Sunday, April 12, 2026

ਸਰਕਾਰੀ ਕੰਨਿਆ ਸਕੂਲ ਮਾਲ ਰੋਡ ਦਾ ਨੈਸ਼ਨਲ ਵਿਗਿਆਨ ਪ੍ਰਦਰਸ਼ਨੀ `ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਐਨ.ਸੀ.ਈ.ਆਰ.ਟੀ ਨਵੀਂ ਦਿੱਲੀ ਵੱਲੋਂ ਆਰ.ਸੀ.ਵੀ.ਪੀ ਅਕੈਡਮੀ ਭੋਪਾਲ ਮੱਧ ਪ੍ਰਦੇਸ਼ ਵਿਖੇ PPN211201702ਆਯੋਜਿਤ 7 ਰੋਜ਼ਾ 44ਵੀਂ ਜਵਾਹਰ ਲਾਲ ਨਹਿਰੂ ਨੈਸ਼ਨਲ ਵਿਗਿਆਨ ਪ੍ਰਦਰਸ਼ਨੀ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਨੇ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਂ ਪੂਰੇ ਦੇਸ਼ ਭਰ ਵਿੱਚ ਰੌਸ਼ਨ ਕੀਤਾ ਹੈ। ਜਿਲਾ ਸਿੱਖਿਆ ਅਫ਼ਸਰ (ਸੈ.ਸਿ) ਸ੍ਰੀਮਤੀ ਸੁਨੀਤਾ ਕਿਰਨ ਦੇ ਦਿਸ਼ਾ ਨਿਰਦੇਸ਼ਾਂ `ਤੇ ਜਿਲਾ ਸਾਇੰਸ ਸੁਪਰਵਾਈਜਰ ਸ੍ਰੀਮਤੀ ਸੁਦੀਪ ਕੌਰ ਅਤੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਸਾਇੰਸ ਪ੍ਰੋਜੈਕਟ ਦੇ ਗਾਈਡ ਲੈਕਚਰਰ ਕਮਿਸਟਰੀ ਕਮਲ ਕੁਮਾਰ, ਗੌਰਵਦੀਪ ਕੌਰ ਅਤੇ ਪ੍ਰੀਤ ਕੌਰ ਵਿਦਿਆਰਥਣਾਂ ਵਲੋਂ ਤਿਆਰ ਕੀਤਾ ਵਿਗਿਆਨ ਮਾਡਲ “ਬੂਨ ਫਾਰ ਮਲਟੀਪਲ ਡਿਸਏਬਲਜ਼” ਨੂੰ ਖਾਸ ਤੌਰ `ਤੇ ਚੁਣ ਕੇ ਹੋਰ ਦਸ ਪ੍ਰਾਜੈਕਟਾਂ ਨਾਲ ਮੁੱਖ ਮੰਤਰੀ ਮੱਧ ਪ੍ਰਦੇਸ਼ ਸ਼ਿਵਰਾਜ ਸਿੰਘ ਚੌਹਾਨ ਨੂੰ ਭੇਟ ਕੀਤਾ ਗਿਆ, ਜਿਸ ਦੀ ਮੁੱਖ ਮੰਤਰੀ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਪਿਛਲੇ 10 ਸਾਲਾਂ ਤੋਂ ਪੰਜ ਵਾਰੀ ਸਟੇਟ ਪੱਧਰੀ ਅਤੇ ਚਾਰ ਵਾਰ ਨੈਸ਼ਨਲ ਪੱਧਰੀ ਆਪਣੇ ਸਾਇੰਸ ਮਾਡਲ ਲਿਜਾ ਚੁੱਕੇ ਲੈਕਚਰਾਰ ਕਮਲ ਕੁਮਾਰ ਨੇ ਦੱਸਿਆ ਕਿ ਇਹ ਪ੍ਰਾਜੈਕਟ ਖ਼ਾਸ ਕਰਕੇ ਪਲਾਸਟਿਕ ਤੋਂ ਮਸ਼ਰੂਮ ਉਗਾਉਣਾ, ਬੋਲਿਆਂ ਲਈ ਦੰਦਾਂ ਨਾਲ ਸੁਣਨ ਵਾਲੇ ਯੰਤਰ ਤਿਆਰ ਕਰਨਾ ਅਤੇ ਨਾ ਚੱਲ ਫਿਰ ਸਕਣ ਵਾਲੇ ਹੈਂਡੀਕੈਪ ਲੋਕਾਂ ਲਈ ਮਲਟੀਪਲ ਵੈਸਾਖੀਆਂ ਤਿਆਰ ਕਰਨ `ਤੇ ਆਧਾਰਿਤ ਸੀ। ਉਨ੍ਹਾਂ ਇਸ ਸਫਲਤਾ ਦਾ ਸਾਰਾ ਸਿਹਰਾ ਪਿ੍ੰਸੀਪਲ ਸ੍ਰੀਮਤੀ ਮਨਦੀਪ ਕੌਰ, ਹਰਮਨ ਸਿੰਘ, ਅਮਰੀਕ ਸਿੰਘ, ਗੁਲਬਰਗ ਸਿੰਘ, ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਸ਼ੈਲਾ, ਸ੍ਰੀਮਤੀ ਪ੍ਰਤਿਭਾ, ਸ੍ਰੀਮਤੀ ਮੀਨਾਕਸ਼ੀ ਅਤੇ ਸਮੂਹ ਸਟਾਫ਼ ਸਰ ਬੰਨਿਆ।ਉਪ ਜਿਲਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਨਾਲ ਉਪ ਜਿਲਾ ਸਿਖਿਆ ਅਫ਼ਸਰ ਰਵਿੰਦਰ ਸਿੰਘ ਅਤੇ ਪਿ੍ੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਸਕੂਲ ਆਉਣ ਤੇ ਇਸ ਟੀਮ ਨੂੰ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਨਾਲ ਨਿਵਾਜਿਆ ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply