ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਪਿ੍ਰੰਸੀਪਲ ਰਵਿੰਦਰ ਕੌਰ ਬਮਰਾ
ਦੀ ਪ੍ਰਧਾਨਗੀ ਹੇਠ “ਫੰਨ ਡੇਅ” ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਦਿਨ ਦਾ ਮਕਸਦ ਬੱਚਿਆਂ ਨੂੰ ਰੋਜਾਨਾ ਤੋਂ ਅਲੱਗ ਅਜਿਹਾ ਮਹੌਲ ਪ੍ਰਦਾਨ ਕਰਨਾ ਸੀ, ਜਿਸ ਵਿਚ ਉਹਨਾਂ ਦਾ ਮੰਨੋਰੰਜਨ ਹੋ ਸਕੇ ਤੇ ਉਹ ਆਪਣੇ ਆਪ ਨੂੰ ਮੁੜ ਤੋਂ ਤਰੋਤਾਜਾ ਕਰਕੇ ਪੜ੍ਹਾਈ ਵਿੱਚ ਜੁੱਟ ਜਾਣ।ਇਸ ਉਦੇਸ਼ ਦੀ ਪੂਰਤੀ ਲਈ ਸਕੂਲ ਵਿੱਚ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਜਿਵੇਂ ਬਾਊਸਿਸ, ਟੈਟੂ ਮੇਕਿੰਗ, ਗੰਨ ਸ਼ੂਟਿੰਗ, ਡੀ.ਜੇ, ਮੈਜਿਕ ਸ਼ੋਅ ਆਦਿ ਦਾ ਪ੍ਰਬੰਧ ਕੀਤਾ ਗਿਆ। ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ, ਜਿਸ ਦਾ ਬੱਚਿਆਂ ਨੇ ਖੂਬ ਆਨੰਦ ਉਠਾਇਆ।ਇਸ ਅਵਸਰ `ਤੇ ਸਕੂਲ ਦੇ ਮੈਂਬਰ ਇੰਚਾਰਜ ਡਾ. ਮਨਮੋਹਨ ਸਿੰਘ ਖੰਨਾ, ਨਰਿੰਦਰ ਸਿੰਘ ਸਭਰਵਾਲ ਅਤੇ ਸੀ੍ਰਮਤੀ ਹਰਸੋਹਨ ਕੌਰ ਸਰਕਾਰੀਆ ਵੀ ਮੌਜੂਦ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media