Friday, August 7, 2026

ਵੋਟਰ ਜਾਗਰੂਕ ਹੋਵੇਗਾ ਤਾਂ ਹੀ ਨਰੋਏ ਲੋਕਤੰਤਰ ਦੀ ਕਲਪਨਾ ਕੀਤੀ ਜਾ ਸਕਦੀ ਹੈ – ਚਾਹਲ

ਬਟਾਲਾ, 21 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਭਾਰਤ ਦੇਸ਼ ਵਿੱਚ ਲੋਕਤੰਤਰ ਦੀ ਮਹਾਨਤਾ ਦੀ ਗੱਲ ਕਰੀਏ ਤਾ ਸਭ ਤੋ ਪਹਿਲਾਂ ਵੋਟਰ ਦੀ Votes1ਮਹੱਤਤਾ ਨੂੰੰ ਸਮਝਣਾ ਪਵੇਗਾ ਅਤੇ ਜੇਕਰ ਵੋਟਰ ਸਿਆਣਾ ਤੇ ਸੂਝਵਾਨ ਤਾਂ ਵਧੀਆ ਲੋਕਤੰਤਰ ਦੀ ਕਲਪਨਾ ਕੀਤੀ ਜਾ ਸਕਦੀ ਹੈ।ਇਹਨਾ ਸਬਦਾਂ ਦਾ ਪ੍ਰਗਟਾਵਾ ਰਵਿੰਦਰਪਾਲ ਸਿੰਘ ਚਾਹਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਵੋਟਰ ਜਾਗਰੂਤਾ ਸਬੰਧੀ ਵਿਦਿਆਰਥੀਆਂ ਨੂੰ ਸਮਝਾਇਆ। ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਜਿਲਾ ਸਿਖਿਆ ਅਫਸਰ ਸੈਕੰਡਰੀ ਸਿਖਿਆ ਗੁਰਦਾਸਪੁਰ ਦੇ ਹੁਕਮਾਂ `ਤੇ 18 ਸਾਲ ਦੀ ਉਮਰ ਵਾਲੇ ਵਿਦਿਆਰਥੀਆਂ ਦੀਆਂ ਵੋਟਾਂ ਬਣਾਉਣ ਬਾਰੇ ਪ੍ਰੇਰਿਆ ਤੇ ਕਿਹਾ ਹਰ ਬੀ.ਐਲ.ਓ ਆਪਣੇ ਆਪਣੇ ਬੂਥਾ ਤੇ ਬੈਠੇ ਹਨ।ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਕਿਹਾ ਆਪਣੇ ਘਰਾਂ, ਗਲੀ ਮੁਹਲਿਆਂ ਦਸਿਆ ਕਿ ਵੋਟਾਂ ਦੀ ਸੁਧਾਈ ਤੇ ਨਵੀਆਂ ਵੋਟਾਂ ਬਣਾਉਣ ਦੀ ਪ੍ਰਕ੍ਰਿਆ ਸ਼ਰੂ ਹੈ ਤੇ ਹਰ ਕੋਈ ਜਿਸ ਦੀ ਉਮਰ 18 ਸਾਲ ਹੋ ਚੁੱਕੀ ਹੈ ਨਵੀ ਵੋਟ ਬਣਾ ਸਕਦਾ ਹੈ, ਸਕੂਲ `ਚ ਵਿਦਿਆਰਥੀਆਂ ਦੀਆਂ ਨਵੀਆਂ ਵੋਟਾਂ ਬਣਾਈਆਂ ਜਾਣਗੀਆਂ।ਵੋਟਰ ਜਾਗਰੂਕਤਾ ਸਬੰਧੀ ਰਵਿੰਦਰਪਾਲ ਸਿੰਘ ਚਾਹਲ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਪਿਆਰਾ ਲਾਲ, ਦਵਿੰਦਰ ਸਿੰਘ, ਨਰਿੰਦਰ ਸਿੰਘ ਬਰਨਾਲ ਆਦਿ ਅਧਿਆਪਕਾਂ ਨੇ ਵੀ ਸੰਬੋਧਨ ਕੀਤਾ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply