਆਪਣੇ ਦੌਰੇ ਦੌਰਾਨ ਵਿਦਿਆਰਥੀਆਂ ਨੇ ਕਿਲ੍ਹੇ ’ਚ ਊਠ, ਹਾਥੀ ਅਤੇ ਘੋੜੇ ਦੀ ਸਵਾਰੀ ਦਾ ਅਨੰਦ ਵੀ ਮਾਣਿਆ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply