ਬਠਿੰਡਾ, 22 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜੀਡੈਂਟ ਕਰਤਾਰ ਸਿੰਘ ਜੌੜਾ ਦੇ
ਗ੍ਰਹਿ ਵਿਖੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੰਗ ਪੱਤਰ ਦਿੱਤਾ ਗਿਆ।ਮੰਗ ਪੱਤਰ ਬਾਰੇ ਜੌੜਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਬੇਨਤੀ ਕੀਤੀ ਗਈ ਹੈ ਕਿ ਚੋਰੀ ਦੇ ਮਾਲ ਦੀ ਰਿਕਵਰੀ, ਕਾਰੋਬਾਰ ਕਰਨ ਵਾਲੇ ਦੁਕਾਨਦਾਰ/ ਜੇਵਰ ਵਪਾਰੀਆਂ ਨੂੰ ਰਸਤੇ ਵਿੱਚ ਪੁਲਿਸ ਨਾਕਿਆਂ `ਤੇ ਆਉਂਦੀਆਂ ਪ੍ਰੇਸ਼ਾਨੀਆਂ, ਥਾਣਿਆਂ `ਚ ਹੁੰਦੀ ਖੱਜ਼ਲ ਖੁਆਰੀ ਤੇ ਉਨਾਂ ਪਾਸੋਂ ਹੁੰਦੀਆਂ ਨਜਾਇਜ਼ ਵਸੂਲੀਆਂ ਬੰਦ ਕਰਵਾਈਆਂ ਜਾਣ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਜਵੈਲਰ, ਸਵਰਨਕਾਰ ਤੇ ਵਪਾਰੀਆਂ ਵਲੋਂ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦਿੱਤਾ ਜਾਂਦਾ ਹੈ।ਪੰਜਾਬ ਸਰਕਾਰ ਵਲੋਂ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਅਤੇ ਸਕਿਉਰਟੀ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ।ਪੰਜਾਬ ਦੇ ਨਾਗਰਿਕਾਂ ਨੂੰ ਪ੍ਰਾਪਰਟੀ ਟੈਕਸ, ਹਾਉਸ ਟੈਕਸ, ਪਾਣੀ-ਸੀਵਰ ਬਕਾਇਆ ਰਕਮਾਂ ਤੇ 20 ਫੀਸਦੀ ਪੈਨਲਟੀ, 18 ਫੀਸਦੀ ਵਿਆਜ ਦੀ ਛੋਟ ਅਤੇ ਮੂਲ ਰਕਮ `ਤੇ ਵੀ 10 ਫੀਸਦੀ ਛੋਟ ਦੇ ਆਰਡਰ ਕਰਵਾਏ ਜਾਣ ਦਾ ਪੰਜਾਬ ਸਵਰਨਕਾਰ ਸੰਘ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਧੰਨਵਾਦ ਕੀਤਾ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ, ਜਨਰਲ ਸੈਕਟਰੀ ਕੇ.ਕੇ ਮਹੇਸ਼ਵਰੀ, ਹਰਪਾਲ ਸਿੰਘ ਖੁਰਮੀ ਰਿਟਾ. ਚੀਫ ਇਜਨੀਅਰ ਮੇਜਰ ਸਿੰਘ ਤਹਿਸੀਲਦਾਰ, ਸੁਖਦੇਵ ਸਿੰਘ, ਕੇਵਲ ਸਿੰਘ ਮਿੱਠੂ, ਪਿਆਰਾ ਸਿੰਘ, ਮਹਿੰਦਰ ਭੋਲਾ, ਦਰਸ਼ਨ ਜੌੜਾ, ਹਰੀ ਉਮ ਜੌੜਾ, ਰਛਪਾਲ ਸਿੰਘ, ਅਵਤਾਰ ਸਿੰਘ, ਹਰੀਸ਼ ਭੋਲਾ, ਕੁਲਦੀਪ ਰਾਮ, ਸੁਖਪਾਲ ਸਿੰਘ, ਭੁਪਿੰਦਰ ਸਿੰਘ, ਗੁਰਦੀਪ ਸਿੰਘ, ਭੋਲਾ ਸਿੰਘ, ਸੁਖਪਾਲ ਬਿੱਟੂ, ਸੰਜੇ ਭੋਲਾ ਅਤੇ ਹੋਰ ਮੁੱਖ ਵਿਅਕਤੀਆਂ ਨੇ ਖਜਾਨਾ ਮੰਤਰੀ ਨਾਲ ਵਿਚਾਰ ਸਾਂਝੇ ਕੀਤੇ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media